Home / Punjabi News / ਸ਼੍ਰੀਨਗਰ : 11 ਸਾਲਾਂ ‘ਚ ਸਭ ਤੋਂ ਵੱਧ ਠੰਡੀ ਰਾਤ

ਸ਼੍ਰੀਨਗਰ : 11 ਸਾਲਾਂ ‘ਚ ਸਭ ਤੋਂ ਵੱਧ ਠੰਡੀ ਰਾਤ

ਸ਼੍ਰੀਨਗਰ : 11 ਸਾਲਾਂ ‘ਚ ਸਭ ਤੋਂ ਵੱਧ ਠੰਡੀ ਰਾਤ

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ‘ਚ ਐਤਵਾਰ ਰਾਤ ਤਾਪਮਾਨ 11 ਸਾਲਾਂ ‘ਚ ਸਭ ਕੋਂ ਘੱਟ ਦਰਜ ਕੀਤਾ ਗਿਆ। ਇੱਥੇ ਤਾਪਮਾਨ ਜੀਰੋ ਤੋਂ 6.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਜਿਸ ਨਾਲ ਸੋਮਵਾਰ ਨੂੰ ਡਲ ਝੀਲ ਅਤੇ ਰਿਹਾਇਸ਼ੀ ਇਲਾਕਿਆਂ ‘ਚ ਪਾਣੀ ਦੀ ਸਪਲਾਈ ਵਾਲੀਆਂ ਪਾਈਪਾ ‘ਚ ਪਾਣੀ ਜਮ ਗਿਆ। ਸ਼੍ਰੀਨਗਰ ‘ਚ ਦਸੰਬਰ ਮਹੀਨੇ ‘ਚ ਹੁਣ ਤਕ ਦਾ ਸਭ ਤੋਂ ਘੱਟ ਤਾਪਮਾਨ 13 ਦਸੰਬਰ 1934 ਨੂੰ ਜੀਰੋ ਤੋਂ 12.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਸੀ। ਮੌਸਮ ਵਿਗਿਆਨ ਵਿਭਾਗ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ, ”ਸ਼੍ਰੀਨਗਰ ਸ਼ਹਿਰ ‘ਚ ਘੱਟ ਤਾਪਮਾਨ ਜੀਰੋ ਤੋਂ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਹਿਰਾਂ ‘ਚ ਕਰੀਬ 11 ਸਾਲ ‘ਚ ਇਹ ਸਭ ਤੋਂ ਘੱਟ ਤਾਪਮਾਨ ਰਿਹਾ ਹੈ। 31 ਦਸੰਬਰ 2007 ਨੂੰ ਸ਼ਹਿਰ ‘ਚ ਘੱਟ ਤਾਪਮਾਨ ਜੀਰੋ ਤੋਂ 7.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਸੀ। ਇੱਥੇ ਝੀਲਾਂ ਦਾ ਪਾਣੀ ਤਕ ਜਮ ਗਿਆ ਸੀ। ਕਾਜੀਗੁੰਡ ‘ਚ ਐਤਵਾਰ ਰਾਤ ਨੂੰ ਘੱਟ ਤਾਪਮਾਨ ਜੀਰੋ ਤੋਂ ਪੰਜ ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਅਤੇ ਨੇੜੇ ਦੇ ਕੋਕਰਨਾਗ ‘ਚ ਇਹ ਜੀਰੋ ਤੋਂ 3.9 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ‘ਚ ਐਤਵਾਰ ਰਾਤ ਘੱਟ ਤਾਪਮਾਨ ਜੀਰੋ ਤੋਂ ਛੇ ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਗਾਮ ‘ਚ ਐਤਵਾਰ ਰਾਤ ਨੂੰ ਤਾਪਮਾਨ ਜੀਰੋਂ ਤੋਂ 7.2 ਡਿਗਰੀ ਸੈਲਸੀਅਸ ਹੇਠਾਂ ਰਿਹਾ ਹੈ ਅਤੇ ਗੁਲਮਰਗ ‘ਚ ਇਹ ਜੀਰੋ ਤੋਂ 6.8 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੇਹ ‘ਚ ਐਤਵਾਰ ਨੂੰ ਤਾਪਮਾਨ ਜੀਰੋ ਤੋਂ 14.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਅਤੇ ਨੇੜੇ ਦੇ ਕਾਰਗਿਲ ‘ਚ ਇਹ ਜੀਰੋ ਤੋਂ 15.3 ਡਿਗਰੀ ਸੈਲਸੀਅਸ ਹੇਠਾਂ ਰਿਹਾ। 40 ਦਿਨਾਂ ਦੇ ਇਸ ਸਮੇਂ ਦੌਰਾਨ ਸਭ ਤੋਂ ਜ਼ਿਆਦਾ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਬਰਫਬਾਰੀ ਵੀ ਜ਼ਿਆਦਾ ਹੈ ਜਿਸ ਨਾਲ ਤਾਪਮਾਨ ‘ਚ ਗਿਰਾਵਟ ਦੇਖੀ ਜਾ ਰਹੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਤਕ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਜਤਾਇਆ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …