Home / Punjabi News / ਮੁੰਬਈ ‘ਚ ਡਿੱਗੀ 4 ਮੰਜ਼ਿਲਾ ਇਮਾਰਤ

ਮੁੰਬਈ ‘ਚ ਡਿੱਗੀ 4 ਮੰਜ਼ਿਲਾ ਇਮਾਰਤ

ਮੁੰਬਈ ‘ਚ ਡਿੱਗੀ 4 ਮੰਜ਼ਿਲਾ ਇਮਾਰਤ

ਮੁੰਬਈ—ਮੁੰਬਈ ‘ਚ ਅੱਜ ਭਾਵ ਸ਼ੁੱਕਰਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ, ਜਦ ਖਾਲੀ ਪਈ 4 ਮੰਜ਼ਿਲਾ ਇਮਾਰਤ ਡਿੱਗ ਪਈ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮੌਕੇ ‘ਤੇ ਐਬੂਲੈਂਸ ਸਮੇਤ ਬਚਾਅ ਟੀਮ ਦੀਆਂ 7 ਗੱਡੀਆਂ ਪਹੁੰਚੀਆਂ। ਮਿਲੀ ਜਾਣਕਾਰੀ ਮੁਤਾਬਕ 4 ਮੰਜ਼ਿਲਾ ਇਮਾਰਤ ਮਹਾਨਗਰ ਦੇ ਦੱਖਣੀ ਹਿੱਸੇ ‘ਚ ਮੁੰਬਈ ਪੁਲਸ ਦਫਤਰ ਦੇ ਕੋਲ ਲੋਕਮਾਨਯ ਤਿਲਕ ਮਾਰਗ ‘ਤੇ ਸਥਿਤ ਹੈ, ਜਿਸ ਦਾ ਇੱਕ ਹਿੱਸਾ ਕਾਫੀ ਖਰਾਬ ਸਥਿਤੀ ‘ਚ ਸੀ ਅਤੇ ਉਸ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਸੀ। ਇਹ ਹਿੱਸਾ ਅੱਜ ਸਵੇਰਸਾਰ ਲਗਭਗ 10.45 ਵਜੇ ਡਿੱਗ ਪਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਮਾਰਤ ਕਾਫੀ ਪੁਰਾਣੀ ਸੀ ਫਿਲਹਾਲ ਮਲਬੇ ਨੂੰ ਸਾਫ ਕਰਨ ਲਈ ਵੱਖ-ਵੱਖ ਏਜੰਸੀਆਂ ਨੂੰ ਕੰਮ ‘ਤੇ ਲਗਾਇਆ ਗਿਆ ਹੈ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …