Home / Punjabi News / ਲੁਧਿਆਣਾ ਗੈਂਗਰੇਪ ਮਾਮਲਾ : ਤਿੰਨ ਮੁਲਜ਼ਮ 8 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ

ਲੁਧਿਆਣਾ ਗੈਂਗਰੇਪ ਮਾਮਲਾ : ਤਿੰਨ ਮੁਲਜ਼ਮ 8 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ

ਲੁਧਿਆਣਾ ਗੈਂਗਰੇਪ ਮਾਮਲਾ : ਤਿੰਨ ਮੁਲਜ਼ਮ 8 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ

ਲੁਧਿਆਣਾ — ਲੁਧਿਆਣਾ ਗੈਂਗਰੇਪ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮਾਂ ‘ਚੋਂ 3 ਮੁਲਜ਼ਮ ਅਲੀ, ਸੁਰਮੂ ਅਤੇ ਜਗਰੂਪ ਦੀ ਅਦਾਲਤ ‘ਚ ਪੇਸ਼ੀ ਅੱਜ ਕੀਤੀ ਗਈ, ਜਿੱਥੋਂ ਇਨ੍ਹਾਂ ਤਿੰਨਾਂ ਨੂੰ 8 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਕਾਰਵਾਈ 28 ਫਰਵਰੀ ਨੂੰ ਹੋਵੇਗੀ। ਅਦਾਲਤ ‘ਚ ਪੇਸ਼ੀ ਦੌਰਾਨ ਪੀੜਤ ਪੱਖ ਦੇ ਵਕੀਲ ਪੀ. ਐੱਸ. ਘੁੰਮਣ ਨੇ ਜੱਜ ਅੱਗੇ ਕਾਫੀ ਦਲੀਲਾਂ ਪੇਸ਼ ਕਰਦਿਆਂ ਕਿਹਾ ਕਿ ਪੁਲਸ ਦੀ ਕਾਰਵਾਈ ਹਾਲੇ ਵੀ ਇਸ ਮਾਮਲੇ ‘ਚ ਸਵਾਲਾਂ ਦੇ ਘੇਰੇ ‘ਚ ਹੈ। ਉਨ੍ਹਾਂ ਨੇ ਕਿਹਾ ਕਿ ਪੀੜਤਾ ਦੇ ਬਿਆਨਾਂ ਮੁਤਾਬਕ ਪੁਲਸ ਪੂਰੀ ਤਰ੍ਹਾਂ ਤਫਤੀਸ਼ ਨਹੀਂ ਕਰ ਰਹੀ। ਜ਼ਿਕਰਯੋਗ ਹੈ ਕਿ ਬਾਕੀ ਤਿੰਨ ਮੁਲਜ਼ਮ ਜੋ ਗ੍ਰਿਫਤਾਰ ਕੀਤੇ ਗਏ ਸਨ, ਉਨ੍ਹਾਂ ਨੂੰ ਪਹਿਲਾਂ ਹੀ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …