Home / Punjabi News / ਸਬਰੀਮਾਲਾ: ਕੋਰਟ ਦਾ ਫੈਸਲਾ ਨਹੀਂ ਮਨਜ਼ੂਰ ਤਾਂ ਪੁਜਾਰੀ ਛੱਡ ਦੇਣ ਅਹੁਦਾ- ਵਿਜਯਨ

ਸਬਰੀਮਾਲਾ: ਕੋਰਟ ਦਾ ਫੈਸਲਾ ਨਹੀਂ ਮਨਜ਼ੂਰ ਤਾਂ ਪੁਜਾਰੀ ਛੱਡ ਦੇਣ ਅਹੁਦਾ- ਵਿਜਯਨ

ਸਬਰੀਮਾਲਾ: ਕੋਰਟ ਦਾ ਫੈਸਲਾ ਨਹੀਂ ਮਨਜ਼ੂਰ ਤਾਂ ਪੁਜਾਰੀ ਛੱਡ ਦੇਣ ਅਹੁਦਾ- ਵਿਜਯਨ

ਤਿਰੁਅਨੰਤਪੁਰਮ— ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਬੁੱਧਵਾਰ ਨੂੰ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਦੇ ਮੰਦਰ ‘ਚ 2 ਔਰਤਾਂ ਦੇ ਪ੍ਰਵੇਸ਼ ਕਰਨ ਤੋਂ ਬਾਅਦ ਉਸ ਦਾ ਸ਼ੁੱਧੀਕਰਨ ਕਰਨ ਲਈ ਪ੍ਰਧਾਨ ਪੁਜਾਰੀ ‘ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉਹ ਸੁਪਰੀਮ ਕੋਰਟ ਦਾ ਫੈਸਲਾ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ ਤਾਂ ਉਨ੍ਹਾਂ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਸੀ। ਬੁੱਧਵਾਰ ਨੂੰ 42 ਸਾਲਾ ਬਿੰਦੂ ਅਤੇ 44 ਸਾਲਾ ਕਨਕਦੁਰਗਾ ਨੇ ਅਯੱਪਾ ਮੰਦਰ ‘ਚ ਪ੍ਰਵੇਸ਼ ‘ਤੇ ਪੂਜਾ ਕੀਤੀ। ਉਸ ਤੋਂ ਬਾਅਦ ਮੰਦਰ ਦੇ ਪ੍ਰਧਾਨ ਪੁਜਾਰੀ ਕੰਦਰਾਰੂ ਰਾਜੀਵਾਰੂ ਨੇ ਮੰਦਰ ਨੂੰ ਬੰਦ ਕਰ ਕੇ ਉਸ ਦਾ ਸ਼ੁੱਧੀਕਰਨ ਕੀਤਾ। ਵਿਜਯਨ ਦੀ ਟਿੱਪਣੀ ਇਸੇ ਸੰਦਰਭ ‘ਚ ਆਈ ਹੈ। ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਯੱਪਾ ਮੰਦਰ ‘ਚ ਬੁੱਧਵਾਰ ਨੂੰ ਬਹੁਤ ਹੀ ਅਜੀਬ ਗੱਲ ਹੋਈ। ਪੁਜਾਰੀ ਨੇ ਮੰਦਰ ਨੂੰ ਬੰਦ ਕਰ ਦਿੱਤਾ ਅਤੇ ਉਸ ਦਾ ਸ਼ੁੱਧੀਕਰਨ ਕੀਤਾ। ਇਹ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਹੈ। ਵਿਜਯਨ ਨੇ ਕਿਹਾ ਕਿ ਇਸ ਮਾਮਲੇ ‘ਚ ਪੁਜਾਰੀ ਵੀ ਇਕ ਪੱਖਕਾਰ ਸਨ, ਇਸ ਲਈ ਜੇਕਰ ਉਨ੍ਹਾਂ ਨੂੰ ਅਦਾਲਤ ਦੇ ਫੈਸਲੇ ‘ਤੇ ਕੋਈ ਨਾਰਾਜ਼ਗੀ ਸੀ ਤਾਂ ਉਨ੍ਹਾਂ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਸ।
ਮੁੱਖ ਮੰਤਰੀ ਨੇ ਕਿਹਾ ਕਿ ਅਦਾਲਤ ਨੇ ਫੈਸਲਾ ਦੇਣ ਤੋਂ ਪਹਿਲਾਂ ਪੁਜਾਰੀ ਦਾ ਪੱਖ ਵੀ ਸੁਣਿਆ ਸੀ, ਕਿਉਂਕਿ ਉਹ ਵੀ ਇਕ ਪੱਖਕਾਰ ਸਨ। ਪੁਜਾਰੀ ਨੇ ਕਿਹਾ ਸੀ ਕਿ ਮੰਦਰ ‘ਚ ਔਰਤਾਂ ਦੇ ਪ੍ਰਵੇਸ਼ ਤੋਂ ਸਬਰੀਮਾਲਾ ਦੀ ਇਕ ਪੁਰਾਣੀ ਪਰੰਪਰਾ ਦੀ ਉਲੰਘਣਾ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮੰਦਰ ਬੰਦ ਕਰ ਕੇ ਉਸ ਦਾ ਸ਼ੁੱਧੀਕਰਨ ਕੀਤਾ ਜੋ ਅਜੀਬ ਗੱਲ ਸੀ। ਸਬਰੀਮਾਲਾ ਸਥਿਤ ਭਗਵਾਨ ਅਯੱਪਾ ਮੰਦਰ ‘ਚ ਸਾਲਾਂ ਤੋਂ, 10 ਸਾਲ ਤੋਂ ਲੈ ਕੇ 50 ਸਾਲ ਤੱਕ ਦੀਆਂ ਔਰਤਾਂ ਦੇ ਪ੍ਰਵੇਸ਼ ‘ਤੇ ਰੋਕ ਲੱਗੀ ਹੋਈ ਸੀ। ਸੁਪਰੀਮ ਕੋਰਟ ਨੇ 28 ਸਤੰਬਰ ਨੂੰ ਸਾਰੇ ਉਮਰ ਵਰਗ ਦੀਆਂ ਔਰਤਾਂ ਨੂੰ ਮੰਦਰ ‘ਚ ਪ੍ਰਵੇਸ਼ ਦੀ ਮਨਜ਼ੂਰੀ ਦੇ ਦਿੱਤੀ। ਇਸ ਤੋਂ ਬਾਅਦ ਰਾਜ ਸਰਕਾਰ ਨੇ ਅਦਾਲਤ ਦੇ ਫੈਸਲੇ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ। ਭਾਜਪਾ ਅਤੇ ਦੱਖਣ ਪੰਥੀ ਸੰਗਠਨਾਂ ਨੇ ਇਹ ਕਹਿੰਦੇ ਹੋਏ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਕਿ ਇਹ ਮੰਦਰ ਦੀ ਪ੍ਰਾਚੀਨ ਪਰੰਪਰਾ ਦੇ ਖਿਲਾਫ ਜਾਵੇਗਾ। ਕਾਂਗਰਸ ਨੇ ਵੀ ਕਿਹਾ ਕਿ ਉਹ ਸ਼ਰਧਾਲੂਆਂ ਨਾਲ ਹੈ। ਵਿਜਯਨ ਨੇ ਕਿਹਾ ਕਿ ਮੰਦਰ ਦਾ ਪ੍ਰਬੰਧਨ ਤ੍ਰਾਵਨਕੋਰ ਦੇਵਸਵ ਓਮ ਬੋਰਡ ਕਰਦਾ ਹੈ ਅਤੇ ਉਹੀ ਤੈਅ ਕਰੇਗਾ ਕਿ ਮੰਦਰ ਨੂੰ ਖੁੱਲ੍ਹਾ ਰੱਖਿਆ ਜਾਵੇ ਜਾਂ ਬੰਦ ਕੀਤਾ ਜਾਵੇ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …