Home / Punjabi News / ਸਵਾਈਨ ਫਲੂ ਕਾਰਨ ਜਲੰਧਰ ਦੇ ਨੌਜਵਾਨ ਦੀ ਮੌਤ, 14 ਫਰਵਰੀ ਨੂੰ ਹੋਣਾ ਸੀ ਵਿਆਹ

ਸਵਾਈਨ ਫਲੂ ਕਾਰਨ ਜਲੰਧਰ ਦੇ ਨੌਜਵਾਨ ਦੀ ਮੌਤ, 14 ਫਰਵਰੀ ਨੂੰ ਹੋਣਾ ਸੀ ਵਿਆਹ

ਸਵਾਈਨ ਫਲੂ ਕਾਰਨ ਜਲੰਧਰ ਦੇ ਨੌਜਵਾਨ ਦੀ ਮੌਤ, 14 ਫਰਵਰੀ ਨੂੰ ਹੋਣਾ ਸੀ ਵਿਆਹ

ਜਲੰਧਰ – ਪੰਜਾਬ ਵਿਚ ਸਵਾਈਨ ਫਲੂ ਦਾ ਕਹਿਰ ਜਾਰੀ ਹੈ। ਇਸ ਦੌਰਾਨ ਅੱਜ ਜਲੰਧਰ ਦੇ ਨੌਜਵਾਨ ਗੌਰਵ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਇਸ ਦੌਰਾਨ ਗੌਰਵ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਉਤੇ ਦੁੱਖਾਂ ਦਾ ਕਹਿਰ ਟੁੱਟ ਗਿਆ, ਕਿਉਂਕਿ ਇਸ ਨੌਜਵਾਨ ਦਾ 14 ਫਰਵਰੀ ਨੂੰ ਵਿਆਹ ਹੋਣ ਵਾਲਾ ਸੀ। ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿਚ ਰੁਝਿਆ ਹੋਇਆ ਸੀ ਕਿ ਸਵਾਈਨ ਫਲੂ ਕਾਰਨ ਇਸ ਪਰਿਵਾਰ ਦੇ ਘਰ ਸੱਥਰ ਵਿਛ ਗਏ।
ਸ਼ਹੀਦ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਗੌਰਵ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ, ਪਰ ਬਾਅਦ ਵਿਚ ਉਸ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਲੁਧਿਆਣਾ ਵਿਖੇ ਦਾਖਲ ਕਰਾਇਆ ਗਿਆ ਅਤੇ ਅੱਜ ਸਵਾਈਨ ਫਲੂ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …