Home / Punjabi News / ਲੋਕ ਸਭਾ ਚੋਣਾਂ ‘ਚ ਵਰਤੀਆਂ ਜਾਣ ਵਾਲੀਆਂ EVM,VVPAT ਮਸ਼ੀਨਾਂ ਦੀ ਜਾਂਚ ਸ਼ੁਰੂ

ਲੋਕ ਸਭਾ ਚੋਣਾਂ ‘ਚ ਵਰਤੀਆਂ ਜਾਣ ਵਾਲੀਆਂ EVM,VVPAT ਮਸ਼ੀਨਾਂ ਦੀ ਜਾਂਚ ਸ਼ੁਰੂ

ਲੋਕ ਸਭਾ ਚੋਣਾਂ ‘ਚ ਵਰਤੀਆਂ ਜਾਣ ਵਾਲੀਆਂ EVM,VVPAT ਮਸ਼ੀਨਾਂ ਦੀ ਜਾਂਚ ਸ਼ੁਰੂ

ਸ਼ਿਮਲਾ-ਲੋਕ ਸਭਾ ਚੋਣਾਂ ‘ਚ ਵਰਤੀਆਂ ਜਾਣ ਵਾਲੀਆਂ ਈ. ਵੀ. ਐੱਮ. ਅਤੇ ਵੀ. ਵੀ. ਪੈਟ. ਮਸ਼ੀਨਾਂ ਜਲਦੀ ਹੀ ਸੰਬੰਧਿਤ ਵਿਧਾਨ ਸਭਾ ਖੇਤਰਾਂ ‘ਚ ਪਹੁੰਚਾਈਆਂ ਜਾਣਗੀਆਂ। ਇਨ੍ਹਾਂ ਮਸ਼ੀਨਾਂ ਦੀ ਜਾਂਚ ਲਈ ਅਧਿਕਾਰੀਆਂ ਨੇ ਨਿਰੀਖਣ ਕੀਤਾ। ਜ਼ਿਲਾ ਚੋਣ ਵਿਭਾਗ ਵੱਲੋਂ ਸ਼ਿਮਲੇ ਜ਼ਿਲੇ ਦਾ ਮੁੱਖ ਸਟ੍ਰਾਂਗ ਰੂਮ 16 ਮੀਲ ਡਿਗਰੀ ਕਾਲਜ ‘ਚ ਸਥਾਪਿਤ ਕੀਤਾ ਗਿਆ ਹੈ, ਜਿੱਥੋਂ ਪਿਛਲੇ 4 ਦਿਨਾਂ ਤੋਂ ਰੈਂਡਮਾਈਜੇਸ਼ਨ ਤਹਿਤ ਮਸ਼ੀਨਾਂ ਦੀ ਵੰਡ ਪ੍ਰਕਿਰਿਆ ਜਾਰੀ ਹੈ। ਜ਼ਿਲੇ ਦੇ ਮੁੱਖ ਕੇਂਦਰ ਤੋਂ ਜ਼ਿਲੇ ਦੇ 8 ਵਿਧਾਨ ਸਭਾ ਖੇਤਰਾਂ ਨੂੰ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ। ਇਹ ਮਸ਼ੀਨਾਂ ਏ. ਆਰ. ਓ. ਮਤਲਬ ਐੱਸ. ਡੀ. ਐੱਮ. ਦੇ ਰਾਹੀਂ ਦਿੱਤੀਆਂ ਜਾ ਰਹੀਆਂ ਹਨ। ਐੱਸ. ਡੀ. ਐੱਮ. ਇਹ ਮਸ਼ੀਨਾਂ ਆਪਣੇ-ਆਪਣੇ ਨਿਸ਼ਾਨਬੱਧ ਸਟ੍ਰਾਂਗ ਰੂਮ ‘ਚ ਪਹੁੰਚਾ ਕੇ ਚੋਣਾਂ ਤੋਂ ਪਹਿਲਾਂ ਪੋਲਿੰਗ ਬੂਥਾਂ ਨੂੰ ਦੇਣਗੇ।
ਇਸ ‘ਚ ਸ਼ਿਮਲਾ ਪਿੰਡਾਂ ਨੂੰ ਸਟ੍ਰਾਂਗ ਰੂਮ ਸੰਜੌਲੀ, ਕਸਮਪੁਟੀ ਵਿਧਾਨ ਸਭਾ ਖੇਤਰ ਦਾ ਸਟ੍ਰਾਂਗ ਰੂਮ ਛੋਟਾ ਸ਼ਿਮਲਾ ਅਤੇ ਸ਼ਿਮਲੇ ਸ਼ਹਿਰ ਦਾ ਸਟ੍ਰਾਂਗ ਰੂਮ ਪੋਰਟਮੋਰ ਸਕੂਲ ‘ਚ ਸਥਾਪਿਤ ਕੀਤਾ ਗਿਆ ਹੈ। ਇਸ ਤਰ੍ਹਾਂ ਜ਼ਿਲੇ ਦੇ ਸਾਰੇ ਵਿਧਾਨ ਸਭਾ ਖੇਤਰਾਂ ‘ਚ ਇਹ ਸਟ੍ਰਾਂਗ ਰੂਮ ਨਿਰਧਾਰਿਤ ਕੀਤੇ ਗਏ ਹਨ।
ਜ਼ਿਲਾ ਚੋਣ ਅਧਿਕਾਰੀ ਰਾਜੇਸ਼ਵਰ ਗੋਇਲ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਰੈਂਡਮਾਈਜ਼ੇਸ਼ਨ ਤਹਿਤ ਸਾਰੇ ਵਿਧਾਨ ਸਭਾ ਨੂੰ ਜ਼ਿਲਾ ਸ਼ਿਮਲਾ ਦੇ ਕੇਂਦਰ ਤੋਂ ਈ. ਵੀ. ਐੱਮ. ਅਤੇ ਵੀ. ਵੀ. ਪੈਟ ਮਸ਼ੀਨਾਂ ਭੇਜੀਆ ਜਾ ਰਹੀਆਂ ਹਨ।

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …