Home / Punjabi News / ਮੋਦੀ, ਰਾਜਨਾਥ, ਸ਼ਾਹ ਸਮੇਤ ਇਨ੍ਹਾਂ ਨੇਤਾਵਾਂ ਨੇ ਲੋਕ ਸਭਾ ਦੀ ਮੈਂਬਰਤਾ ਦੀ ਚੁੱਕੀ ਸਹੁੰ

ਮੋਦੀ, ਰਾਜਨਾਥ, ਸ਼ਾਹ ਸਮੇਤ ਇਨ੍ਹਾਂ ਨੇਤਾਵਾਂ ਨੇ ਲੋਕ ਸਭਾ ਦੀ ਮੈਂਬਰਤਾ ਦੀ ਚੁੱਕੀ ਸਹੁੰ

ਮੋਦੀ, ਰਾਜਨਾਥ, ਸ਼ਾਹ ਸਮੇਤ ਇਨ੍ਹਾਂ ਨੇਤਾਵਾਂ ਨੇ ਲੋਕ ਸਭਾ ਦੀ ਮੈਂਬਰਤਾ ਦੀ ਚੁੱਕੀ ਸਹੁੰ

ਨਵੀਂ ਦਿੱਲੀ— 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਮੰਤਰੀ ਮੰਡਲ ਦੇ ਸਾਰੇ ਮੈਂਬਰਾਂ ਅਤੇ ਵਿਰੋਧੀ ਧਿਰ ਦੇ ਮੁੱਖ ਨੇਤਾਵਾਂ ਨੇ ਸੋਮਵਾਰ ਨੂੰ ਸਦਨ ਦੀ ਮੈਂਬਰਤਾ ਦੀ ਸਹੁੰ ਚੁਕੀ। ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੁੰਦੇ ਹੀ ਅਸਥਾਈ (ਪ੍ਰੋਟੇਮ) ਸਪੀਕਰ ਡਾ. ਵੀਰੇਂਦਰ ਕੁਮਾਰ ਨੇ ਰਾਸ਼ਟਰਗਾਨ ਤੋਂ ਬਾਅਦ ਆਪਣੇ ਸੰਬੋਧਨ ‘ਚ 17ਵੀਂ ਲੋਕ ਸਭਾ ‘ਚ ਚੁਣੇ ਗਏ ਮੈਂਬਰਾਂ ਦਾ ਸਦਨ ‘ਚ ਸਵਾਗਤ ਕੀਤਾ ਅਤੇ ਆਸ ਜ਼ਾਹਰ ਕੀਤੀ ਕਿ ਪਰੰਪਰਾ ਦੇ ਅਨੁਰੂਪ ਸਦਨ ਦੀ ਕਾਰਵਾਈ ਦੇ ਸਹੀ ਸੰਚਾਲਨ ‘ਚ ਸਪੀਕਰ ਬੈਂਚ ਦੀ ਮਦਦ ਕਰਨਗੇ। ਇਸ ਤੋਂ ਬਾਅਦ ਜਨਰਲ ਸਕੱਤਰ ਡਾ. ਸਨੇਹਲੱਤਾ ਸ਼੍ਰੀਵਾਸਤਵ ਨੇ ਚੋਣ ਕਮਿਸ਼ਨ ਤੋਂ ਪ੍ਰਾਪਤ ਨਵੇਂ ਚੁਣੇ ਮੈਂਬਰਾਂ ਦੀ ਸੂਚੀ ਸਦਨ ਦੇ ਬੈਂਚ ‘ਤੇ ਰੱਖੀ।
ਸਦਨ ‘ਚ ਲੱਗੇ ਮੋਦੀ-ਮੋਦੀ ਦੇ ਨਾਅਰੇ
ਇਸ ਤੋਂ ਬਾਅਦ ਡਾ. ਵੀਰੇਂਦਰ ਕੁਮਾਰ ਨੇ ਲੋਕ ਸਭਾ ਦੀ ਮੈਂਬਰਤਾ ਦੀ ਸਹੁੰ ਲਈ ਸਦਨ ਦੇ ਨੇਤਾ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਨਾਂ ਬੋਲਿਆ। ਪ੍ਰਧਾਨ ਮੰਤਰੀ ਦੇ ਖੜ੍ਹੇ ਹੁੰਦੇ ਹੀ ਸੰਸਦ ਮੈਂਬਰਾਂ ਨੇ ਮੇਜ਼ ਜ਼ੋਰ-ਜ਼ੋਰ ਨਾਲ ਥੱਪਥਪਾ ਕੇ ਸਵਾਗਤ ਕੀਤਾ ਅਤੇ ਮੋਦੀ-ਮੋਦੀ ਦੇ ਨਾਅਰੇ ਲਗਾਏ। ਮੋਦੀ ਨੇ ਹਿੰਦੀ ‘ਚ ਸਹੁੰ ਪੜ੍ਹੀ ਅਤੇ ਫਿਰ ਮੈਂਬਰਤਾ ਰਜਿਸਟਰ ‘ਤੇ ਦਸਤਖ਼ਤ ਕਰਦੇ ਹੋਏ ਆਪਣੇ ਸਥਾਨ ‘ਤੇ ਬੈਠ ਗਏ। ਪ੍ਰਧਾਨ ਮੰਤਰੀ ਤੋਂ ਬਾਅਦ ਕਾਂਗਰਸ ਦੇ ਕੋਡਿਕੁਨਿਲ ਸੁਰੇਸ਼ ਨੇ ਹਿੰਦੀ ‘ਚ ਸਹੁੰ ਚੁਕੀ। ਇਸ ਤੋਂ ਬਾਅਦ ਬੀਜੂ ਜਨਤਾ ਦਲ ਦੇ ਭਰਤੁਹਰਿ ਮੇਹਤਾਬ ਨੇ ਉੜੀਆ ‘ਚ ਸਹੁੰ ਚੁਕੀ। ਮੇਹਤਾਬ ਦੇ ਸਹੁੰ ਚੁਕਣ ‘ਤੇ ਮੋਦੀ ਨੇ ਆਪਣੇ ਸਥਾਨ ‘ਤੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਹੱਥ ਮਿਲਾਇਆ। ਇਸ ਤੋਂ ਬਾਅਦ ਬ੍ਰਜਭੂਸ਼ਣ ਸ਼ਰਨ ਸਿੰਘ ਨੇ ਸਹੁੰ ਚੁਕੀ। ਇਹ ਸਾਰੇ ਸਦਨ ਦੇ ਪ੍ਰੀਸੀਡਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਹਨ।
ਇਨ੍ਹਾਂ ਨੇਤਾਵਾਂ ਨੇ ਵੀ ਚੁਕੀ ਸਹੁੰ
ਇਸ ਤੋਂ ਬਾਅਦ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਡੀ.ਵੀ. ਸਦਾਨੰਦ ਗੌੜਾ (ਕੰਨੜ), ਨਰੇਂਦਰ ਸਿੰਘ ਤੋਮਰ, ਰਵੀਸ਼ੰਕਰ ਪ੍ਰਸਾਦ, ਹਰਸਿਮਰਤ ਕੌਰ ਬਾਦਲ (ਪੰਜਾਬੀ), ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਅਰਜੁਨ ਮੁੰਡਾ ਨੇ ਸਹੁੰ ਚੁਕੀ। ਸਮਰਿਤੀ ਇਰਾਨੀ ਦਾ ਨਾਂ ਪੁਕਾਰੇ ਜਾਣ ‘ਤੇ ਪ੍ਰਧਾਨ ਮੰਤਰੀ ਮੋਦੀ, ਸ਼ਾਹ ਸਮੇਤ ਸਾਰੇ ਮੈਂਬਰਾਂ ਨੇ ਜ਼ੋਰ-ਜ਼ੋਰ ਮੇਜ ਥੱਪਥਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਡਾ. ਹਰਸ਼ਵਰਧਨ ਨੇ ਸੰਸਕ੍ਰਿਤ ‘ਚ ਸਹੁੰ ਚੁਕੀ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ (ਕੰਨੜ), ਡਾ. ਮਹੇਂਦਰ ਨਾਥ ਪਾਂਡੇ, ਅਰਵਿੰਦ ਗਣਪਤ ਸਾਵੰਤ (ਮਰਾਠੀ), ਗਿਰੀਰਾਜ ਸਿੰਘ, ਗਜੇਂਦਰ ਸਿੰਘ ਸ਼ੇਖਾਵਤ ਅਤੇ ਸੰਤੋਸ਼ ਗੰਗਵਾਰ ਨੇ ਸਹੁੰ ਚੁਕੀ।
ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਦਨ ‘ਚ ਸਰਕਾਰ ਦੇ ਮੰਤਰੀ ਅਤੇ ਨਵੇਂ ਚੁਣੇ ਮੈਂਬਰ ਆ ਗਏ ਸਨ। ਜੋ ਪਹਿਲਾਂ ਵੀ ਮੈਂਬਰ ਰਹਿ ਚੁਕੇ ਹਨ, ਉਹ ਇਕ-ਦੂਜੇ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦੇ ਰਹੇ ਸਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਸਦਨ ‘ਚ ਮੌਜੂਦ ਸਨ। ਰੇਲ ਅਤੇ ਵਣਜ ਉਦਯੋਗ ਮੰਤਰੀ ਪੀਊਸ਼ ਗੋਇਲ, ਮਨੁੱਖੀ ਸਰੋਤ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ਜੈਸ਼ੰਕਰ ਨਾਲ ਬੈਠੇ ਸਨ। ਪ੍ਰਧਾਨ ਮੰਤਰੀ ਕਰੀਬ 10.55 ਵਜੇ ਸਦਨ ਪੁੱਜੇ ਅਤੇ ਉਹ ਅਗਲੀ ਲਾਈਨ ‘ਚ ਸਾਰੇ ਨੇਤਾਵਾਂ ਨੂੰ ਮਿਲੇ। ਮੋਦੀ ਨੇ ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕਰ ਕੇ ਉਨ੍ਹਾਂ ਦਾ ਹਾਲਚਾਲ ਪੁੱਛਿਆ।
ਲੋਕ ਸਭਾ ਸੀਟਾਂ ਦਾ ਨਜ਼ਾਰਾ ਬਦਲਿਆ
ਇਸ ਵਾਰ ਅਗਲੀ ਸੀਟ ਦਾ ਨਜ਼ਾਰਾ ਬਦਲਿਆ ਹੋਇਆ ਸੀ। ਮੋਦੀ ਨਾਲ ਰਾਜਨਾਥ ਸਿੰਘ ਬੈਠੇ ਸਨ, ਜਦੋਂ ਕਿ ਉਨ੍ਹਾਂ ਦੀ ਨਾਲ ਵਾਲੀ ਸੀਟ ‘ਤੇ ਅਮਿਤ ਸ਼ਾਹ, ਗਡਕਰੀ, ਸਦਾਨੰਦ ਗੌੜਾ ਅਤੇ ਥਾਵਰਚੰਦ ਗਹਿਲੋਤ ਬੈਠੇ ਸਨ। ਰਵੀਸ਼ੰਕਰ ਪ੍ਰਸਾਦ, ਤੋਮਰ, ਹਰਸਿਮਰਤ ਕੌਰ, ਜਾਵਡੇਕਰ, ਰਾਮਵਿਲਾਸ ਪਾਸਵਾਨ, ਅਰਜੁਨ ਮੁੰਡਾ ਅਤੇ ਸ਼ਿਵ ਸੈਨਾ ਦੇ ਕੋਟੇ ਤੋਂ ਮੰਤਰੀ ਮੇਹਤਾਬ ਨੂੰ ਦੂਜੀ ਲਾਈਨ ‘ਚ ਜਗ੍ਹਾ ਦਿੱਤੀ ਗਈ ਸੀ। ਦਰਮੁਕ ਦੇ ਟੀ.ਆਰ. ਬਾਲੂ, ਏ. ਰਾਜਾ, ਜੀ.ਕੇ. ਵਾਸਨ, ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ, ਨੈਸ਼ਨਲ ਕਾਨਫਰੰਸ ਦੇ ਸ਼੍ਰੀ ਫਾਰੂਖ ਅਬਦੁੱਲਾ ਸ਼੍ਰੀਮਤੀ ਸੋਨੀਆ ਗਾਂਧੀ ਗਾਂਧੀ ਬੈਠੀ ਸੀ। ਲੋਕ ਸਭਾ ਡਿਪਟੀ ਸਪੀਕਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੀਆਂ ਸੀਟਾਂ ਖਾਲੀ ਰੱਖੀਆਂ ਗਈਆਂ ਸਨ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …