Home / Punjabi News / ਮੋਦੀ ਤੇ ਅਮਿਤ ਸ਼ਾਹ ਖਿਲਾਫ ਅਮਰੀਕਾ ‘ਚ ਦਰਜ 10 ਕਰੋੜ ਡਾਲਰ ਦਾ ਮੁਕੱਦਮ ਰੱਦ

ਮੋਦੀ ਤੇ ਅਮਿਤ ਸ਼ਾਹ ਖਿਲਾਫ ਅਮਰੀਕਾ ‘ਚ ਦਰਜ 10 ਕਰੋੜ ਡਾਲਰ ਦਾ ਮੁਕੱਦਮ ਰੱਦ

ਮੋਦੀ ਤੇ ਅਮਿਤ ਸ਼ਾਹ ਖਿਲਾਫ ਅਮਰੀਕਾ ‘ਚ ਦਰਜ 10 ਕਰੋੜ ਡਾਲਰ ਦਾ ਮੁਕੱਦਮ ਰੱਦ

ਅਮਰੀਕਾ ਦੀ ਇੱਕ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਦਾਇਰ ਕੀਤੇ 10 ਕਰੋੜ ਡਾਲਰ ਦੇ ਮੁਕੱਦਮੇ ਨੂੰ ਖਾਰਜ ਕਰ ਦਿੱਤਾ ਹੈ।

ਨਵੀਂ ਦਿੱਲੀ: ਅਮਰੀਕਾ ਦੀ ਇੱਕ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਦਾਇਰ ਕੀਤੇ 10 ਕਰੋੜ ਡਾਲਰ ਦੇ ਮੁਕੱਦਮੇ ਨੂੰ ਖਾਰਜ ਕਰ ਦਿੱਤਾ ਹੈ। ਇਹ ਕੇਸ ਵੱਖਵਾਦੀ ਕਸ਼ਮੀਰ-ਖਾਲਿਸਤਾਨ ਧੜੇ ਤੇ ਦੋ ਹੋਰ ਵਿਅਕਤੀਆਂ ਵੱਲੋਂ ਦਾਇਰ ਕੀਤਾ ਗਿਆ ਸੀ। ਪਟੀਸ਼ਨਕਰਤਾ ਸੁਣਵਾਈ ਦੀਆਂ ਦੋ ਤਰੀਕਾਂ ‘ਤੇ ਪੇਸ਼ ਨਹੀਂ ਹੋ ਸਕੇ ਜਿਸ ਮਗਰੋਂ ਇਹ ਕੇਸ ਖਾਰਜ ਕਰ ਦਿੱਤਾ ਗਿਆ।

ਇਹ ਮੁਕੱਦਮਾ 19 ਸਤੰਬਰ, 2019 ਨੂੰ ਟੈਕਸਾਸ ਦੇ ਹਿਊਸਟਨ ਵਿੱਚ “ਹਾਉਡੀ ਮੋਦੀ” ਪ੍ਰੋਗਰਾਮ ਤੋਂ ਬਾਅਦ ਦਾਇਰ ਕੀਤਾ ਗਿਆ ਸੀ। ਪਟੀਸ਼ਨ ਵਿੱਚ ਭਾਰਤ ਦੀ ਸੰਸਦ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਤਹਿਤ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਹੋਣ ਦਾ ਰੁਤਬਾ ਖ਼ਤਮ ਕਰ ਦਿੱਤਾ ਗਿਆ ਸੀ।

ਪਟੀਸ਼ਨਕਰਤਾਵਾਂ ਨੇ ਮੋਦੀ, ਸ਼ਾਹ ਤੇ ਲੈਫਟੀਨੈਂਟ ਜਨਰਲ ਕੰਵਲ ਜੀਤ ਸਿੰਘ ਢਿੱਲੋਂ ਤੋਂ ਮੁਆਵਜ਼ੇ ਵਜੋਂ 100 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ। ਢਿੱਲੋਂ ਇਸ ਸਮੇਂ ਡਿਫੈਂਸ ਇੰਟੈਲੀਜੈਂਸ ਏਜੰਸੀ ਦਾ ਡਾਇਰੈਕਟਰ ਜਨਰਲ ਹੈ ਅਤੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਅਧੀਨ ਏਕੀਕ੍ਰਿਤ ਰੱਖਿਆ ਸਟਾਫ ਦਾ ਡਿਪਟੀ ਚੀਫ਼ ਹੈ।

News Credit ABP Sanjha

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …