Home / Punjabi News / ਮੋਦੀ ਸਰਕਾਰ ਵਿਦਿਆਰਥੀਆਂ ਨੂੰ 12ਵੀਂ ਤੱਕ ਮੁਫਤ ਪੜ੍ਹਾਏਗੀ!

ਮੋਦੀ ਸਰਕਾਰ ਵਿਦਿਆਰਥੀਆਂ ਨੂੰ 12ਵੀਂ ਤੱਕ ਮੁਫਤ ਪੜ੍ਹਾਏਗੀ!

ਮੋਦੀ ਸਰਕਾਰ ਵਿਦਿਆਰਥੀਆਂ ਨੂੰ 12ਵੀਂ ਤੱਕ ਮੁਫਤ ਪੜ੍ਹਾਏਗੀ!

ਨਵੀਂ ਦਿੱਲੀ : ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਮੋਦੀ ਸਰਕਾਰ ਆਮ ਜਨਤਾ ਨੂੰ ਭਰਮਾਉਣ ਲਈ ਕਈ ਦਾਅ-ਪੇਚ ਖੇਡ ਰਹੀ ਹੈ। ਆਰ. ਟੀ. ਈ. ਦੇ ਅਧੀਨ ਪਹਿਲਾਂ 14 ਸਾਲ ਤੱਕ ਮਤਲਬ 8ਵੀਂ ਤੱਕ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਮਿਲਦੀ ਸੀ ਪਰ ਸਰਕਾਰ ਹੁਣ ਇਸ ਨੂੰ ਵਧਾ ਕੇ 12ਵੀਂ ਤੱਕ ਕਰਨ ਦੀ ਤਿਆਰੀ ‘ਚ ਹੈ।
ਹਿਉੂਮਨ ਰਿਸੋਰਸ ਮੰਤਰਾਲੇ ਦੀ ਮੰਨੀਏ ਤਾਂ ਉਸ ਨੇ ਇਸ ਸਬੰਧ ‘ਚ ਸਿੱਖਿਆ ਮਾਹਿਰ ਅਸ਼ੋਕ ਅਗਰਵਾਲ ਨੂੰ ਪੱਤਰ ਲਿਖਿਆ ਹੈ ਅਤੇ ਮੰਤਰਾਲਾ ਆਰ. ਟੀ. ਈ. ਐਕਟ 2009 ਦੇ ਅਧੀਨ ਕਮਜ਼ੋਰ ਵਰਗ ਦੇ ਬੱਚਿਆਂ ਨੂੰ 12ਵੀਂ ਤੱਕ ਮੁਫਤ ਸਿੱਖਿਆ ਦੇਣ ‘ਤੇ ਵਿਚਾਰ ਕਰ ਰਿਹਾ ਹੈ। ਇਹ ਪ੍ਰਸਤਾਵ ਜਾਂਚ ਪੜਤਾਲ ਤੋਂ ਬਾਅਦ ਲਾਗੂ ਕੀਤਾ ਜਾ ਸਕਦਾ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …