Home / Punjabi News / ਸਬਰੀਮਾਲਾ ‘ਚ ਹਿੰਸਾ ਕੇਰਲ ਸਰਕਾਰ ਨੇ ਭੜਕਾਈ : ਭਾਜਪਾ

ਸਬਰੀਮਾਲਾ ‘ਚ ਹਿੰਸਾ ਕੇਰਲ ਸਰਕਾਰ ਨੇ ਭੜਕਾਈ : ਭਾਜਪਾ

ਸਬਰੀਮਾਲਾ ‘ਚ ਹਿੰਸਾ ਕੇਰਲ ਸਰਕਾਰ ਨੇ ਭੜਕਾਈ : ਭਾਜਪਾ

ਨਵੀਂ ਦਿੱਲੀ— ਭਾਜਪਾ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਕੇਰਲ ‘ਚ ਸਬਰੀਮਾਲਾ ਮੰਦਰ ਦੇ ਨੇੜੇ-ਤੇੜੇ ਹਿੰਸਾ ਰਾਜ ਦੀ ਐੱਲ.ਡੀ.ਐੱਫ. ਸਰਕਾਰ ਨੇ ਭੜਕਾਈ। ਉਸ ਨੇ ਕਿਹਾ ਕਿ ਮਾਮਲੇ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਨਜਿੱਠਣ ਦੀ ਜਗ੍ਹਾ ਰਾਜ ਸਰਕਾਰ ਨੇ ਸਥਿਤੀ ਹੋਰ ਵਿਗਾੜ ਦਿੱਤੀ, ਨਤੀਜੇ ਵਜੋਂ ਕਈ ਸ਼ਰਧਾਲੂ ਜ਼ਖਮੀ ਹੋ ਗਏ ਅਤੇ ਕਈ ਲੋਕਾਂ ਦੀ ਮੌਤ ਹੋ ਗਈ। ਭਗਵਾ ਪਾਰਟੀ ਨੇ ਇਹ ਵੀ ਕਿਹਾ ਕਿ ਸਬਰੀਮਾਲਾ ਮੁੱਦਾ ਹਿੰਦੂਆਂ ਬਾਰੇ ਹੈ, ਨਾ ਕਿ ਸੱਤਾਧਾਰੀ ਪਾਰਟੀ ਬਾਰੇ। ਉਨ੍ਹਾਂ ਨੇ ਕਿਹਾ,”ਇਹ ਸਭ ਕੁਝ ਮਾਕਪਾ ਦੇ ਗੁੰਡਿਆਂ ਨੇ ਰਾਜ ਸਰਕਾਰ ਦੀ ਪੂਰੀ ਸ਼ਹਿ ਅਤੇ ਸਮਰਥਨ ਨਾਲ ਕੀਤਾ ਹੈ।”
ਆਰ.ਐੱਸ.ਐੱਸ.-ਭਾਜਪਾ ਵਰਕਰਾਂ ਦੇ ਖਿਲਾਫ ਹਿੰਸਾ ਭੜਕਾਉਣ ਦਾ ਮਾਕਪਾ ਦਾ ਇਤਿਹਾਸ ਰਿਹਾ ਹੈ ਪਰ ਅੱਜ ਉਹ ਸ਼ਰਧਾਲੂਆਂ ਤੱਕ ਨੂੰ ਨਹੀਂ ਬਖਸ਼ ਰਹੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਜੀ.ਵੀ.ਐੱਲ. ਨਰਸਿਮਹਾ ਰਾਵ ਨੇ ਕਿਹਾ,”ਰਾਜ ਸਰਕਾਰ ਡੀ.ਵਾਈ.ਐੱਫ.ਆਈ., ਐੱਸ.ਡੀ.ਪੀ.ਆਈ. ਦੇ ਵਰਕਰਾਂ ਦੀ ਵਰਤੋਂ ਕਰ ਰਹੀ ਹੈ। 2 ਦਿਨ ਪਹਿਲਾਂ ਇਕ ਸ਼ਰਧਾਲੂ ਮਾਰਿਆ ਗਿਆ ਅਤੇ ਸਾਡੇ ਇਕ ਸੰਸਦ ਮੈਂਬਰ ਦੇ ਪੁਸ਼ਤੈਨੀ ਘਰ ‘ਤੇ ਬੰਬ ਸੁੱਟਿਆ ਗਿਆ।” ਉਨ੍ਹਾਂ ਨੇ ਕਿਹਾ ਕਿ ਸਬਰੀਮਾਲਾ ਮੰਦਰ ‘ਚ ਪ੍ਰਦਰਸ਼ਨ ਦੀ ਕੁਦਰਤੀ ਰਾਜਨੀਤਕ ਨਹੀਂ ਸੀ ਸਗੋਂ ਮੰਦਰ ਦੀ ਪਰੰਪਰਾ ਬਰਕਰਾਰ ਰੱਖਣ ਲਈ ਸ਼ਾਂਤੀਪੂਰਨ ਪ੍ਰਦਰਸ਼ਨ ਹੋ ਰਹੇ ਸਨ। ਰਾਵ ਨੇ ਕਿਹਾ, ਇਹ ਸ਼ਰਧਾਲੂਆਂ ਦਾ ਮੁੱਦਾ ਹੈ, ਨਾ ਕਿ ਭਾਜਪਾ ਦਾ ਮੁੱਦਾ ਹੈ। ਇਹ ਹਿੰਦੂ ਸਮਾਜ ਨਾਲ ਜੁੜਿਆ ਮੁੱਦਾ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …