Home / World / ਸਿੱਖ ਨੇਸਨ ਵੱਲੋ ਖੂਨ ਦਾਨ ਕੈਪ ਲਾਇਆ ਗਿਆ

ਸਿੱਖ ਨੇਸਨ ਵੱਲੋ ਖੂਨ ਦਾਨ ਕੈਪ ਲਾਇਆ ਗਿਆ

ਸਿੱਖ ਨੇਸਨ ਵੱਲੋ ਖੂਨ ਦਾਨ ਕੈਪ ਲਾਇਆ ਗਿਆ

img_0007ਐਡਮਿੰਟਨ(ਰਘਵੀਰ ਬਲਾਸਪੁਰੀ) ਸਿੱਖ ਨੇਸਨ ਵੱਲੋ ਕੈਨੇਡਾ ਦੇ ਵਖ ਵੱਖ ਸਹਿਰਾ ਵਿਚ ਖੂਨ ਦਾਨ ਕਰਨ ਦੀ ਲੜੀ ਦੇ ਤਹਿਤ ਹੀ ਬੀਤੇ ਸਨੀਵਾਰ ਨੂੰ ਦਿੱਲੀ ਵਿਚ ਹੋਏ 1984 ਵਿਚ ਸਿੱਖਾਂ ਦੇ ਕਤਲੇਆਮ ਦੀ ਯਾਦ ਵਿਚ ਖੂਨ ਦਾਨ ਕਰਨ ਦੇ ਲਈ ਕੈਪ ਲਾਇਆ ਗਿਆ ਸੀ।ਜਿਸ ਦਾ ਪ੍ਰਬੰਧ 3765 ਮਿੱਲਵੁਡ ਰੋਡ ਨੌਰਥ ਵੈਸਟ ਵਿਖੇ ਸਥਿਤ ਕਮਿਉਨਟੀ ਸੇਟਰ ਵਿਚ ਲਾਇਆ ਗਿਆ ਸੀ।ਕੈਪ ਨੂੰ ਉਸਾਰੂ ਢੰਗ ਨਾਲ ਚਲਾਉਣ ਦੇ ਲਈ ਕੈਨੇਡੀਅਨ ਰੈਡ ਕਰਾਸ ਤੇ ਬਲੱਡ ਬੈਕ ਦੀ ਪੂਰੀ ਟੀਮ ਆਪਣੇ ਸਾਰੇ ਸਾਜੋ ਸਮਾਨ ਨਾਲ ਸਵੇਰੇ 7 ਵਜੇ ਹੀ ਪਹੁੰਚ ਗਈ ਸੀ।ਟੀਮ ਨੇ ਕਮਿਊਨਟੀ ਸੈਟਰ ਦੇ ਹਾਲ ਨੂੰ ਪੂਰੀ ਤਰਾ ਨਾਲ ਲਬਾਟਰੀ ਦਾ ਰੂਪ ਦੇ ਦਿੱਤਾ ਸੀ ਜਿਸ ਵਿਚ ਖੂਨ ਦਾਨ ਕਰਨ ਵਾਲੇ ਦਾਨੀਆਂ ਦੀ ਛ+ਚੈਕਿੰਗ ਕਰਨ,ਨਾ ਰਜਿਸਟਡ ਕਰਨ ਦੇ ਲਈ ਸਾਰਾ ਬਾਇਓਡਾਟਾ ਇੱਕਠਾ ਕਰਨ ਦੇ ਲਈ ਟੇਬਲਾਂ ਤੋ ਇਲਾਵਾ ਝੂਨ ਦੇਣ ਦੇ ਲਈ ਤਕਰੀਬਨ 10 ਸਟੇਸਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ।ਇਹ ਕੈਪ ਸਵੇਰ ਦੇ 9 ਵਜੇ ਤੋ ਲੈ ਕੇ ਦੁਪਹਿਰ  ਵਜੇ ਤੱਕ ਚੱਲਿਆ ਸੀ ਜਿ ਵਿਚ ਜੋ ਵੀ ਦਾਨੀ 2 ਵਜੇ ਤੱਕ ਅੰਦਰ ਪਹੁੰਚ ਗਏ ਸਨ ਊਹਨਾ ਨੂੰ ਖੂਨ ਦੇਣ ਦਾ ਪੂਰਾ ਮੌਕਾ ਦਿੱਤਾ ਗਿਆ।ਇਸ ਕੈਪ ਨੂੰ ਸਿਰੇ ਲਾਉਣ ਦੀ ਜੁੰਮੇਵਾਰੀ ਪੂਰੀ ਕਰਨ ਦੇ ਲਈ ਨੌਜਵਾਨ ਪੜੇ ਲਿਖੇ ਵਲੰਟੀਅਰਾਂ ਨੇ ਆਪਣੇ ਸਿਰ ਲਈ ਹੋਈ ਸੀ ।ਜਿਸ ਵਿਚ ਮੁੱਖ ਯੋਗਦਾਨ ਮਹਾ ਸਿੰਘ ਝੱਜ ਦੇ ਪਰਵਾਰ ਵੱਲੋ,ਜੋਗਿੰਦਰ ਪਾਲ ਸਿੰਘ ਬੀਸਲਾ,ਪੁਸਪਿੰਦਰ ਸਿੰਘ,ਗੁਰਕ੍ਰਿਪਾਲ ਸਿੰਘ ਤੋ ਇਲਾਵਾ ਹਰਦੀਪ ਕੌਰ ਵੈਨਕੋਵਰ ਤੋ ਸਪੈਸਲ ਆਏ ਹੋਏ ਸਨ।ਦਾਨੀ ਵਿਚ ਬਹੁਤ ਹੀ ਉਤਸਾਹ ਸੀ ਸਵੇਰ ਤੋ ਲੈ ਕੇ ਹੀ ਲਾਇਨ ਵਿਚ ਆਪਣੀ ਵਾਰ਀ਿ ਦੀ ਉਡੀਕ ਕਰ ਰਹੇ ਦੇਖੇ ਗਏ।ਖਾਸ ਗੱਲ ਇਹ ਸੀ ਕਿ ਗਰਇੰਦਰ ਸਿੰਘ ਤੂਰ ਨੇ 66 ਵੀ ਵਾਰੀ ਤੇ ਉਹਨਾ ਦੀ ਪਤਨੀ ਨੇ 50 ਵੀ ਖੂਨ ਦਾਨ ਕੀਤਾ।ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਕੈਪ ਵਿਚ ਤਕਰੀਬਨ 90 ਯੂਨਿਟ ਖੈਨ ਇੱਕਠਾ ਕੀਤਾ ਗਿਆ ਸੀ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …