Home / Punjabi News / ਯੂਏਈ ਨੇ ਹੂਤੀ ਬਾਗ਼ੀਆਂ ਵੱਲੋਂ ਦਾਗੀਆਂ ਦੋ ਮਿਜ਼ਾਈਲਾਂ ਡੇਗੀਆਂ

ਯੂਏਈ ਨੇ ਹੂਤੀ ਬਾਗ਼ੀਆਂ ਵੱਲੋਂ ਦਾਗੀਆਂ ਦੋ ਮਿਜ਼ਾਈਲਾਂ ਡੇਗੀਆਂ

ਯੂਏਈ ਨੇ ਹੂਤੀ ਬਾਗ਼ੀਆਂ ਵੱਲੋਂ ਦਾਗੀਆਂ ਦੋ ਮਿਜ਼ਾਈਲਾਂ ਡੇਗੀਆਂ

ਦੁਬਈ, 24 ਜਨਵਰੀ

ਯੂਏਈ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਉਨ੍ਹਾਂ ਹੂਤੀ ਬਾਗੀਆਂ ਵੱਲੋਂ ਰਾਜਧਾਨੀ ਆਬੂ ਧਾਬੀ ਵੱਲ ਦਾਗੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੂੰ ਡੇਗ ਦਿੱਤਾ ਹੈ। ਜ਼ਿਕਰਯੋਗ ਹੈ ਕਿ ਯਮਨ ਦੇ ਬਾਗੀਆਂ ਵੱਲੋਂ ਕੁਝ ਦਿਨ ਪਹਿਲਾਂ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲੇ ਵਿਚ ਦੋ ਭਾਰਤੀਆਂ ਤੇ ਇਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਸੀ। ਯੂਏਈ ਨੇ ਕਿਹਾ ਕਿ ਹਮਲੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਤਬਾਹ ਕੀਤੀਆਂ ਗਈਆਂ ਮਿਜ਼ਾਈਲਾਂ ਆਬੂ ਧਾਬੀ ਦੇ ਆਲੇ-ਦੁਆਲੇ ਵੱਖ-ਵੱਖ ਇਲਾਕਿਆਂ ਵਿਚ ਡਿਗੀਆਂ ਹਨ। ਰੱਖਿਆ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਯੂਏਈ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਤਿਆਰ ਹੈ। ਮੰਤਰਾਲੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਹੀ ਸੂਚਨਾਵਾਂ ਲਈ ਸਿਰਫ਼ ਮੁਲਕ ਦੇ ਅਧਿਕਾਰਤ ਖ਼ਬਰ ਸਰੋਤਾਂ ਉਤੇ ਨਿਰਭਰ ਰਹਿਣ। ਜ਼ਿਕਰਯੋਗ ਹੈ ਕਿ ਹੂਤੀਆਂ ਵੱਲੋਂ ਹਮਲੇ ਵਿਚ ਪਹਿਲਾਂ ਤੇਲ ਡਿਪੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। 17 ਜਨਵਰੀ ਨੂੰ ਹੋਏ ਹਮਲੇ ਤੋਂ ਬਾਅਦ ਯੂਏਈ ਸਰਕਾਰ ਨੇ ਸਾਰੇ ਪ੍ਰਾਈਵੇਟ ਡਰੋਨਾਂ ਅਤੇ ਹਲਕੇ ਸਪੋਰਟਸ ਜਹਾਜ਼ ਉਡਾਉਣ ‘ਤੇ ਮਹੀਨੇ ਲਈ ਪਾਬੰਦੀ ਲਾ ਦਿੱਤੀ ਸੀ। ਇਹ ਪਾਬੰਦੀ ਸਿਵਲ ਏਵੀਏਸ਼ਨ ਅਥਾਰਿਟੀ ਵੱਲੋਂ ਨੇਮਾਂ ਮੁਤਾਬਕ ਲਾਈ ਗਈ ਹੈ। ਹੂਤੀ ਬਾਗੀ ਪਹਿਲਾਂ ਵੀ ਸਾਊਦੀ ਅਰਬ ਵਿਚ ਹੋਏ ਕਈ ਡਰੋਨ ਹਮਲਿਆਂ ਦੀ ਜ਼ਿੰਮੇਵਾਰੀ ਲੈ ਚੁੱਕੇ ਹਨ। ਜ਼ਿਕਰਯੋਗ ਹੈ ਕਿ ਯੂਏਈ, ਸਾਊਦੀ ਦੀ ਅਗਵਾਈ ਵਾਲੇ ਉਸ ਗੱਠਜੋੜ ਦਾ ਹਿੱਸਾ ਹੈ ਜੋ ਯਮਨ ਵਿਚ ਹੂਤੀਆਂ ਨਾਲ ਲੜ ਰਿਹਾ ਹੈ। -ਪੀਟੀਆਈ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …