Home / Punjabi News / ਰੂਸ ਵੱਲੋਂ ਯੂਕਰੇਨ ਦਾ ਤੇਲ ਡਿੱਪੂ ਤਬਾਹ

ਰੂਸ ਵੱਲੋਂ ਯੂਕਰੇਨ ਦਾ ਤੇਲ ਡਿੱਪੂ ਤਬਾਹ

ਮਾਸਕੋ, 9 ਅਪਰੈਲ

ਰੂਸ ਨੇ ਯੂਕਰੇਨ ਦੇ ਸ਼ਹਿਰ ਜ਼ੈਪੋਰਿਜ਼ੀਆ ਨੇੜੇ 70 ਹਜ਼ਾਰ ਟਨ ਤੇਲ ਦੇ ਡਿੱਪੂ ਨੂੰ ਤਬਾਹ ਕਰ ਦਿੱਤਾ ਹੈ। ਇਹ ਜਾਣਕਾਰੀ ਰੂਸੀ ਰੱਖਿਆ ਮੰਤਰਾਲੇ ਨੇ ਅੱਜ ਦਿੱਤੀ ਹੈ। ਰੂਸ ਨੇ ਕਿਹਾ ਕਿ ਰੂਸੀ ਫੌਜ ਨੇ ਜ਼ੈਪੋਰਿਜ਼ੀਆ ਅਤੇ ਦੋਨੇਤਸਕ ਖੇਤਰਾਂ ਵਿੱਚ ਮਿਜ਼ਾਈਲਾਂ, ਗੋਲਾ-ਬਾਰੂਦ ਅਤੇ ਹੋਰ ਸਾਜ਼ੋ-ਸਾਮਾਨ ਵਾਲੇ ਯੂਕਰੇਨੀ ਫੌਜ ਦੇ ਗੁਦਾਮ ਨੂੰ ਵੀ ਨਸ਼ਟ ਕੀਤਾ ਗਿਆ ਹੈ। ਇਸ ਤੋਂ ਪਹਿਲਾ ਯੂਕਰੇਨੀ ਅਧਿਕਾਰੀਆਂ ਨੇ ਕਿਹਾ ਸੀ ਕਿ ਰੂਸ ਵੱਲੋਂ ਜ਼ੈਪੋਰਿਜ਼ੀਆ ਸ਼ਹਿਰ ਵਿੱਚ ਰਿਹਾਇਸ਼ੀ ਇਮਾਰਤ ‘ਤੇ ਕੀਤੇ ਹਮਲੇ ਵਿੱਚ 50 ਸਾਲਾ ਵਿਅਕਤੀ ਅਤੇ ਉਸ ਦੀ 11 ਸਾਲਾ ਧੀ ਮਾਰੀ ਗਈ ਹੈ। -ਰਾਇਟਰਜ਼


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …