Home / Punjabi News / ਸਪਾ ਨੇ ਮੋਦੀ ਵਿਰੁੱਧ ਬਦਲਿਆ ਉਮੀਦਵਾਰ, BSF ਜਵਾਨ ਤੇਜ ਬਹਾਦਰ ਨੂੰ ਦਿੱਤਾ ਟਿਕਟ

ਸਪਾ ਨੇ ਮੋਦੀ ਵਿਰੁੱਧ ਬਦਲਿਆ ਉਮੀਦਵਾਰ, BSF ਜਵਾਨ ਤੇਜ ਬਹਾਦਰ ਨੂੰ ਦਿੱਤਾ ਟਿਕਟ

ਸਪਾ ਨੇ ਮੋਦੀ ਵਿਰੁੱਧ ਬਦਲਿਆ ਉਮੀਦਵਾਰ, BSF ਜਵਾਨ ਤੇਜ ਬਹਾਦਰ ਨੂੰ ਦਿੱਤਾ ਟਿਕਟ

ਵਾਰਾਣਸੀ— ਸਪਾ-ਬਸਪਾ ਗਠਜੋੜ ਨੇ ਵਾਰਾਣਸੀ ਤੋਂ ਉਮੀਦਵਾਰ ਸ਼ਾਲਿਨੀ ਯਾਦਵ ਦਾ ਟਿਕਟ ਕੱਟ ਦਿੱਤਾ ਹੈ। ਗਠਜੋੜ ਨੇ ਸ਼ਾਲਿਨੀ ਦਾ ਟਿਕਟ ਤੇਜ ਬਹਾਦਰ ਯਾਦਵ ਨੂੰ ਦੇ ਦਿੱਤਾ ਹੈ। ਉਨ੍ਹਾਂ ਨੇ ਇੱਥੇ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤਾ ਹੈ। ਅੱਜ ਯਾਨੀ ਸੋਮਵਾਰ ਨੂੰ ਸ਼ਾਲਿਨੀ ਯਾਦਵ ਨਾਮਜ਼ਦਗੀ ਜੁਲੂਸ ਨਾਲ ਨਾਮਜ਼ਦਗੀ ਸਥਾਨ ‘ਤੇ ਪਹੁੰਚੀ ਸੀ। ਸ਼ਾਲਿਨੀ ਨਾਮਜ਼ਦਗੀ ਲਈ ਅੰਦਰ ਗਈ ਹੀ ਸੀ ਕਿ ਸਪਾ ਸ਼ਾਸਨ ‘ਚ ਦਰਜਾ ਪ੍ਰਾਪਤ ਮੰਤਰੀ ਰਹੇ ਮਨੋਜ ਰਾਏ ਧੂਪਚੰਡੀ ਬੀ.ਐੱਸ.ਐੱਫ. ਦੇ ਬਰਖ਼ਾਸਤ ਜਵਾਨ ਤੇਜ ਬਹਾਦਰ ਯਾਦਵ ਨੂੰ ਲੈ ਕੇ ਨਾਮਜ਼ਦਗੀ ਸਥਾਨ ‘ਤੇ ਪਹੁੰਚ ਗਏ।

ਜਿਸ ਤੋਂ ਬਾਅਦ ਸਪਾ ਦੀ ਐਲਾਨ ਉਮੀਦਵਾਰ ਸ਼ਾਲਿਨੀ ਯਾਦਵ ਨਾਲ ਪਹੁੰਚੇ ਵਰਕਰ ਇਸ ਅਣਚਾਹੀ ਘਟਨਾ ਨਾਲ ਹੈਰਾਨ ਹੋ ਗਏ। ਇਸ ਦੇ ਨਾਲ ਹੀ ਪਾਰਟੀ ਦੇ ਵਰਕਰਾਂ ‘ਚ ਦੁਵਿਧਾ ਦੀ ਸਥਿਤੀ ਪੈਦਾ ਹੋ ਗਈ। ਬਾਅਦ ‘ਚ ਸਮਾਜਵਾਦੀ ਪਾਰਟੀ ਨੇ ਇਸ ਸੰਬੰਧ ‘ਚ ਟਵੀਟ ਕਰ ਕੇ ਸਾਫ਼ ਕਰ ਦਿੱਤਾ ਕਿ ਤੇਜ ਬਹਾਦਰ ਹੀ ਗਠਜੋੜ ਦੇ ਉਮੀਦਵਾਰ ਹੋਣਗੇ। ਐਤਵਾਰ ਰਾਤ ਤੋਂ ਚੱਲ ਰਹੇ ਸਪਾ-ਬਸਪਾ ਦੇ ਵਾਰਾਣਸੀ ਉਮੀਦਵਾਰ ਆਜ਼ਾਦ ਨਾਮਜ਼ਦਗੀ ਕਰਨ ਵਾਲੇ ਤੇਜ ਬਹਾਦਰ ਯਾਦਵ ਨੂੰ ਸਮਾਜਵਾਦੀ ਪਾਰਟੀ ਦਾ ਸਿੰਬਲ ਦੇਣ ਦੀ ਚਰਚਾ ਜ਼ੋਰਾਂ ‘ਤੇ ਸੀ। ਅੱਜ ਯਾਨੀ ਸੋਮਵਾਰ ਨੂੰ ਦੁਬਿਧਾ ਦੀ ਸਥਿਤੀ ‘ਚ ਤੇਜ ਬਹਾਦਰ ਨੇ ਸਪਾ ਵਲੋਂ ਆਪਣੀ ਨਾਮਜ਼ਦਗੀ ਪੱਤਰ ਭਰ ਦਿੱਤਾ।

 

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …