Home / Punjabi News / ‘ਰੈਟ ਹੋਲ ਕੋਲਾ ਖਾਨ’ ‘ਚ ਫਸੇ ਮਜ਼ਦੂਰਾਂ ਨੂੰ ਬਾਹਰ ਨਾ ਕੱਢੇ ਜਾਣ ‘ਤੇ ਸੁਪਰੀਮ ਕੋਰਟ ਸਖ਼ਤ

‘ਰੈਟ ਹੋਲ ਕੋਲਾ ਖਾਨ’ ‘ਚ ਫਸੇ ਮਜ਼ਦੂਰਾਂ ਨੂੰ ਬਾਹਰ ਨਾ ਕੱਢੇ ਜਾਣ ‘ਤੇ ਸੁਪਰੀਮ ਕੋਰਟ ਸਖ਼ਤ

‘ਰੈਟ ਹੋਲ ਕੋਲਾ ਖਾਨ’ ‘ਚ ਫਸੇ ਮਜ਼ਦੂਰਾਂ ਨੂੰ ਬਾਹਰ ਨਾ ਕੱਢੇ ਜਾਣ ‘ਤੇ ਸੁਪਰੀਮ ਕੋਰਟ ਸਖ਼ਤ

ਮੇਘਾਲਿਆ— ਮੇਘਾਲਿਆ ‘ਚ ਸਥਿਤ ਇਕ ਗੈਰ-ਕਾਨੂੰਨੀ ਕੋਲਾ ਖਾਨ ਅੰਦਰ ਫਸੇ 15 ਮਜ਼ੂਦਰਾਂ ਦਾ ਮਾਮਲਾ ਸੁਪਰੀਮ ਕੋਰਟ ਦੀ ਦਹਿਲੀਜ਼ ‘ਤੇ ਪੁੱਜਾ। ਕੋਰਟ ਨੇ ਵੀਰਵਾਰ ਨੂੰ ਇਸ ਮਾਮਲੇ ‘ਤੇ ਸੁਣਵਾਈ ਕਰਦਿਆਂ ਮੇਘਾਲਿਆ ਸਰਕਾਰ ਨੂੰ ਕਿਹਾ ਕਿ ਉਹ ਬਚਾਅ ਮੁਹਿੰਮ ਤੋਂ ਸਤੁੰਸ਼ਟ ਨਹੀਂ ਹੈ। 13 ਦਸੰਬਰ ਤੋਂ ਖਾਨ ਅੰਦਰ ਫਸੇ 15 ਮਜ਼ਦੂਰਾਂ ਨੂੰ ਕੱਢਣ ਲਈ ਹੁਣ ਤਕ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਤੋਂ ਉਹ ਸੰਤੁਸ਼ਟ ਨਹੀਂ ਹੈ। ਜੱਜ ਏ. ਕੇ. ਸੀਕਰੀ ਅਤੇ ਜੱਜ ਐੱਸ. ਅਬਦੁੱਲ ਨਜ਼ੀਰ ਦੀ ਬੈਂਚ ਨੇ ਮੇਘਾਲਿਆ ਸਰਕਾਰ ਨੂੰ ਪੁੱਛਿਆ ਕਿ ਮਜ਼ਦੂਰਾਂ ਨੂੰ ਕੱਢਣ ਵਿਚ ਉਹ ਸਫਲ ਕਿਉਂ ਨਹੀਂ ਹੋ ਰਹੀ। ਸੂਬਾ ਸਰਕਾਰ ਵਲੋਂ ਪੇਸ਼ ਹੋਏ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੇ ਬਚਾਅ ਮੁਹਿੰਮ ਲਈ ਉੱਚਿਤ ਕਦਮ ਚੁੱਕੇ ਹਨ ਅਤੇ ਕੇਂਦਰ ਸਰਕਾਰ ਵੀ ਉਨ੍ਹਾਂ ਦੀ ਮਦਦ ਕਰ ਰਹੀ ਹੈ।
ਬੈਂਚ ਨੇ ਕਿਹਾ, ”ਅਸੀਂ ਸੰਤੁਸ਼ਟ ਨਹੀਂ ਹਾਂ। ਇਹ ਜੀਵਨ-ਮਰਨ ਦਾ ਸਵਾਲ ਹੈ। ਬੈਂਚ ਨੇ ਮਜ਼ਦੂਰਾਂ ਨੂੰ ਕੱਢਣ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕਰਨ ਵਾਲੇ ਪਟੀਸ਼ਨਕਰਤਾ ਆਦਿੱਤਿਯ ਐੱਨ. ਪ੍ਰਸਾਦ ਨੂੰ ਕੇਂਦਰ ਦੇ ਲਾਅ ਅਫਸਰ ਨੂੰ ਬੁਲਾਉਣ ਲਈ ਕਿਹਾ ਹੈ, ਤਾਂ ਕਿ ਉੱਚਿਤ ਆਦੇਸ਼ ਤੁਰੰਤ ਦਿੱਤਾ ਜਾ ਸਕੇ। ਬੈਂਚ ਅੱਜ ਦਿਨ ਵਿਚ ਵੀ ਇਸ ਦੀ ਸੁਣਵਾਈ ਜਾਰੀ ਰੱਖੇਗੀ। ਦੱਸਣਯੋਗ ਹੈ ਕਿ ਮੇਘਾਲਿਆ ਦੇ ਪੂਰਬੀ ਜਯੰਤਿਆ ਪਹਾੜੀ ਉੱਪਰ ਸਥਿਤ ਗੈਰ-ਕਾਨੂੰਨੀ ਕੋਲਾ ਖਾਨ ਵਿਚ ਨੇੜੇ ਦੀ ਲਿਤੇਨ ਨਦੀ ਦਾ ਪਾਣੀ ਭਰ ਗਿਆ ਸੀ, ਜਿਸ ਤੋਂ ਬਾਅਦ ਖਾਨ ਵਿਚ ਕੰਮ ਕਰ ਰਹੇ ਮਜ਼ਦੂਰ ਅੰਦਰ ਹੀ ਫਸ ਗਏ। ਇਸ ਕੋਲਾ ਖਾਨ ਨੂੰ ‘ਰੈਟ ਹੋਲ’ ਵੀ ਆਖਿਆ ਜਾਂਦਾ ਹੈ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …