Home / Punjabi News / ਸੁਖਪਾਲ ਖਹਿਰਾ ਨੇ ਜਲਦ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਕੀਤਾ ਐਲਾਨ

ਸੁਖਪਾਲ ਖਹਿਰਾ ਨੇ ਜਲਦ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਕੀਤਾ ਐਲਾਨ

ਸੁਖਪਾਲ ਖਹਿਰਾ ਨੇ ਜਲਦ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਕੀਤਾ ਐਲਾਨ

ਚੰਡੀਗੜ੍ਹ : ਈ. ਡੀ. ਦੀ ਕਾਰਵਾਈ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ-ਦੋ ਦਿਨਾਂ ਵਿਚ ਕਿਸਾਨ ਅੰਦੋਲਨ ਵਿਚ ਜਾਣ ਦਾ ਐਲਾਨ ਕੀਤਾ ਹੈ। ਇਕ ਵੀਡੀਓ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਹੈ ਕਿ ਜੇਕਰ ਭਾਜਪਾ ਸਰਕਾਰ ਇਹ ਸਮਝਦੀ ਹੈ ਕਿ ਪਰਚੇ ਦਰਜ ਕਰਕੇ ਜਾਂ ਛਾਪੇਮਾਰੀ ਕਰਵਾ ਕੇ ਮੈਨੂੰ ਡਰਾਇਆ ਜਾ ਸਕਾਦਾ ਹੈ ਤਾਂ ਇਹ ਗਲਤ-ਫਹਿਮੀ ਹੈ। ਉਨ੍ਹਾਂ ਆਖਿਆ ਕਿ ਅਗਲੇ ਦਿਨਾਂ ਵਿਚ ਉਹ ਅੰਦੋਲਨ ਵਿਚ ਜਾਣ ਦੀ ਕਾਲ ਦੇਣਗੇ ਅਤੇ ਜਿਹੜਾ ਵੀ ਕੇਂਦਰ ਸਰਕਾਰ ਦੇ ਫ਼ੈਸਲਿਆਂ ਖ਼ਿਲਾਫ਼ ਹੈ ਅਤੇ ਕਿਸਾਨ ਅੰਦੋਲਨ ਦੀ ਹਿਮਾਇਤ ਕਰਦਾ ਹੈ ਉਹ ਮੇਰੇ ਨਾਲ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਜਾ ਸਕਦਾ ਹੈ।

ਈ. ਡੀ. ਵੱਲੋਂ ਲਾਏ ਮਨੀ ਲਾਂਡਰਿੰਗ ਦੇ ਦੋਸ਼ਾਂ ਨੂੰ ਬੇਬੁਨਿਆਦ ਦਸਦਿਆਂ ਉਨ੍ਹਾਂ ਕਿਹਾ ਕਿ ਈ. ਡੀ. ਦੀ ਟੀਮ ਨੂੰ ਉਨ੍ਹਾਂ ਦੇ ਘਰ ਵਿਚੋਂ ਕੋਈ ਫ਼ਰਜ਼ੀ ਪਾਸਪੋਰਟ ਨਹੀਂ ਮਿਲਿਆ ਹੈ ਅਤੇ ਨਾ ਹੀ ਕੋਈ ਹੋਰ ਦਸਤਾਵੇਜ਼ ਮਿਲੇ ਹਨ। ਖਹਿਰਾ ਨੇ ਕਿਹਾ ਕਿ ਉਹ ਕਿਸਾਨਾਂ ਦੀ ਹਮਾਇਤ ਵਿਚ ਕਿਸਾਨੀ ਘੋਲ ਵਿਚ ਹਿੱਸਾ ਲੈਂਦੇ ਆ ਰਹੇ ਹਨ ਤੇ ਉਨ੍ਹਾਂ 26 ਜਨਵਰੀ ਨੂੰ ਨਵੀਂ ਦਿੱਲੀ ’ਚ ਉੱਤਰਾਖੰਡ ਨਾਲ ਸਬੰਧਤ ਨੌਜਵਾਨ ਕਿਸਾਨ ਨਵਰੀਤ ਦੀ ਹੱਤਿਆ ਮਾਮਲੇ ਦੀ ਨਿਆਇਕ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਵੀ ਉਹ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੂੰ ਦਬਾਉਣ ਲਈ ਅਕਸਰ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਅਤੇ ਕਿਸਾਨ ਹਮਾਇਤੀਆਂ ਦੇ ਘਰ ਵੀ ਕੇਂਦਰੀ ਜਾਂਚ ਏਜੰਸੀਆਂ ਨੇ ਛਾਪੇਮਾਰੀ ਕੀਤੀ ਹੈ।

ਖਹਿਰਾ ਨੇ ਕਿਹਾ ਕਿ ਇਹ ਛਾਪਾ ਉਨ੍ਹਾਂ ਦੇ ਘਰ ਵਿਚ ਨਹੀਂ ਸਗੋਂ ਮੇਰੇ ਹੱਕਾਂ ‘ਤੇ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਅਤੇ ਮੈਂ ਆਖਿਆ ਕਿ ਮੈਂ ਸਾਬਕਾ ਵਿਰੋਧੀ ਧਿਰਾ ਦਾ ਆਗੂ ਅਤੇ ਮੌਜੂਦਾ ਵਿਧਾਇਕ ਲਿਹਾਜ਼ਾ ਮੇਰਾ ਸੈਸ਼ਨ ਵਿਚ ਜਾਣਾ ਜ਼ਰੂਰੀ ਹੈ, ਉਨ੍ਹਾਂ ਇਥੋਂ ਤਕ ਆਖਿਆ ਕਿ ਤੁਸੀਂ ਘਰ ਦੀ ਜਿਵੇਂ ਮਰਜ਼ੀ ਤਲਾਸ਼ੀ ਲੈ ਸਕਦੇ ਹੋ ਪਰ ਫਿਰ ਵੀ ਮੈਨੂੰ ਵਿਧਾਨ ਸਭਾ ਵਿਚ ਨਹੀਂ ਜਾਣ ਦਿੱਤਾ ਗਿਆ। ਖਹਿਰਾ ਨੇ ਕਿਹਾ ਕਿ ਜਿਨ੍ਹਾਂ ਨੇ ਵਿਧਾਨ ਸਭਾ ਵਿਚ ਮੇਰੇ ਲਈ ਆਵਾਜ਼ ਚੁੱਕੀ ਅਤੇ ਈ. ਡੀ. ਦੀ ਕਾਰਵਾਈ ਖ਼ਿਲਾਫ਼ ਨਿੰਦਾ ਪ੍ਰਸਤਾਅ ਪਾਸ ਕੀਤਾ ਇਸ ਲਈ ਉਹ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਅਤੇ ਸਪੀਕਰ ਦਾ ਧੰਨਵਾਦ ਕਰਦੇ ਹਨ।

ਉਨ੍ਹਾਂ ਕਿਹਾ ਕਿ ਮਨੀ ਲਾਂਡਰਿੰਗ ਵਰਗੇ ਮਾਮਲਿਆਂ ਨਾਲ ਮੇਰਾ ਦੂਰ-ਦੂਰ ਤਕ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਲਗਭਗ ਦੋ ਢਾਈ ਕਰੋੜ ਰੁਪਏ ਦਾ ਕਰਜ਼। ਮੈਂ ਆਪਣੀ ਜ਼ਮੀਨ ਬੈਂਕਾਂ ਕੋਲ ਗਹਿਣੇ ਰੱਖ ਕੇ ਖੇਤੀ ਲਿਮਿਟ ਬਣਾਈਆਂ ਹੋਈਆਂ ਹਨ, ਜਿਸ ਦਾ ਹਰ ਸਾਲ 10 ਫ਼ੀਸਦੀ ਵਿਆਜ਼ ਲੱਗਦਾ ਹੈ ਜੋ 20-25 ਲੱਖ ਰੁਪਏ ਬਣਦਾ ਹੈ ਅਤੇ ਕਈ ਵਾਰ ਵਿਆਜ਼ ਦੀ ਰਕਮ ਦੇਣ ਲਈ ਮੇਰੇ ਕੋਲ ਪੈਸੇ ਨਹੀਂ ਹੁੰਦੇ ਜੋ ਮੈਂ ਆਪਣੇ ਦੋਸਤਾ ਅਤੇ ਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ ਅਦਾ ਕਰਦਾ ਹਾਂ। ਖਹਿਰਾ ਨੇ ਕਿਹਾ ਕਿ ਮੈਂ ਜਦੋਂ ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਆਵਾਜ਼ ਉਠਾਈ ਸੀ ਤਾਂ ਉਦੋਂ ਵੀ ਸਰਕਾਰ ਨੇ ਮੇਰੇ ‘ਤੇ ਡਰੱਗ ਦਾ ਕੇਸ ਪਾ ਦਿੱਤਾ ਸੀ ਪਰ ਸੁਪਰੀਮ ਕੋਰਟ ਨੇ ਉਸ ‘ਤੇ ਸਟੇਅ ਲਗਾ ਦਿੱਤੀ। ਜਦਕਿ ਹੁਣ ਈ. ਡੀ. ਉਸੇ ਮਾਮਲੇ ‘ਤੇ ਮੇਰੇ ਘਰਾਂ ਅਤੇ ਮੇਰੇ ਪਰਿਵਾਰਕ ਮੈਂਬਰਾਂ ‘ਤੇ ਰੇਡ ਕਰ ਰਿਹਾ ਹੈ।

ਈ. ਡੀ. ਆਖ ਰਿਹਾ ਕਿ ਮੇਰੇ ਘਰੋਂ ਦਾ ਡਾਅਰਿਆਂ ਮਿਲੀਆਂ। ਜਿਨ੍ਹਾਂ ਡਾਅਰੀਆਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਮੇਰੀ ਪਤਨੀ ਨੇ ਬਣਾਈਆਂ ਹਨ, ਜਿਸ ਵਿਚ ਮੇਰੇ ਪੁੱਤਰ ਅਤੇ ਧੀ ਦੇ ਵਿਆਹ ਦੇ ਖਰਚੇ ਦੀ ਡਿਟੇਲ ਲਿਖੀ ਗਈ ਸੀ। ਉਨ੍ਹਾਂ ਡਾਅਰਿਆਂ ਨੂੰ ਈ. ਡੀ. ਨੇ ਕਬਜ਼ੇ ਵਿਚ ਲੈ ਲਿਆ। ਇਸ ਤੋਂ ਇਲਾਵਾ ਮੇਰੀ ਬੇਟੀ ਨਾਲ ਵਟਸਐਪ ਚੈਟ ਸੀ ਜਿਸ ਵਿਚ ਬੇਟੀ ਨੇ 3 ਕੈਂਸਰ ਮਰੀਜ਼ਾਂ ਦੀ 25-25 ਹਜ਼ਾਰ ਰੁਪਏ ਦੀ ਮਦਦ ਕੀਤੀ ਨੂੰ ਵੀ ਈ. ਡੀ. ਨੇ ਕਬਜ਼ੇ ਵਿਚ ਲੈ ਲਿਆ ਅਤੇ ਇਸ ਨੂੰ ਮਨੀ ਲਾਂਡਰਿੰਗ ਆਖਿਆ ਜਾ ਰਿਹਾ ਹੈ।


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …