Home / Punjabi News / ਸ਼੍ਰੀਨਗਰ ਸੀਟ ਤੋਂ ਪੀਪਲਜ਼ ਕਾਨਫਰੰਸ ਦੇ ਉਮੀਦਵਾਰ ਸਭ ਤੋਂ ਅਮੀਰ

ਸ਼੍ਰੀਨਗਰ ਸੀਟ ਤੋਂ ਪੀਪਲਜ਼ ਕਾਨਫਰੰਸ ਦੇ ਉਮੀਦਵਾਰ ਸਭ ਤੋਂ ਅਮੀਰ

ਸ਼੍ਰੀਨਗਰ ਸੀਟ ਤੋਂ ਪੀਪਲਜ਼ ਕਾਨਫਰੰਸ ਦੇ ਉਮੀਦਵਾਰ ਸਭ ਤੋਂ ਅਮੀਰ

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਸ਼੍ਰੀਨਗਰ ਸੀਟ ਤੋਂ ਪੀਪਲਜ਼ ਕਾਨਫਰੰਸ ਦੇ ਉਮੀਦਵਾਰ ਅਤੇ ਕਾਰੋਬਾਰੀ ਇਰਫਾਨ ਰਜਾ ਅੰਸਾਰੀ ਸਭ ਤੋਂ ਅਮੀਰ ਉਮੀਦਵਾਰ ਹਨ। ਇਸ ਸੀਟ ਤੋਂ ਅਮੀਰੀ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੂਜੇ ਨੰਬਰ ‘ਤੇ ਹਨ। ਅੰਸਾਰੀ ਵਲੋਂ ਦਿੱਤੇ ਗਏ ਹਲਫਨਾਮੇ ਅਨੁਸਾਰ ਉਨ੍ਹਾਂ ਕੋਲ 66.54 ਕਰੋੜ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਕੋਲ ਡੇਢ ਲੱਖ ਰੁਪਏ ਨਕਦ ਹੈ। ਅੰਸਾਰੀ ਕੋਲ 7.34 ਕਰੋੜ ਰੁਪਏ ਦੀ ਚੱਲ ਅਤੇ 59.20 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।
ਸ਼੍ਰੀਨਗਰ ਸੀਟ ਤੋਂ ਫਿਰ ਤੋਂ ਮੈਦਾਨ ‘ਚ ਉਤਰੇ ਅਬਦੁੱਲਾ ਕੋਲ 12.1 ਕਰੋੜ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਕੋਲ 1.59 ਕਰੋੜ ਰੁਪਏ ਦੀ ਚੱਲ ਅਤੇ 10.6 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਪੀ.ਡੀ.ਪੀ. ਦੇ ਉਮੀਦਵਾਰ ਅਤੇ ਸ਼ੀਆ ਨੇਤਾ ਆਗਾ ਮੋਹਸੀਨ ਕੋਲ 18.30 ਲੱਖ ਰੁਪਏ ਚੱਲ ਅਤੇ ਇਕ ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਭਾਜਪਾ ਦੇ ਉਮੀਦਵਾਰ ਖਾਲਿਦ ਜਹਾਂਗੀਰ ਕੋਲ 64 ਲੱਖ ਰੁਪਏ ਦੀ ਚੱਲ ਅਤੇ ਡੇਢ ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਅਬਦੁੱਲਾ ਅਤੇ ਜਹਾਂਗੀਰ ‘ਤੇ ਅਪਰਾਧਕ ਮਾਮਲੇ ਵੀ ਹਨ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …