Home / World / ਮਾਲਵਾ ਪੱਟੀ ਵਿਚ ਹਾੜ੍ਹੀ ਦੀ ਵਾਢੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਘਾਟ

ਮਾਲਵਾ ਪੱਟੀ ਵਿਚ ਹਾੜ੍ਹੀ ਦੀ ਵਾਢੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਘਾਟ

ਮਾਲਵਾ ਪੱਟੀ ਵਿਚ ਹਾੜ੍ਹੀ ਦੀ ਵਾਢੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਘਾਟ

ਮਾਨਸਾ – ਬੇਸ਼ੱਕ ਮਾਲਵਾ ਪੱਟੀ ਵਿਚ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ, ਪਰ ਅਜੇ ਤੱਕ ਪ੍ਰਵਾਸੀ ਮਜ਼ਦੂਰਾਂ ਦੇ ਨਾ ਆਉਣ ਕਾਰਨ ਉਨ੍ਹਾਂ ਦੀ ਵੱਡੀ ਘਾਟ ਰੜਕਣ ਲੱਗੀ ਹੈ। ਇਹ ਮਜ਼ਦੂਰ ਬਿਹਾਰ, ਉਤਰ ਪਰਦੇਸ਼ ਅਤੇ ਰਾਜਸਥਾਨ ‘ਚੋਂ ਮਜ਼ਦੂਰੀ ਕਰਨ ਵਾਸਤੇ ਅਕਸਰ ਹੀ ਮਾਰਚ ਦੇ ਅਖ਼ੀਰਲੇ ਹਫ਼ਤੇ ਪਹੁੰਚ ਜਾਂਦੇ ਸਨ। ਇਸ ਵਾਰ ਤੂੜੀ ਦੇ ਮਹਿੰਗੇ ਹੋਏ ਰੇਟਾਂ ਨੂੰ ਲੈਕੇ ਕਿਸਾਨ ਹੱਥੀ ਵਾਢੀ ਨੂੰ ਪਹਿਲ ਦੇਣੀ ਚਾਹੁੰਦੇ ਸਨ, ਪਰ ਬਾਹਰਲੀ ਲੇਬਰ ਨਾ ਪੁੱਜਣ ਕਾਰਨ ਅਜਿਹਾ ਹੁੰਦਾ ਫਿਲਹਾਲ ਵਿਖਾਈ ਨਹੀਂ ਦੇ ਰਿਹਾ ਹੈ।
ਉਧਰ ਕਿਸਾਨ ਬੇਈਮਾਨ ਹੋਏ ਮੌਸਮ ਤੋਂ ਡਰਦਿਆਂ ਇਸ ਵਾਢੀ ਨੂੰ ਅਗੇਤੀ ਆਰµਭ ਕਰ ਲੱਗੇ ਹਨ। ਹਰ ਰੋਜ਼ ਮੌਸਮ ਵਿਚ ਆ ਰਹੀ ਤਬਦੀਲੀ ਨੂੰ ਲੈਕੇ ਕਿਸਾਨਾਂ ਦੇ ਮਨਾਂ ‘ਤੇ ਡਰ ਸਤਾਉਣ ਲੱਗਾ ਹੈ ਕਿ ਕਣਕਾਂ ਨੂੰ ਕੱਢਣ ਵਿਚ ਮੌਸਮ ਨੇ ਦਿਕੱਤ ਖੜ੍ਹੀ ਕਰਨੀ ਹੈ। ਇਹ ਵਾਢੀ ਅਜੇ ਪੇਂਡੂ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਹੀ ਕੀਤੀ ਜਾ ਰਹੀ ਹੈ, ਜਦੋਂ ਕਿ ਪਰਵਾਸੀ ਮਜ਼ਦੂਰਾਂ ਵਲੋਂ ਅਜੇ ਤੱਕ ਮਾਲਵਾ ਪੱਟੀ ਦੇ ਕਿਸੇ ਵੀ ਖੇਤਰ ਵਿਚ ਪਰਵੇਸ਼ ਨਹੀਂ ਕੀਤਾ ਹੈ। ਕਿਸਾਨ ਮੌਸਮ ਤੋਂ ਡਰਦਿਆਂ ਇਸ ਵਾਰ ਹਰੀਆਂ ਖੜ੍ਹੀਆਂ ਕਣਕ ਨੂੰ ਦਾਤੀ ਪਾਉਣ ਲੱਗੇ ਹਨ।
ਪੇਂਡੂ ਹਲਕਿਆਂ ਤੋਂ ਪ੍ਪਰਾਤ ਹੋਈ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਸ ਵਾਰ ਤੂੜੀ ਦੇ ਰੇਟ ਵੱਧ ਹੋਣ ਕਾਰਨ ਕਿਸਾਨ ਹੱਥੀ ਵਾਢੀ ਵਿਚ ਵੱਧ ਵਿਸ਼ਵਾਸ਼ ਰੱਖਣ ਲੱਗੇ ਹਨ। ਜਿਹੜੀ ਤੂੜੀ ਨੂੰ ਪਿੜਾਂ ਦੌਰਾਨ ਪਹਿਲਾਂ ਥੋੜ੍ਹੀਆਂ ਕੀਮਤਾਂ ‘ਤੇ ਖਰੀਦਿਆ ਜਾਂਦਾ ਸੀ, ਉਸ ਤੂੜੀ ਦੇ ਇਸ ਵਾਰ ਮਹਿµਗੇ ਭਾਅ ਹੋਣ ਦੀ ਸµਭਾਵਨਾ ਵਧੀ ਹੋਈ ਹੈ।
ਮਾਨਸਾ ਨੇੜੇ ਪਿੰਡ ਭੈਣੀਬਾਘਾ ਵਿਖੇ ਸ਼ੁਰੂ ਹੋਈ ਇਸ ਵਾਢੀ ਨੂੰ ਭਾਵੇਂ ਸਥਾਨਕ ਮਜ਼ਦੂਰਾਂ ਵੱਲੋਂ ਸ਼ੁਰੂ ਕੀਤਾ ਗਿਆ ਹੈ, ਪਰ ਕਿਸਾਨ ਅਜੇ ਵੀ ਪਰਵਾਸੀ ਮਜ਼ਦੂਰਾਂ ਦੀ ਉਡੀਕ ਕਰ ਰਹੇ ਹਨ।
ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਵਾਰ ਮੌਸਮ ਦੇ ਵਿਗੜੇ ਮਜ਼ਾਜ ਕਾਰਨ ਕਣਕ ਦੀ ਵਾਢੀ ਭਾਵੇਂ ਕੁੱਝ ਦਿਨ ਲੇਟ ਚੱਲ ਰਹੀ ਹੈ, ਪਰ ਆਉਣ ਵਾਲੇ ਦੋ—ਤਿੰਨ ਦਿਨਾਂ ਦੌਰਾਨ ਹਲਕੀ ਬੂੰਦਾਂ—ਬਾਂਦੀ ਨਾਲ ਧੂੜ ਭਰੀਆਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾਵਾਂ ਬਾਰੇ ਦਿੱਤੀ ਗਈ ਜਾਣਕਾਰੀ ਨੇ ਕਿਸਾਨਾਂ ਨੂੰ ਡਰਾ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਜੋ ਪਿੰਡਾਂ ਵਾਲੇ ਮਜ਼ਦੂਰ ਹਨ, ਉਨ੍ਹਾਂ ਨੇ ਇਸ ਵਾਰ ਇੱਕ ਏਕੜ ਦੀ ਵਾਢੀ ਪਿੱਛੇ ਪੰਜ ਮਣ ਕਣਕ ਅਤੇ ਚਾਰ ਪੰਡਾਂ ਤੂੜੀ ਦਾ ਠੇਕਾ ਬµਨ੍ਹ ਦਿੱਤਾ ਹੈ, ਜੋ ਕਿਸਾਨਾਂ ਲਈ ਬਹੁਤ ਹੀ ਮਹਿµਗਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂµ ਇਹ ਸੌਦਾ ਬਾਰਾ ਨਹੀਂ ਖਾ ਰਿਹਾ ਹੈ।
ਡਕੌਂਦਾ ਜਥੇਬੰਦੀ ਨਾਲ ਜੁੜੇ ਕਿਸਾਨ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਇਸ ਵਾਰ ਤੂੜੀ ਦਾ ਰੇਟ ਤੇਜ਼ ਹੋਣ ਕਾਰਨ ਕਿਸਾਨ ਹੱਥੀ ਵਾਢੀ ਨੂੰ ਤਰਜੀਹ ਦੇਣ ਲੱਗਿਆ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …