Home / Punjabi News / ਰਾਹੁਲ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਪੁਲ ਦੇ ਮੁੜ ਨਿਰਮਾਣ ਦੀ ਕੀਤੀ ਮੰਗ

ਰਾਹੁਲ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਪੁਲ ਦੇ ਮੁੜ ਨਿਰਮਾਣ ਦੀ ਕੀਤੀ ਮੰਗ

ਰਾਹੁਲ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਪੁਲ ਦੇ ਮੁੜ ਨਿਰਮਾਣ ਦੀ ਕੀਤੀ ਮੰਗ

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੂੰ ਖੱਤ ਲਿਖਿਆ ਹੈ। ਰਾਹੁਲ ਨੇ ਮਲਪੁਰਮ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਖੇਤਰ ਚੁੰਗਥਰਾ ‘ਚ ਕੁਰੂਮਬਿਲੰਗੋਡ ਅਤੇ ਚੁੰਗਥਾਰਾ ਪਿੰਡ ਦਰਮਿਆਨ ਕੇਪਿਨਿਕਾਦੁਵ ਪੁਲ ਦੇ ਮੁੜ ਨਿਰਮਾਣ ਦੀ ਮੰਗ ਕੀਤੀ ਹੈ। ਇਸ ਸਾਲ ਕੇਰਲ ‘ਚ ਭਿਆਨਕ ਹੜ੍ਹ ਆਇਆ ਸੀ। ਇਸ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੋੜ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਸੀ। ਹਾਲੇ ਵੀ ਕਈ ਹਜ਼ਾਰ ਲੋਕ ਰਾਹਤ ਕੈਂਪਾਂ ‘ਚ ਹਨ। 3 ਅਗਸਤ ਨੂੰ ਰਾਹੁਲ ਗਾਂਧੀ ਚਾਰ ਦਿਨ ਦੀ ਯਾਤਰਾ ‘ਤੇ ਆਪਣੇ ਸੰਸਦੀ ਖੇਤਰ ਵਾਇਨਾਡ ‘ਚ ਸਨ। ਵਾਇਨਾਡ ਕੇਰਲ ਦੇ ਹੜ੍ਹ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਜ਼ਿਲਿਆਂ ‘ਚੋਂ ਇਕ ਹੈ। ਵਾਇਨਾਡ ਰਵਾਨਾ ਹੋਣ ਤੋਂ ਪਹਿਲਾਂ ਰਾਹੁਲ ਨੇ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਮੰਤਰੀਆਂ ਨੂੰ ਚਿੱਠੀ ਲਿਖ ਕੇ ਕੇਰਲ ਲਈ ਕੇਂਦਰੀ ਮਦਦ ਦੀ ਮੰਗ ਕੀਤੀ ਸੀ। ਰਾਹੁਲ ਨੇ ਕੇਂਦਰੀ ਮੰਤਰੀਆਂ ਨਰੇਂਦਰ ਸਿੰਘ ਤੋਮਰ, ਹਰਸ਼ਵਰਧਨ ਅਤੇ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਕੇਰਲ ‘ਚ ਹੜ੍ਹ ਮੁੜ ਵਸੇਬੇ ਕੰਮਾਂ ਲਈ ਮਦਦ ਮੰਗੀ ਸੀ। ਦੱਸਣਯੋਗ ਹੈ ਕਿ ਕੇਰਲ ‘ਚ ਹੜ੍ਹ ਦੀਆਂ ਖਤਰਨਾਕ ਲਹਿਰਾਂ ਨੇ ਬਹੁਤ ਤਬਾਹੀ ਮਚਾਈ। ਪ੍ਰਦੇਸ਼ ‘ਚ ਹੜ੍ਹ, ਭਾਰੀ ਬਾਰਸ਼ ਅਤੇ ਜ਼ਮੀਨ ਖਿੱਸਕਣ ਨਾਲ 100 ਤੋਂ ਵਧ ਨਾਗਰਿਕਾਂ ਦੀ ਮੌਤ ਹੋ ਗਈ, ਜਦੋਂ ਕਿ ਹਜ਼ਾਰਾਂ ਲੋਕ ਬੇਘਰ ਹੋ ਗਏ। ਲੱਖਾਂ ਲੋਕ ਆਪਣੇ ਘਰ ਛੱਡ ਰਾਹਤ ਕੈਂਪਾਂ ‘ਚ ਸ਼ਰਨ ਲੈਣ ਨੂੰ ਮਜ਼ਬੂਰ ਹੋਏ। ਇਕੱਲੇ ਵਾਇਨਾਡ ‘ਚ ਹੀ 50 ਹਜ਼ਾਰ ਲੋਕਾਂ ਨੇ ਰਾਹਤ ਕੈਂਪਾਂ ‘ਚ ਸ਼ਰਨ ਲਈ ਸੀ।

Check Also

ਸ਼ੰਭੂ ਰੇਲਵੇ ਸਟੇਸ਼ਨ ’ਤੇ ਪਟੜੀਆਂ ਉਪਰ ਕਿਸਾਨਾਂ ਦਾ ਧਰਨਾ ਜਾਰੀ, ਅੱਜ 54 ਗੱਡੀਆਂ ਰੱਦ ਕੀਤੀਆਂ

ਅੰਬਾਲਾ, 20 ਅਪਰੈਲ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਦੇ ਚੌਥੇ …