Home / World / ਮਰਨਾ ਮਨਜ਼ੂਰ ਪਰ ਨਹੀਂ ਕਰਨਗੇ ਨਿੱਜੀ ਕੰਪਨੀ ਦੀ ਗੁਲਾਮੀ : ਸੁਵਿਧਾ ਕਰਮਚਾਰੀ

ਮਰਨਾ ਮਨਜ਼ੂਰ ਪਰ ਨਹੀਂ ਕਰਨਗੇ ਨਿੱਜੀ ਕੰਪਨੀ ਦੀ ਗੁਲਾਮੀ : ਸੁਵਿਧਾ ਕਰਮਚਾਰੀ

ਮਰਨਾ ਮਨਜ਼ੂਰ ਪਰ ਨਹੀਂ ਕਰਨਗੇ ਨਿੱਜੀ ਕੰਪਨੀ ਦੀ ਗੁਲਾਮੀ : ਸੁਵਿਧਾ ਕਰਮਚਾਰੀ

1ਜਲੰਧਰ — ਸੁਵਿਧਾ ਕਰਮਚਾਰੀਆਂ ਦੀ ਹੜਤਾਲ ਬੁੱਧਵਾਰ ਨੂੰ 36ਵੇਂ ਦਿਨ ‘ਚ ਸ਼ਾਮਲ ਹੋ ਗਈ ਪਰ ਸੂਬਾ ਸਰਕਾਰ ਨੇ ਹੁਣ ਤਕ ਉਨ੍ਹਾਂ ਵਲ ਕੋਈ ਧਿਆਨ ਨਹੀਂ ਦਿੱਤਾ ਹੈ, ਜਿਸ ਕਰ ਕੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ।
ਸੁਵਿਧਾ ਕਰਮਚਾਰੀ ਆਪਣੀਆਂ ਮੰਗਾ ‘ਤੇ ਅੜੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਰਨਾ ਪੰਸਦ ਕਰਨਗੇ ਪਰ ਨਿੱਜੀ ਕੰਪਨੀਆਂ ਦੀ ਗੁਲਾਮੀ ਕਿਸੇ ਹਾਲ ‘ਚ ਨਹੀਂ ਕਰਨਗੇ। ਪੰਜਾਬ ਸਟੇਟ ਸੁਵਿਧਾ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਹੜਤਾਲ ‘ਚ ਆਮ ਜਨਤਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ-ਰਾਤ ਧਰਨੇ ‘ਤੇ ਬੈਠੇ ਪੂਰੇ ਪੰਜਾਬ ਦੇ ਸੁਵਿਧਾ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਿਥੇ ਇਕ ਪਾਸੇ ਪੰਜਾਬ ਸਰਕਾਰ 1.25 ਲੱਖ ਨੌਕਰੀਆਂ ਦੇਣ ਦੇ ਸਬਜਬਾਗ ਦਿਖਾ ਰਹੀ ਹੈ ਉਥੇ ਦੂਜੇ ਪਾਸੇ ਆਪਣੇ ਡ੍ਰੀਮ ਪ੍ਰੋਜੈਕਟ ਦੇ ਨਾਂ ‘ਤੇ ਸੁਵਿਧਾ ਕਰਮਚਾਰੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਰਾਜ ਨਹੀਂ ਸੇਵਾ ਦਾ ਨਾਰਾ ਦੇਣ ਵਾਲੀ ਸਰਕਾਰ ਸਰੇਆਮ ਜਨਤਾ ਦੀਆਂ ਜੇਬਾਂ ‘ਤੇ ਡਾਕਾ ਮਾਰਦੇ ਹੋ ਨਿੱਜੀ ਕੰਪਨੀ ਨੂੰ ਲਾਭ ਪਹੁੰਚਾਉਣ ਦਾ ਕੰਮ ਕਰ ਰਹੀ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …