Home / Punjabi News / ਵਿਧਾਨ ਸਭਾ 2022 : ਕਿਸੇ ਵੀ ਉਮੀਦਵਾਰ ਦੇ ਰੋਡ ਸ਼ੋਅ ’ਤੇ ਪਾਬੰਦੀ; ਪੰਜ ਜਣੇ ਹੀ ਕਰ ਸਕਣਗੇ ਡੋਰ ਟੂ ਡੋਰ ਕੰਪੇਨ

ਵਿਧਾਨ ਸਭਾ 2022 : ਕਿਸੇ ਵੀ ਉਮੀਦਵਾਰ ਦੇ ਰੋਡ ਸ਼ੋਅ ’ਤੇ ਪਾਬੰਦੀ; ਪੰਜ ਜਣੇ ਹੀ ਕਰ ਸਕਣਗੇ ਡੋਰ ਟੂ ਡੋਰ ਕੰਪੇਨ

ਵਿਧਾਨ ਸਭਾ 2022 : ਕਿਸੇ ਵੀ ਉਮੀਦਵਾਰ ਦੇ ਰੋਡ ਸ਼ੋਅ ’ਤੇ ਪਾਬੰਦੀ; ਪੰਜ ਜਣੇ ਹੀ ਕਰ ਸਕਣਗੇ ਡੋਰ ਟੂ ਡੋਰ ਕੰਪੇਨ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਇਹ ਐਲਾਨ ਚੋਣ ਕਮਿਸ਼ਨ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਪੰਜਾਬ ਸਣੇ ਚਾਰ ਹੋਰ ਰਾਜਾਂ ਵਿੱਚ ਵੀ ਚੋਣਾ ਹੋਣੀਆਂ ਹਨ ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਤੇ ਗੋਆ ਸ਼ਾਮਲ ਹਨ। ਚੋਣ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਕੋਰੋਨਾਵਾਇਰਸ ਨੂੰ ਧਿਆਨ ਵਿੱਚ ਰੱਖ ਕੇ ਕਰਵਾਈਆਂ ਜਾਣਗੀਆਂ। ਹਰ ਚੋਣ ਹਲਕੇ ਵਿੱਚ ਇੱਕ ਪੋਲਿੰਗ ਸਟੇਸ਼ਨ ਹੋਵੇਗਾ ਜੋ ਔਰਤਾਂ ਵੱਲੋਂ ਸਾਂਭਿਆ ਜਾਵੇਗਾ।
ਪੰਜਾਬ ਦੇ ਉਮੀਦਵਾਰ 40 ਲੱਖ ਰੁਪਏ ਆਪਣੇ ਚੋਣ ਪ੍ਰਚਾਰ ਉੱਪਰ ਖ਼ਰਚ ਕਰ ਸਕਣਗੇ। 15 ਜਨਵਰੀ ਤੱਕ ਕੋਈ ਵੀ ਰੋਡ ਸ਼ੋਅ, ਸਾਈਕਲ ਯਾਤਰਾ, ਪੈਦਲ ਮਾਰਚ ਵਗੈਰਾ ਨਹੀਂ ਕੀਤੇ ਜਾ ਸਕਣਗੇ। 15 ਜਨਵਰੀ ਤੱਕ ਸਿਆਸੀ ਪਾਰਟੀਆਂ ਜਾਂ ਸੰਭਾਵੀ ਉਮੀਦਵਾਰ ਰੈਲੀ ਵਗੈਰਾ ਨਹੀਂ ਕਰ ਸਕਣਗੇ।

The post ਵਿਧਾਨ ਸਭਾ 2022 : ਕਿਸੇ ਵੀ ਉਮੀਦਵਾਰ ਦੇ ਰੋਡ ਸ਼ੋਅ ’ਤੇ ਪਾਬੰਦੀ; ਪੰਜ ਜਣੇ ਹੀ ਕਰ ਸਕਣਗੇ ਡੋਰ ਟੂ ਡੋਰ ਕੰਪੇਨ first appeared on Punjabi News Online.


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …