Home / Punjabi News / ਰਾਜਾ ਵੜਿੰਗ ਨੇ ਲਵਲੀ ਪ੍ਰੋਫ਼ੈਸ਼ਨਲ ’ਵਰਸਿਟੀ ਦੀ ਜ਼ਮੀਨ ਬਾਰੇ ਸਵਾਲ ਚੁੱਕੇ

ਰਾਜਾ ਵੜਿੰਗ ਨੇ ਲਵਲੀ ਪ੍ਰੋਫ਼ੈਸ਼ਨਲ ’ਵਰਸਿਟੀ ਦੀ ਜ਼ਮੀਨ ਬਾਰੇ ਸਵਾਲ ਚੁੱਕੇ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਅਗਸਤ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਪੰਚਾਇਤੀ ਜ਼ਮੀਨ ਹੜੱਪਣ ਦੇ ਗੰਭੀਰ ਦੋਸ਼ਾਂ ਦੇ ਮਾਮਲੇ ‘ਚ ‘ਆਪ’ ਸਰਕਾਰ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੀ ਸਰਕਾਰ ਇਸ ਮਾਮਲੇ ‘ਤੇ ਇਸ ਕਰਕੇ ਚੁੱਪ ਹੈ ਕਿਉਂਕਿ ਇਸ ਯੂਨੀਵਰਸਿਟੀ ਦਾ ਮਾਲਕ ‘ਆਪ’ ਦਾ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਜ਼ਮੀਨ ਬਾਰੇ ਆਪਣੀ ਸਥਿਤੀ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ‘ਆਪ’ ਸਰਕਾਰ ਮਾਲ ਵਿਭਾਗ ਨਾਲ ਮਿਲੀਭੁਗਤ ਕਰਕੇ ਅਸਲ ਮਾਲਕਾਂ ਤੇ ਅਦਾਲਤ ਤੋਂ ਰਾਹਤ ਪ੍ਰਾਪਤ ਕਰਨ ਵਾਲਿਆਂ ਨੂੰ ਜਬਰੀ ਹਟਾ ਰਹੀ ਹੈ।

ਪੰਜਾਬ ਕਾਂਗਰਸ ਵੱਲੋਂ ਬੁਲਾਰਿਆਂ ਦੀ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਅੱਜ ਪਾਰਟੀ ਦੇ ਸੱਤ ਵਿਸ਼ੇਸ਼ ਬੁੁਲਾਰੇ ਤੇ 25 ਬੁਲਾਰੇ ਨਿਯੁਕਤ ਕੀਤੇ ਹਨ। ਪਾਰਟੀ ਦੇ ਵਿਸ਼ੇਸ਼ ਬੁਲਾਰਿਆਂ ਵਿੱਚ ਡਾ. ਅਮਰ ਸਿੰਘ, ਪਰਗਟ ਸਿੰਘ, ਸੁਖਵਿੰਦਰ ਸਿੰਘ ਕੋਟਲੀ, ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ, ਕੁਲਦੀਪ ਸਿੰਘ ਵੈਦ ਤੇ ਪਵਨ ਆਦੀਆ ਸ਼ਾਮਲ ਹਨ। ਇਸੇ ਤਰ੍ਹਾਂ ਹੋਰਨਾਂ ਬੁਲਾਰਿਆਂ ਵਿੱਚ ਡਾ. ਨਵਜੋਤ ਦਾਹੀਆ, ਜਗਪਾਲ ਸਿੰਘ ਅਬੁਲਖੁਰਾਣਾ, ਅਰਸ਼ਦੀਪ ਸਿੰਘ ਖਡਿਆਲ, ਜਸਕਰਨ ਸਿੰਘ ਕਾਹਲੋਂ, ਰਮਨ ਸੁਬਰਾਮਨੀਅਮ, ਹਰਦੀਪ ਕਿੰਗਰਾ, ਸੁਰਜੀਤ ਸਿੰਘ ਵੜੈਚ, ਅਮਿਤ ਬਾਵਾ, ਵਿਨੋਦ ਭਾਰਤੀ, ਕੰਵਰ ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਸਿੱਖਾਂਵਾਲਾ, ਸੁਖਦੇਵ ਸਿੰਘ, ਰੁਪਿੰਦਰ ਸਿੰਘ, ਨਰਿੰਦਰਪਾਲ ਸੰਧੂ, ਜਗਮੀਤ ਢਿਲੋਂ, ਡਾ.ਸੁਖਬੀਰ ਸਿੰਘ, ਕੈਪਟਨ ਗੌਰਵ ਦੁਲਚਾ ਬਰਾੜ, ਸਿਮਰਤ ਖੰਗੂੜਾ, ਅੰਮ੍ਰਿਤ ਕੌਰ ਗਿੱਲ ਬਠਿੰਡਾ, ਟੀਨਾ ਚੌਧਰੀ, ਰਾਣਾ ਬਲਜੀਤ ਸਿੰਘ ਚਹਿਲ, ਜਸਪ੍ਰੀਤ ਸਿੰਘ ਨਰਵਾਲ, ਕੁਲਜੀਤ ਸਿੰਘ ਗੱਗੀ, ਨਵੀਨ ਸਭਰਵਾਲ ਤੇ ਜਸ਼ਨਦੀਪ ਸਿੰਘ ਚਹਿਲ ਸ਼ਾਮਲ ਹਨ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …