Home / Punjabi News / ਵਰਿੰਦਾਵਨ ਦੀਆਂ ਵਿਧਵਾਵਾਂ ਨੇ ਪ੍ਰਧਾਨ ਮੰਤਰੀ ਨੂੰ ਹੱਥ ਨਾਲ ਬਣਾਈਆਂ ਰੱਖੜੀਆਂ ਭੇਜੀਆਂ

ਵਰਿੰਦਾਵਨ ਦੀਆਂ ਵਿਧਵਾਵਾਂ ਨੇ ਪ੍ਰਧਾਨ ਮੰਤਰੀ ਨੂੰ ਹੱਥ ਨਾਲ ਬਣਾਈਆਂ ਰੱਖੜੀਆਂ ਭੇਜੀਆਂ

ਮਥੁਰਾ, 17 ਅਗਸਤ
ਵਰਿੰਦਾਵਨ ਦੇ ਅਨਾਥ ਆਸ਼ਰਮ ਵਿੱਚ ਰਹਿੰਦੀਆਂ ਵਿਧਵਾਵਾਂ ਤੇ ਬੇਸਹਾਰਾ ਔਰਤਾਂ ਨੇ ਹੱਥ ਨਾਲ ਬਣਾਈਆਂ ਰੱਖੜੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀਆਂ ਹਨ। ਸੁਲਭ ਇੰਟਰਨੈਸ਼ਨਲ ਵਿਡੋ ਹੈਲਪ ਪ੍ਰੋਗਰਾਮ ਦੀ ਮੀਤ ਪ੍ਰਧਾਨ ਵਿਨੀਤਾ ਵਰਮਾ ਨੇ ਦੱਸਿਆ ਕਿ ਇਹ ਰੀਤ ਸੰਸਥਾ ਦੇ ਸੰਸਥਾਪਕ ਬਿੰਦੇਸ਼ਵਰੀ ਪਾਠਕ ਨੇ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਹੋਰ ਔਰਤਾਂ ਦੀ ਤਰ੍ਹਾਂ ਵਿਧਵਾਵਾਂ ਵੀ ਹਰ ਤਿਉਹਾਰ ਮਨਾਉਣ ਦੀਆਂ ਹੱਕਦਾਰ ਹਨ ਤੇ ਉਨ੍ਹਾਂ ਨੂੰ ਸਮਾਜ ਵਿਚ ਸਨਮਾਨਜਨਕ ਸਥਾਨ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਤੇ ਠਾਕੁਰ ਬਾਂਕੇਬਿਹਾਰੀ ਦੀਆਂ ਤਸਵੀਰਾਂ ਵਾਲੀਆਂ 551 ਰੱਖੜੀਆਂ ਭੇਜੀਆਂ ਗਈਆਂ ਹਨ। ਪੀਟੀਆਈ

The post ਵਰਿੰਦਾਵਨ ਦੀਆਂ ਵਿਧਵਾਵਾਂ ਨੇ ਪ੍ਰਧਾਨ ਮੰਤਰੀ ਨੂੰ ਹੱਥ ਨਾਲ ਬਣਾਈਆਂ ਰੱਖੜੀਆਂ ਭੇਜੀਆਂ appeared first on Punjabi Tribune.


Source link

Check Also

 Ludhiana ‘ਚ MBD ਮਾਲ ਦੇ ਕਰਮਚਾਰੀ ਦਾ ਕਤਲ, ਖਾਲੀ ਪਲਾਟ ‘ਚੋਂ ਮਿਲੀ ਲਾਸ਼

Ludhiana MBD Mall Employee Murder : ਲੁਧਿਆਣਾ ਦੇ MBD ਮਾਲ ਵਿੱਚ ਕੰਮ ਕਰਨ ਵਾਲੇ 22 …