Home / Punjabi News / ਸਰਬੀਆ: 14 ਸਾਲ ਦੇ ਲੜਕੇ ਨੇ ਆਪਣੇ ਸਕੂਲ ’ਚ ਗੋਲੀਆਂ ਚਲਾ ਕੇ 8 ਬੱਚਿਆਂ ਤੇ ਸੁਰੱਖਿਆ ਗਾਰਡ ਦੀ ਹੱਤਿਆ ਕੀਤੀ

ਸਰਬੀਆ: 14 ਸਾਲ ਦੇ ਲੜਕੇ ਨੇ ਆਪਣੇ ਸਕੂਲ ’ਚ ਗੋਲੀਆਂ ਚਲਾ ਕੇ 8 ਬੱਚਿਆਂ ਤੇ ਸੁਰੱਖਿਆ ਗਾਰਡ ਦੀ ਹੱਤਿਆ ਕੀਤੀ

ਬੈਲਗ੍ਰੇਡ(ਸਰਬੀਆ), 3 ਮਈ

ਰਾਜਧਾਨੀ ਬੈਲਗ੍ਰੇਡ ਦੇ ਸਕੂਲ ਵਿਚ ਅੱਜ ਸਵੇਰੇ ਅੱਲੜ ਨੇ ਗੋਲੀਬਾਰੀ ਕਰ ਦਿੱਤੀ, ਜਿਸ ਵਿਚ 8 ਬੱਚਿਆਂ ਅਤੇ ਇਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ। ਇਸ ਗੋਲੀਬਾਰੀ ਵਿਚ ਅਧਿਆਪਕ ਅਤੇ 6 ਬੱਚੇ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਬਿਆਨ ਮੁਤਾਬਕ ਗੋਲੀ ਚਲਾਉਣ ਵਾਲੇ ਵਿਦਿਆਰਥੀ ਦੀ ਪਛਾਣ ਕੇਕੇ ਵਜੋਂ ਕੀਤੀ ਗਈ ਹੈ। ਉਸ ਨੇ ਆਪਣੇ ਪਿਤਾ ਦੀ ਬੰਦੂਕ ਨਾਲ ਦੂਜੇ ਵਿਦਿਆਰਥੀਆਂ ਅਤੇ ਸਕੂਲ ਦੇ ਸੁਰੱਖਿਆ ਗਾਰਡ ‘ਤੇ ਗੋਲੀਬਾਰੀ ਕੀਤੀ। ਗੋਲੀਬਾਰੀ ਕਰਨ ਵਾਲੇ ਨੌਜਵਾਨ ਦੀ ਉਮਰ ਕਰੀਬ 14 ਸਾਲ ਹੈ ਅਤੇ ਇਸ ਸਕੂਲ ਵਿੱਚ ਪੜ੍ਹਦਾ ਹੈ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …