Home / Punjabi News / ਯੂਪੀ: ਰਾਹੁਲ ਗਾਂਧੀ ਦਾ ਨਾਮ ਰੇਸਤਰਾਂ ਦੇ ਮੇਨੂ ਕਾਰਡ ’ਤੇ ਹੋਣ ਕਾਰਨ ਕਾਂਗਰਸੀ ਨਾਰਾਜ਼

ਯੂਪੀ: ਰਾਹੁਲ ਗਾਂਧੀ ਦਾ ਨਾਮ ਰੇਸਤਰਾਂ ਦੇ ਮੇਨੂ ਕਾਰਡ ’ਤੇ ਹੋਣ ਕਾਰਨ ਕਾਂਗਰਸੀ ਨਾਰਾਜ਼

ਇਟਾਵਾ, 10 ਜੂਨ

ਕਾਂਗਰਸੀਆਂ ਨੇ ਇਥੋਂ ਦੇ ਰੈਸਟੋਰੈਂਟ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ, ਜਿਸ ਦੇ ਮੇਨੂ ਕਾਰਡ ‘ਤੇ ਰਾਹੁਲ ਗਾਂਧੀ ਦੇ ਨਾਂ ਦੀ ਦੁਰਵਰਤੋਂ ਕੀਤੀ ਗਈ ਹੈ। ਸਿਵਲ ਲਾਈਨਜ਼ ਖੇਤਰ ਦੇ ਰੈਸਟੋਰੈਂਟ ਨੇ ‘ਇਟਾਲੀਅਨ ਰਾਹੁਲ ਗਾਂਧੀ’ ਸਿਰਲੇਖ ਹੇਠ ਆਪਣੇ ਮੇਨੂ ਕਾਰਡ ‘ਤੇ ਕਈ ਇਟਾਲੀਅਨ ਪਕਵਾਨਾਂ ਦਾ ਜ਼ਿਕਰ ਕੀਤਾ ਹੈ। ਇਟਾਲੀਅਨ ਪਾਸਤਾ, ਮੈਕਸੀਕਨ ਪਾਸਤਾ, ਹੈਂਗਓਵਰ ਪਾਸਤਾ ਵਰਗੇ ਪਕਵਾਨਾਂ ਦੇ ਨਾਮ ‘ਇਟਾਲੀਅਨ ਰਾਹੁਲ ਗਾਂਧੀ’ ਲਿਖੇ ਹੋਏ ਹਨ। ਇਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕਾਰਡ ਤੁਰੰਤ ਵਾਪਸ ਨਾ ਲਿਆ ਗਿਆ ਅਤੇ ਰੈਸਟੋਰੈਂਟ ਮੁਆਫ਼ੀ ਨਹੀਂ ਮੰਗਦਾ ਹੈ ਤਾਂ ਅੰਦੋਲਨ ਕੀਤਾ ਜਾਵੇਗਾ। ਜ਼ਿਲ੍ਹਾ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਨੇ ਕੁਲੈਕਟਰ ਦਫ਼ਤਰ ਪਹੁੰਚ ਕੇ ਸੀਨੀਅਰ ਪੁਲੀਸ ਕਪਤਾਨ ਨੂੰ ਮੰਗ ਪੱਤਰ ਦਿੱਤਾ, ਜਿਨ੍ਹਾਂ ਨੇ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ |


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …