Home / Punjabi News / ਰੁਚਿਰਾ ਕੰਬੋਜ ਯੂਐੱਨ ਵਿੱਚ ਭਾਰਤੀ ਸਫ਼ੀਰ ਨਿਯੁਕਤ

ਰੁਚਿਰਾ ਕੰਬੋਜ ਯੂਐੱਨ ਵਿੱਚ ਭਾਰਤੀ ਸਫ਼ੀਰ ਨਿਯੁਕਤ

ਨਵੀਂ ਦਿੱਲੀ, 21 ਜੂਨ

ਸੀਨੀਅਰ ਕੂਟਨੀਤਕ ਰੁਚਿਰਾ ਕੰਬੋਜ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਅੱਜ ਭਾਰਤ ਦੀ ਸਥਾਈ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਹੈ। ਕੰਬੋਜ 1987 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਅਧਿਕਾਰੀ ਹਨ। ਉਹ ਇਸ ਸਮੇਂ ਭੂਟਾਨ ਵਿੱਚ ਭਾਰਤੀ ਰਾਜਦੂਤ ਵਜੋਂ ਤਾਇਨਾਤ ਹਨ। ਉਹ ਸੰਯੁਕਤ ਰਾਸ਼ਟਰ ਵਿੱਚ ਭਾਰਤੀ ਸਫ਼ੀਰ ਵਜੋਂ ਟੀ ਐੱਸ ਤ੍ਰਿਮੂਰਤੀ ਦੀ ਥਾਂ ਲੈਣਗੇ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੁਚਿਰਾ ਕੰਬੋਜ ਛੇਤੀ ਹੀ ਆਪਣਾ ਅਹੁਦਾ ਸੰਭਾਲ ਲੈਣਗੇ। -ਪੀਟੀਆਈ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …