Home / Punjabi News / ਲੱਦਾਖ ‘ਚ ਸ਼ਹੀਦ ਹੋਏ 20 ਭਾਰਤੀ ਜਵਾਨਾਂ ‘ਚ ਸ਼ਾਮਲ ਸੀ ਚਾਰ ਜਵਾਨ ਪੰਜਾਬ ਦੇ, ਸੂਚੀ ਹੋਈ ਜਾਰੀ

ਲੱਦਾਖ ‘ਚ ਸ਼ਹੀਦ ਹੋਏ 20 ਭਾਰਤੀ ਜਵਾਨਾਂ ‘ਚ ਸ਼ਾਮਲ ਸੀ ਚਾਰ ਜਵਾਨ ਪੰਜਾਬ ਦੇ, ਸੂਚੀ ਹੋਈ ਜਾਰੀ

ਲੱਦਾਖ ‘ਚ ਸ਼ਹੀਦ ਹੋਏ 20 ਭਾਰਤੀ ਜਵਾਨਾਂ ‘ਚ ਸ਼ਾਮਲ ਸੀ ਚਾਰ ਜਵਾਨ ਪੰਜਾਬ ਦੇ, ਸੂਚੀ ਹੋਈ ਜਾਰੀ
Image Courtesy ABP Live

ਭਾਰਤ-ਚੀਨ ਸਰਹੱਦ ‘ਤੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਐਤਵਾਰ ਰਾਤ ਨੂੰ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ‘ਚ ਭਾਰਤੀ ਫ਼ੌਜ ਦੇ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਹਨ।

ਚੰਡੀਗੜ੍ਹ: ਭਾਰਤ-ਚੀਨ ਸਰਹੱਦ ‘ਤੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਐਤਵਾਰ ਰਾਤ ਨੂੰ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ‘ਚ ਭਾਰਤੀ ਫ਼ੌਜ ਦੇ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਹਨ। ਦੱਸ ਦਈਏ ਕਿ ਦੇਸ਼ ਲਈ ਸ਼ਹੀਦ  ਹੋਣ ਵਾਲੇ ਇਨ੍ਹਾਂ 20 ਜਵਾਨਾਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਸ਼ਹੀਦ ਹੋਣ ਵਾਲੇ ਜਵਾਨਾਂ ਵਿੱਚ ਚਾਰ ਪੰਜਾਬ ਤੋਂ ਹਨ।

ਜਾਣਕਾਰੀ ਮੁਤਾਬਕ ਪੰਜਾਬ ਦੇ ਚਾਰ ਜਵਾਨਾਂ ‘ਚ ਪਟਿਆਲਾ ਦਾ ਮਨਦੀਪ ਸਿੰਘ, ਮਾਨਸਾ ਦਾ ਗੁਰਤੇਜ ਸਿੰਘ, ਗੁਰਦਾਸਪੁਰ ਦਾ ਸਤਨਾਮ ਸਿੰਘ ਤੇ ਸੰਗਰੂਰ ਦਾ ਗੁਰਬਿੰਦਰ ਸਿੰਘ ਸ਼ਾਮਲ ਹਨ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਤਿੰਨ ਘੰਟੇ ਤਕ ਪੱਥਰਬਾਜ਼ੀ ਤੇ ਡਾਂਗਾਂ-ਸੋਟਿਆਂ ਨਾਲ ਜ਼ਬਰਦਸਤ ਝੜਪ ਹੋਈ ਸੀ।

ਲੱਦਾਖ ਨੇੜੇ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ‘ਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਲਾਵਾਲ ਦਾ ਇੱਕ ਸੈਨਿਕ ਸ਼ਹੀਦ ਹੋ ਗਿਆ ਹੈ। ਸ਼ਹੀਦ ਹੋਇਆ ਗੁਰਬਿੰਦਰ ਸਿੰਘ ਤਿੰਨ ਭੈਣ-ਭਰਾਵਾਂ ਚੋਂ ਸਭ ਤੋਂ ਛੋਟਾ ਸੀ। ਸ਼ਹੀਦ ਦਾ ਜਲਦ ਹੀ ਵਿਆਹ ਹੋਣ ਵਾਲਾ ਸੀ।

Image Courtesy ABP Live

ਪਟਿਆਲਾ ਜ਼ਿਲ੍ਹੇ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਵੀ ਸ਼ਹੀਦ ਹੋ ਗਏ ਹਨ। ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਘਨੌਰ ਨੇੜਲੇ ਪਿੰਡ ਸੀਲ ਦਾ ਰਹਿਣ ਵਾਲਾ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ। ਇਸ ਦੇ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦਾ ਵਸਨੀਕ ਨਾਇਬ ਸੂਬੇਦਾਰ ਸਤਨਾਮ ਸਿੰਘ ਵੀ ਸ਼ਹੀਦ ਹੋ ਗਿਆ ਹੈ,ਜਿਸ ਨਾਲ ਪੰਜਾਬ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮਾਨਸਾ ਦੇ ਪਿੰਡ ਬੀਰੇਵਾਲਾ ਡੋਗਰਾ ਦਾ ਜਾਂਬਾਂਜ ਸੈਨਿਕ ਗੁਰਤੇਜ ਸਿੰਘ (23) ਪੁੱਤਰ ਵਿਰਸਾ ਸਿੰਘ ਸ਼ਹੀਦ ਹੋ ਗਿਆ ਹੈ। ਤਿੰਨ ਭਰਾਵਾਂ ਚੋਂ ਸਭ ਤੋਂ ਛੋਟਾ ਗੁਰਤੇਜ ਕੁਝ ਸਾਲ ਪਹਿਲਾਂ ਹੀ ਭਾਰਤੀ ਫ਼ੌਜ ‘ਚ ਭਰਤੀ ਹੋਇਆ ਸੀ, ਜਿਸ ਨੇ ਆਪਣੀ ਫ਼ੌਜੀ ਸਿਖਲਾਈ ਤੋਂ ਬਾਅਦ ਸਿੱਖ ਰੈਜਮੈਂਟ ਅਧੀਨ ਪਹਿਲੀ ਵਾਰ ਲੇਹ-ਲੱਦਾਖ ‘ਚ ਕਮਾਨ ਸੰਭਾਲੀ ਸੀ।

News Credit ABP Live

Check Also

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ

ਦਰਸ਼ਨ ਸਿੰਘ ਸੋਢੀ ਮੁਹਾਲੀ, 17 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ …