Home / Punjabi News / ਵਿਸ਼ਵਨਾਥਨ ਕਤਲ ਮਾਮਲਾ: ਕੇਜਰੀਵਾਲ ਨੇ ਵਕੀਲਾਂ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

ਵਿਸ਼ਵਨਾਥਨ ਕਤਲ ਮਾਮਲਾ: ਕੇਜਰੀਵਾਲ ਨੇ ਵਕੀਲਾਂ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

ਵਿਸ਼ਵਨਾਥਨ ਕਤਲ ਮਾਮਲਾ: ਕੇਜਰੀਵਾਲ ਨੇ ਵਕੀਲਾਂ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੱਤਰਕਾਰ ਸੌਮਿਆ ਵਿਸ਼ਵਨਾਥਨ ਮਾਮਲੇ ‘ਚ ਸਰਕਾਰੀ ਵਕੀਲਾਂ ਦੇ ਸੁਣਵਾਈ ‘ਚ ਨਾ ਜਾਣ ਨੂੰ ਲੈ ਕੇ ਹੈਰਾਨੀ ਜ਼ਾਹਰ ਕੀਤੀ ਅਤੇ ਮੁੱਖ ਸਕੱਤਰ ਨੂੰ ਉਨ੍ਹਾਂ ਵਕੀਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਨਿਰਦੇਸ਼ ਦਿੱਤਾ। ਅਧਿਕਾਰੀਆਂ ਅਨੁਸਾਰ ਟੀ.ਵੀ. ਪੱਤਰਕਾਰ ਦੇ ਸੋਗ ਪੀੜਤ ਪਰਿਵਾਰ ਨੇ ਮੁੱਖ ਮੰਤਰੀ ਤੋਂ ਗੁਹਾਰ ਲਗਾਈ ਅਤੇ ਉਸ ਨੂੰ ਨਿਆਂ ਦਿਵਾਉਣ ਲਈ ਤੇਜ਼ੀ ਨਾਲ ਮੁਕੱਦਮਾ ਚਲਾਉਣ ਦੀ ਮੰਗ ਕੀਤੀ। ਸੌਮਿਆ ਦੀ 10 ਸਾਲ ਪਹਿਲਾਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿਸ਼ਵਨਾਥਨ ਮਾਮਲੇ ‘ਤੇ ਗੰਭੀਰਤਾ ਨਾਲ ਗੌਰ ਕੀਤਾ ਹੈ।
ਅਧਿਕਾਰੀ ਨੇ ਕਿਹਾ,”ਕੇਜਰੀਵਾਲ ਮੁੱਖ ਸਕੱਤਰ ਵਿਜੇ ਦੇਵ ਨੂੰ ਸੁਣਵਾਈ ‘ਚ ਨਹੀਂ ਜਾਣ ਵਾਲੇ ਵਕੀਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਵੀ ਨਿਰਦੇਸ਼ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਉਹ ਸੁਣਵਾਈ ‘ਚ ਸ਼ਾਮਲ ਨਹੀਂ ਹੁੰਦੇ। ਉਨ੍ਹਾਂ ਨੇ ਦੱਸਿਆ ਕਿ ਕੇਜਰੀਵਾਲ ਨੇ ਗ੍ਰਹਿ ਮੰਤਰਾਲੇ ਨਾਲ ਸਲਾਹ ਕਰ ਕੇ ਤੁਰੰਤ ਇਕ ਚੰਗਾ ਵਿਸ਼ੇਸ਼ ਵਕੀਲ ਨਿਯੁਕਤ ਕਰਨ ਦਾ ਵੀ ਨਿਰਦੇਸ਼ ਦਿੱਤਾ। ਮੁੱਖ ਮੰਤਰੀ ਨੂੰ ਲਿਖੇ ਇਕ ਪੱਤਰ ‘ਚ ਸੌਮਿਆ ਦੇ ਪਿਤਾ ਐੱਮ. ਕੇ. ਵਿਸ਼ਵਨਾਥਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਅਧਿਕਾਰੀਆਂ ਦੇ ਖੋਖਲੇ ਭਰੋਸੇ ਤੋਂ ਥੱਕ ਚੁਕੇ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਤੋਂ (ਕੇਜਰੀਵਾਲ) ਇਕ ਠੋਸ ਪ੍ਰਤੀਕਿਰਿਆ ਮਿਲਣ ਦੀ ਆਸ ਜ਼ਾਹਰ ਕੀਤੀ ਹੈ। ਇਸ ਕਤਲ ਲਈ 2009 ‘ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਮੌਜੂਦਾ ਸਮੇਂ ਹਿਰਾਸਤ ‘ਚ ਹਨ। ਇਸ ਮਾਮਲੇ ‘ਚ ਪਿਛਲੇ 10 ਸਾਲਾਂ ਤੋਂ ਦਿੱਲੀ ਦੇ ਸਾਕੇਤ ਜ਼ਿਲਾ ਅਦਾਲਤ ‘ਚ ਮੁਕੱਦਮਾ ਚੱਲ ਰਿਹਾ ਹੈ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …