Home / Punjabi News / ਸ਼ੋਪੀਆਂ ਤੇ ਪੁਲਵਾਮਾ ’ਚ ਮੁਕਾਬਲੇ ਦੌਰਾਨ ਸੱਤ ਦਹਿਸ਼ਤਗਰਦ ਹਲਾਕ

ਸ਼ੋਪੀਆਂ ਤੇ ਪੁਲਵਾਮਾ ’ਚ ਮੁਕਾਬਲੇ ਦੌਰਾਨ ਸੱਤ ਦਹਿਸ਼ਤਗਰਦ ਹਲਾਕ

ਸ਼ੋਪੀਆਂ ਤੇ ਪੁਲਵਾਮਾ ’ਚ ਮੁਕਾਬਲੇ ਦੌਰਾਨ ਸੱਤ ਦਹਿਸ਼ਤਗਰਦ ਹਲਾਕ

ਸ੍ਰੀਨਗਰ, 9 ਅਪਰੈਲ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਨਾਲ ਦੋ ਮੁਕਾਬਲਿਆਂ ਦੌਰਾਨ ਸੱਤ ਦਹਿਸ਼ਤਗਰਦ ਹਲਾਕ ਹੋ ਗਏ। ਪੁਲੀਸ ਨੇ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦਾਂ ਵਿੱਚ ਦਹਿਸ਼ਤੀ ਗੁੱਟ ਅੰਸਾਰ ਗਜ਼ਾਵਤਉਲ ਦਾ ਮੁਖੀ ਇਮਤਿਆਜ਼ ਅਹਿਮਦ ਸ਼ਾਹ ਵੀ ਸ਼ਾਮਲ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੋਪੀਆਂ ‘ਚ ਅਪਰੇਸ਼ਨ ਦੌਰਾਨ 5 ਦਹਿਸ਼ਤਗਰਦ ਮਾਰੇ ਗਏ ਜਦਕਿ ਦੋ ਹੋਰ ਦਹਿਸ਼ਤਗਰਦ ਪੁਲਵਾਮਾ ਦੇ ਤਰਾਲ ਇਲਾਕੇ ‘ਚ ਪੈਂਦੇ ਨੌਬਗ ਇਲਾਕੇ ‘ਚ ਹੋਏ ਮੁਕਾਬਲੇ ਦੌਰਾਨ ਮਾਰੇ ਗਏ। ਸ਼ੋਪੀਆਂ ‘ਚ ਮੁਕਾਬਲਾ ਵੀਰਵਾਰ ਸ਼ਾਮ ਨੂੰ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਕਸ਼ਮੀਰ ਜ਼ੋਨ ਪੁਲੀਸ ਨੇ ਟਵੀਟ ਕੀਤਾ ਸੀ ਕਿ ਦਹਿਸ਼ਤਗਰਦ ਗੁੱਟ ਅੰਸਾਰ ਗਜ਼ਾਵਤਉਲ ਦਾ ਮੁਖੀ ਇਮਤਿਆਜ਼ ਅਹਿਮਦ ਇੱਕ ਮਸਜਿਦ ਅੰਦਰ ਸੁਰੱਖਿਆ ਬਲਾਂ ਦੇ ਘੇਰੇ ‘ਚ ਫਸ ਗਿਆ ਹੈ।

ਇਸੇ ਦੌਰਾਨ ਪੁਲੀਸ ਨੇ ਦੱਸਿਆ ਕਿ ਇੱਕ ਘਟਨਾ ਦੌਰਾਨ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਅੱਜ ਦਹਿਸ਼ਤਗਰਦਾਂ ਨੇ ਫ਼ੌਜ ਦੇ ਇੱਕ ਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲੀਸ ਮੁਤਾਬਕ ਉਕਤ ਜਵਾਨ ਛੁੱਟੀ ‘ਤੇ ਚੱਲ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਦਹਿਸ਼ਤਗਰਦਾਂ ਵੱਲੋਂ ਫ਼ੌਜੀ ਜਵਾਨ ਨੂੰ ਬਿਜੈਬੇਹਾੜਾ ਇਲਾਕੇ ਦੇ ਗੋਰੀਵਨ ‘ਚ ਉਸ ਦੀ ਰਿਹਾਇਸ਼ ਦੇ ਬਾਹਰ ਗੋਲੀ ਮਾਰੀ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। -ਪੀਟੀਆਈ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …