Home / World / ਵਿਕਾਸ ਦੇ ਮੁੱਦੇ ਤੇ ਲਡ਼ੀਆਂ ਜਾਣਗੀਆਂ ਚੋਣਾਂ : ਸੁਖਬੀਰ ਬਾਦਲ

ਵਿਕਾਸ ਦੇ ਮੁੱਦੇ ਤੇ ਲਡ਼ੀਆਂ ਜਾਣਗੀਆਂ ਚੋਣਾਂ : ਸੁਖਬੀਰ ਬਾਦਲ

ਵਿਕਾਸ ਦੇ ਮੁੱਦੇ ਤੇ ਲਡ਼ੀਆਂ ਜਾਣਗੀਆਂ ਚੋਣਾਂ : ਸੁਖਬੀਰ ਬਾਦਲ

3ਐਸ.ਏ.ਐਸ ਨਗਰ –  ਲੁਧਿਆਣਾ ਦੇ ਉਘੇ ਉਦਯੋਗਪਤੀ ਸ੍ਰੀ ਗੁਰਮੀਤ ਸਿੰਘ ਕੁਲਾਰ ਨੇ ਵਣ ਭਵਨ ਮੁਹਾਲੀ ਵਿਖੇ ਪੰਜਾਬ ਰਾਮਗਡ਼੍ਹੀਆ ਵੈਲਫੇਅਰ ਬੋਰਡ ਦੇ ਚੇਅਰਮੈਨ ਵਜੋਂ ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਆਪਣੇ ਆਹੁਦੇ ਦਾ ਕਾਰਜ ਭਾਗ ਸੰਭਾਲਿਆ । ਸ. ਕੁਲਾਰ ਫੈਂਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਅਤੇ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਲੁਧਿਆਣਾ-ਜ਼ੋਨ ਦੇ ਚੇਅਰਮੈਨ ਵੀ ਹਨ। ਉਪ ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾ੍ਹਂ ਨੂੰ ਪੂਰਾ ਵਿਸ਼ਵਾਸ ਹੈ ਕਿ ਸਰਦਾਰ ਕੁਲਾਰ ਰਾਮਗਡ਼੍ਹੀਆ ਬਰਾਦਰੀ ਦੀਆਂ ਮੁਸ਼ਿਕਲਾਂ ਨੂੰ ਦੂਰ ਕਰਨ ਲਈ ਮਹੱਤਵ ਪੂਰਣ ਰੋਲ ਅਦਾ ਕਰਨਗੇ । ਸਰਦਾਰ ਕੁਲਾਰ ਇਕ ਇਮਾਨਦਾਰ ਅਤੇ ਉੱਘੀ ਸਖਸ਼ੀਅਤ ਹਨ
ਉਪ ਮੁੱਖ ਮੰਤਰੀ ਪੰਜਾਬ ਨੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੱਲੋਂ ਪਿਛਲੇ 9 ਸਾਲਾਂ ਦੌਰਾਨ ਰਾਜ ਦੇ ਕੀਤੇ ਗਏ ਸਰਬਪੱਖੀ ਵਿਕਾਸ ਦੀ ਗੱਲ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾ ਵਿਕਾਸ ਦੇ ਮੁੱਦੇ ਤੇ ਲਡ਼ੀਆਂ ਜਾਣਗੀਆਂ। ਉਨਾ੍ਹਂ ਦੱਸਿਆ ਕਿ ਮੌਜੂਦਾ ਸਰਕਾਰ ਨੇ ਪੰਜਾਬ ਚ ਰਿਕਾਰਡ ਤੋਡ਼ ਵਿਕਾਸ  ਕਾਰਜ ਕੀਤੇ ਹਨ ਜੋ ਕਿ ਆਪਣੇ ਆਪ ਵਿਚ ਇਕ ਮਿਸਾਲ ਹਨ । ਉਨਾ੍ਹਂ ਕਿਹਾ ਕਿ ਪੰਜਾਬ ਨੂੰ ਦੇਸ਼ ਦਾ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣਾਉਣ ਦੇ ਨਾਲ ਨਾਲ ਸਡ਼ਕੀ ਨੈਟਵਰਕ ਨੂੰ ਮਜ਼ਬੂਤ, ਪ੍ਰਸ਼ਾਸਕੀ ਸੁਧਾਰ, ਹੈਰੀਟੇਜ਼ ਸਟਰੀਟ ਅਤੇ ਇਤਿਹਾਸਕ ਯਾਦਗਾਰਾਂ ਜਿਸ ਵਿਚ ਵਿਸ਼ੇਸ ਤੌਰ ਤੇ ਵਾਰ-ਹੀਰੋਜ਼ ਮੈਮੋਰੀਅਲ, ਜੰਗ-ਏ-ਅਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਚੱਪਡ਼ਚਿਡ਼ੀ, ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ, ਛੋਟਾ ਘਲੂਘਾਰਾ ਅਤੇ ਵੱਡੇ ਘਲੂਘਾਰਾ ਦੀਆਂ ਯਾਦਗਾਰਾਂ ਸ਼ਾਮਲ ਹਨ।
ਉਪ ਮੁੱਖ ਮੰਤਰੀ ਪੰਜਾਬ ਨੇ ਵਿਰੋਧੀ ਪਾਰਟੀਆਂ ਤੇ ਵਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ‘ਚ ਪਹਿਲਾਂ ਹੀ ਆਪਣੀ ਸ਼ਾਖ ਗੁਆਈ ਬੈਠੀ ਹੈ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਨਾਲ ਕੋਈ ਲੈਣ ਦੇਣ ਨਹੀਂ ਅਤੇ ਨਾ ਹੀ ਉਹ ਪੰਜਾਬ ਦੇ ਲੋਕਾਂ ਬਾਰੇ ਜਾਣਦੀ ਹੈ ਉਨਾ੍ਹਂ ਦੱਸਿਆ ਕਿ ਆਪ ਦੀ ਸਰਕਾਰ ਦਿੱਲੀ ਵਿਚ ਪਹਿਲਾਂ ਹੀ ਬੁਰੀ ਤਰਾ੍ਹਂ ਫੇਲ੍ਹ ਹੋ ਚੁੱਕੀ ਹੈ। ਆਪ ਦਾ ਵਿਧਾਨ ਸਭਾ ਚੋਣਾ ਵਿਚ ਪੂਰੀ ਤਰਾ੍ਹਂ ਸਫਾਇਆ ਹੋ ਜਾਵੇਗਾ।
ਇਸ ਮੌਕੇ ਉਪ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾਡ਼ੀ ਅਤੇ ਮਨਵੇਸ਼ ਸਿੰਘ ਸਿੱਧੁ, ਐਸ.ਐਸ.ਪੀ ਗੁਰਪੀ੍ਰਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਉਪ ਮੁੱਖ ਮੰਤਰੀ ਦੇ ਓ.ਐਸ.ਡੀ ਚਰਨਜੀਤ ਸਿੰਘ ਬਰਾਡ਼ ਅਤੇ ਭਾਈ ਸੁਖਦੀਪ ਸਿੰਘ ਸਿੱਧੂ ਤੋਂ ਇਲਾਵਾ ਮੁੱਖ ਬੁਲਾਰਾ ਕੌਮੀ ਯੂਥ ਅਕਾਲੀ ਦਲ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ, ਜਿਲਾ ਪ੍ਰਧਾਨ ਅਕਾਲੀ ਜਥਾ (ਸ਼ਹਿਰੀ) ਪਰਮਜੀਤ ਕਾਹਲੋਂ, ਕੇ.ਕੇ.ਸੇਠ ਚੇਅਰਮੈਨ ਫਿੱਕੋ, ਸੁਖਦਿਆਲ ਸਿੰਘ ਬਸੰਤ ਚੇਅਰਮੈਨ ਰਾਮਗਡ਼ੀਆ ਫਾਊਂਡੇਸ਼ਨ, ਰਵਿੰਦਰ ਸਿੰਘ ਨਾਗੀ ਸੂਚਨਾ ਕਮਿਸ਼ਨਰ, ਹਰੀ ਸਿੰਘ ਚੇਅਰਮੈਨ ਵੱਡੀਆਂ ਸਨੱਅਤਾਂ ਵਿਕਾਸ ਬੋਰਡ ਪੰਜਾਬ, ਗੁਰਚਰਨ ਸਿੰਘ ਗਰੇਵਾਲ ਐਸ.ਜੀ.ਪੀ.ਸੀ ਕਾਰਜਕਾਰੀ ਮੈਂਬਰ, ਸੰਤਾ ਸਿੰਘ ੳਮੈਦਪੁਰੀ ਚੇਅਰਮੈਨ ਅਧੀਨ ਸੇਵਾਂਵਾਂ ਚੋਣ ਬੋਰਡ, ਨਿਰਮਲ ਸਿੰਘ ਵਾਈਸ ਚੇਅਰਮੈਨ ਪੱਛਡ਼ੀਆਂ ਸ਼ੇਣੀਆਂ ਕਮਿਸ਼ਨ, ਬਾਬਾ ਅਜੀਤ ਸਿੰਘ ਚੇਅਰਮੈਨ ਸਮਾਲ ਸਕੇਲ ਟਰੇਡਰਜ ਬੋਰਡ, ਐਸ.ਐਸ ਭੋਗਲ ਚੇਅਰਮੈਨ ਕੰਨਫਡਰੇਸ਼ਨ ਆਫ ਇੰਡੀਅਨ ਇੰਡਸਟਰੀਜ, ਮਨਜਿੰਦਰ ਸਿੰਘ ਸਚਦੇਵਾ, ਬਲਬੀਰ ਸਿੰਘ ਧੀਮਾਨ ਚੇਅਰਮੈਨ ਪੰਜਾਬ ਸਿਲਾਈ ਮਸ਼ੀਨ ਇੰਡਸਟ੍ਰੀਜ, ਸਤਨਾਮ ਸਿੰਘ ਮੱਕਡ਼, ਰਖਵਿੰਦਰ ਸਿੰਘ ਗਾਬਡ਼ੀਆ,ਰਘਬੀਰ ਸਿੰਘ ਸੋਹਲ ਪ੍ਰਧਾਨ  ਰਾਮਗਡ਼ੀਆ ਫਾਊਂਡੇਸ਼ਨ, ਜਗਤਾਰ ਸਿੰਘ, ਜਗਤਵੀਰ ਸਿੰਘ, ਸ੍ਰੀ ਹਰਜੀਤ ਸਿੰਘ, ਸ. ਭੁਪਿੰਦਰ ਸਿੰਘ ਸੋਹਲ, ਸ. ਜਗਦੀਪ ਸਿੰਘ, ਗੁਰਮੁੱਖ ਸਿੰਘ, ਜਸਵਿੰਦਰ ਸਿੰਘ ਸੂਤਧਾਰ, ਸ. ਤਰਸੇਮ ਸਿੰਘ ਪ੍ਰਧਾਨ ਮਾਲਵਾ ਜੋਨ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …