Home / World / ਮੁੱਖ ਮੰਤਰੀ ਨੇ ਬਰਤਾਨੀਆ ਅਤੇ ਕੈਨੇਡਾ ਦੇ ਸਫ਼ੀਰਾਂ ਨਾਲ ਭਾਰਤੀ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਮੁੱਖ ਮੰਤਰੀ ਨੇ ਬਰਤਾਨੀਆ ਅਤੇ ਕੈਨੇਡਾ ਦੇ ਸਫ਼ੀਰਾਂ ਨਾਲ ਭਾਰਤੀ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਮੁੱਖ ਮੰਤਰੀ ਨੇ ਬਰਤਾਨੀਆ ਅਤੇ ਕੈਨੇਡਾ ਦੇ ਸਫ਼ੀਰਾਂ ਨਾਲ ਭਾਰਤੀ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

8ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ ਵਿਖੇ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਆਇਰ ਅਤੇ ਕੈਨੇਡੀਅਨ ਕੌਂਸਲਰ ਜਨਰਲ ਿਸਟੋਫਰ ਗਿੱਬਿਨਜ਼ ਨਾਲ ਯਾਦਗਾਰੀ ਦਿਵਸ ਮੌਕੇ ਹੋਏ ਸਮਾਗਮ ਵਿੱਚ ਸ਼ਿਰਕਤ ਕੀਤੀ ਜਿੱਥੇ ਆਪਣੀ ਡਿੳੂਟੀ ਨਿਭਾਉਂਦਿਆਂ ਜਾਨ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਯਾਦਗਾਰੀ ਦਿਵਸ ਇਕ ਇਤਿਹਾਸਕ ਦਿਨ ਹੈ ਜੋ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਰਾਸ਼ਟਰਮੰਡਲ ਦੇ ਮੈਂਬਰਾਂ ਦੇਸ਼ਾਂ ਵੱਲੋਂ ਮਨਾਇਆ ਜਾਂਦਾ ਹੈ ਜੋ ਹਥਿਆਰਬੰਦ ਫੌਜ ਦੇ ਉਨਾਂ ਸੈਨਿਕਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨਾਂ ਨੇ ਜੰਗ ਵਿੱਚ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ।
ਯਾਦਗਾਰੀ ਦਿਵਸ ਦੇ 100 ਵਰੇ ਪੂਰੇ ਹੋਣ ਮੌਕੇ ਇਕ ਸਮਾਗਮ ਦੌਰਾਨ ਸੰਖੇਪ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਸਹਿਯੋਗੀ ਫੌਜਾਂ ਲਈ ਲੜਾਈ ਲੜਨ ਵਾਲੇ ਭਾਰਤੀ ਸੈਨਿਕਾਂ ਦੇ ਯੋਗਦਾਨ ਨੂੰ ਚੇਤੇ ਕਰਦਿਆਂ ਕਿਹਾ ਕਿ ਉਨਾਂ ਦੀ ਭੂਮਿਕਾ ਵਿਸ਼ਵ ਦੇ ਇਤਿਹਾਸ ਵਿੱਚ ਸਦਾ ਉਕਰੀ ਰਹੇਗੀ।
ਮੁੱਖ ਮੰਤਰੀ ਯੈਪਰਸ ਅਤੇ ਹੋਰ ਥਾਵਾਂ ਦੇ ਯੁੱਧ ਮੈਦਾਨਾਂ ਦੀਆਂ ਯਾਦਾਂ ਵਿੱਚ ਚਲੇ ਗਏ ਜਿੱਥੇ ਭਾਰਤੀ ਸੈਨਿਕਾਂ ਨੇ ਆਪਣੀ ਜਾਨ ਦੇ ਦਿੱਤੀ ਸੀ। ਉਨਾਂ ਦੱਸਿਆ ਕਿ ਭਾਰਤ ਨੇ 1440037 ਵਾਲੰਟੀਅਰ ਪੈਦਾ ਕੀਤੇ ਅਤੇ ਸੈਨਿਕਾਂ ਦੇ 7 ਦਲ ਵੱਖ-ਵੱਖ ਮੁਹਿੰਮਾਂ ਨੂੰ ਭੇਜੇ ਗਏ। ਉਨਾਂ ਕਿਹਾ ਕਿ ਭਾਰਤੀ ਸੈਨਿਕਾਂ ਦੀ ਬਹਾਦਰੀ ਤੇ ਸਾਹਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿਨਾਂ ਨੇ ਉਹ ਲੜਾਈਆਂ ਲੜੀਆਂ ਜਿਹੜੀਆਂ ਉਨਾਂ ਨਾਲ ਸਬੰਧਤ ਵੀ ਨਹੀਂ ਸਨ।
ਇਸ ਮੌਕੇ ਗਿੱਬਿਨਜ਼ ਨੇ ਕਿਹਾ ਕਿ ਕੈਨੇਡਾ ਜੋ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੀ 100ਵੀਂ ਵਰੇਗੰਢ ਮਨਾ ਰਿਹਾ ਹੈ, ਨੇ ਇਸ ਜੰਗ ਵਿੱਚ ਆਪਣੇ 4000 ਲੋਕਾਂ ਦੀ ਜਾਨ ਗੁਆਈ ਹੈ ਅਤੇ ਇਸ ਯੁੱਧ ਵਿੱਚ ਭਾਰਤੀ ਹਥਿਆਰਬੰਦ ਸੈਨਿਕਾਂ ਨੇ ਮਹੱਤਵਪੂਰਨ ਰੋਲ ਅਦਾ ਕੀਤਾ।
ਚੰਡੀਗੜ ਵਿਖੇ ਸਥਿਤ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਨੇ ਵਿਸ਼ਵ ਯੁੱਧਾਂ ਵਿੱਚ ਬਰਤਾਨੀਆ, ਕੈਨੇਡੀਅਨ ਅਤੇ ਹੋਰ ਸਹਿਯੋਗੀ ਫੌਜਾਂ ਦੇ ਨਾਲ-ਨਾਲ ਭਾਰਤੀ ਸੈਨਿਕਾਂ ਦੇ ਰੋਲ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਬਰਤਾਨਵੀ ਆਜ਼ਾਦੀ ਨੂੰ ਸੁਰੱਖਿਅਤ ਰੱਖਣ ਲਈ ਉਨਾਂ ਦੀ ਭੂਮਿਕਾ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ। ਉਨਾਂ ਨੇ ਅੱਜ ਦੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਹਾਜ਼ਰ ਹੋਣ ’ਤੇ ਖੁਸ਼ੀ ਜ਼ਾਹਰ ਕੀਤੀ।
ਡਿਪਟੀ ਹਾਈ ਕਮਿਸ਼ਨਰ ਨੇ ਪਹਿਲੀ ਵਿਸ਼ਵ ਯੁੱਧ ਦੌਰਾਨ ਵਿਦੇਸ਼ਾਂ ਵਿੱਚ ਸੇਵਾ ਨਿਭਾਉਣ ਵਾਲੇ 10 ਲੱਖ ਭਾਰਤੀ ਸੈਨਿਕਾਂ ਨੂੰ ਚੇਤੇ ਕੀਤਾ ਜਿਨਾਂ ਵਿੱਚੋਂ 74,000 ਸੈਨਿਕ ਮਾਰੇ ਗਏ ਜਦਕਿ ਹੋਰ 67,000 ਜ਼ਖਮੀ ਹੋ ਗਏ ਸਨ। ਉਨਾਂ ਨੇ ਵੱਖ-ਵੱਖ ਜੰਗਾਂ ਵਿੱਚ ਭਾਰਤੀ ਸੈਨਿਕਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਉਨਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਗਿਆ। ਉਨਾਂ ਆਖਿਆ ਕਿ ਡਿਪਾਰਟਮੈਂਟ ਆਫ ਕਮਿਊਨਿਟੀਜ਼ ਐਂਡ ਲੋਕਲ ਗੌਰਮਿੰਟ ਵੱਲੋਂ ਭਾਈਚਾਰੇ ਲਈ ਨਵੇਂ ਪ੍ਰੋਗਰਾਮ ਨੂੰ ਅਮਲ ਵਿੱਚ ਲਿਆਉਣ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨਾਂ ਆਖਿਆ, ‘‘ਭਾਰਤੀ ਸੈਨਿਕਾਂ ਦੀ ਬਹਾਦਰੀ ਤੇ ਕੁਰਬਾਨੀ ਹੋਰ ਵੀ ਅਸਧਾਰਨ ਹੈ ਕਿਉਂਕਿ ਉਨਾਂ ਨੇ ਆਪਣੀਆਂ ਜੰਗਾਂ ਵਿੱਚ ਨਹੀਂ ਸਗੋਂ ਸਾਡੀਆਂ ਜੰਗਾਂ ਵਿੱਚ ਹਿੱਸਾ ਲਿਆ ਸੀ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …