Home / Punjabi News / ਲਾਲੂ ਦੀ ਤਸਵੀਰ ਲੈ ਕੇ ਨਾਮਜ਼ਦਗੀ ਪੱਤਰ ਭਰਨ ਪਹੁੰਚੀ ਮੀਸਾ ਭਾਰਤੀ

ਲਾਲੂ ਦੀ ਤਸਵੀਰ ਲੈ ਕੇ ਨਾਮਜ਼ਦਗੀ ਪੱਤਰ ਭਰਨ ਪਹੁੰਚੀ ਮੀਸਾ ਭਾਰਤੀ

ਲਾਲੂ ਦੀ ਤਸਵੀਰ ਲੈ ਕੇ ਨਾਮਜ਼ਦਗੀ ਪੱਤਰ ਭਰਨ ਪਹੁੰਚੀ ਮੀਸਾ ਭਾਰਤੀ

ਪਟਨਾ-ਰਾਜਗ ਸੁਪ੍ਰੀਮੋ ਲਾਲੂ ਪ੍ਰਸਾਦ ਦੀ ਵੱਡੀ ਬੇਟੀ ਮੀਸਾ ਭਾਰਤੀ ਅੱਜ ਭਾਵ ਵੀਰਵਾਰ ਨੂੰ ਪਾਟਲੀਪੁੱਤਰ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਨ ਲਈ ਪਹੁੰਚੀ। ਲਾਲੂ ਦੀ ਗੈਰ ਮੌਜ਼ੂਦਗੀ ‘ਚ ਨਾਮਜ਼ਦਗੀ ਕਰਨ ਪਹੁੰਚੀ ਮੀਸਾ ਭਾਰਤੀ ਨੇ ਆਪਣੇ ਨਾਲ ਪਿਤਾ ਲਾਲੂ ਪ੍ਰਸਾਦ ਯਾਦਵ ਦੀ ਫੋਟੋ ਰੱਖੀ ਸੀ। ਮਾਂ ਰਾਬੜੀ ਦੇਵੀ ਅਤੇ ਭਰਾ ਤੇਜਪ੍ਰਤਾਪ ਯਾਦਵ ਵੀ ਇਸ ਮੌਕੇ ‘ਤੇ ਪਹੁੰਚੇ।

ਆਪਣੇ ਘਰੋਂ ਨਿਕਲਣ ਤੋਂ ਪਹਿਲਾਂ ਮੀਸਾ ਭਾਰਤੀ ਨੇ ਦੱਸਿਆ ਕਿ ਲਾਲੂ ਜੀ ਇਸ ਸਮੇਂ ਸਾਡੇ ਨਾਲ ਨਹੀਂ ਹਨ, ਮੈਂ ਉਨ੍ਹਾਂ ਦੀ ਤਸਵੀਰ ਨਾਲ ਲੈ ਕੇ ਨਾਮਜ਼ਦਗੀ ਪੱਤਰ ਭਰਨ ਜਾ ਰਹੀ ਹਾਂ, ਜਿਸ ਸਮੇਂ ਮੀਸਾ ਨਾਮਜ਼ਦਗੀ ਪੱਤਰ ਭਰ ਰਹੀ ਸੀ ਤਾਂ ਲਾਲੂ ਦੀ ਤਸਵੀਰ ਰਾਬੜੀ ਦੇ ਹੱਥਾਂ ‘ਚ ਸੀ। ਲਾਲੂ ਦੀ ਵੱਡੀ ਬੇਟੀ ਮੀਸਾ ਭਾਰਤੀ ਪਾਟਲੀਪੁੱਤਰ ਤੋਂ ਗਠਜੋੜ ਦੀ ਉਮੀਦਵਾਰ ਹੈ, ਜਿੱਥੇ ਉਸ ਦਾ ਸਿੱਧਾ ਮੁਕਾਬਲਾ ਮੋਦੀ ਸਰਕਾਰ ‘ਚ ਮੰਤਰੀ ਰਾਮਕ੍ਰਿਪਾਲ ਯਾਦਵ ਨਾਲ ਹੈ।

ਦੱਸਣਯੋਗ ਹੈ ਕਿ ਮੀਸਾ ਭਾਰਤੀ ਦੇ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਦੋਵੇਂ ਭਰਾ ਤੇਜਪ੍ਰਤਾਪ ਅਤੇ ਤੇਜਸਵੀ ਆਪਣੀ ਭੈਣ ਲਈ ਵੋਟਾਂ ਦੀ ਅਪੀਲ ਕਰਨਗੇ। ਨਾਮਜ਼ਦਗੀ ਤੋਂ ਬਾਅਦ ਰੋਡ ਸ਼ੋਅ ਹੋਣਾ ਸੀ, ਜਿਸ ਤੋਂ ਬਾਅਦ ਸ਼ਿਵਾਲਾ ਚੌਕ ‘ਤੇ ਆਯੋਜਿਤ ਜਨਸਭਾ ਨੂੰ ਦੋਵੇਂ ਭਰਾ ਸੰਬੋਧਿਤ ਕਰਨਗੇ। ਇਸ ਰੋਡ ਸ਼ੋਅ ਦੌਰਾਨ ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ ਅਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਵੀ ਮੌਜੂਦ ਹੋਣਗੇ। ਨਾਮਜ਼ਦਗੀ ਤੋਂ ਬਾਅਦ ਗੱਡੀਆਂ ਦੇ ਕਾਫਲਿਆਂ ਨਾਲ ਉਹ ਆਪਣੇ ਇਲਾਕੇ ‘ਚ ਸ਼ਿਵਾਲਾ ਪਹੁੰਚੇਗੀ।

 

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …