Home / Punjabi News / ਮਮਤਾ ਦੇ ਹੱਕ ‘ਚ ਆਏ ਕੇਜਰੀਵਾਲ, ਮੋਦੀ ਨੂੰ ਲਿਆ ਲੰਮੇ ਹੱਥੀਂ

ਮਮਤਾ ਦੇ ਹੱਕ ‘ਚ ਆਏ ਕੇਜਰੀਵਾਲ, ਮੋਦੀ ਨੂੰ ਲਿਆ ਲੰਮੇ ਹੱਥੀਂ

ਮਮਤਾ ਦੇ ਹੱਕ ‘ਚ ਆਏ ਕੇਜਰੀਵਾਲ, ਮੋਦੀ ਨੂੰ ਲਿਆ ਲੰਮੇ ਹੱਥੀਂ

ਨਵੀਂ ਦਿੱਲੀ — ਪੱਛਮੀ ਬੰਗਾਲ ਸਰਕਾਰ ਅਤੇ ਸੀ. ਬੀ. ਆਈ. ਦਰਮਿਆਨ ਉਠੇ ਵਿਵਾਦ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਅਤੇ ਕਿਹਾ ਕਿ ਮੋਦੀ ਜੀ ਮਮਤਾ ਬੈਨਰਜੀ ਨੂੰ ਪਰੇਸ਼ਾਨ ਕਰ ਰਹੇ ਹਨ, ਸਾਰਿਆਂ ਨੂੰ ਪਰੇਸ਼ਾਨ ਕਰ ਰਹੇ ਹਨ। ਮੇਰੇ ਘਰ ‘ਤੇ ਇਨ੍ਹਾਂ ਨੇ ਪੁਲਸ ਦੀ ਰੇਡ ਕਰਵਾਈ ਸੀ, ਮੇਰੇ ਸਕੱਤਰ ਦੇ ਉੱਪਰ ਰੇਡ ਕਰਵਾਈ ਸੀ। ਹੁਣ ਮਮਤਾ ਜੀ ‘ਤੇ ਰੇਡ ਕਰਵਾ ਰਹੇ ਹਨ। ਇਹ ਠੀਕ ਨਹੀਂ ਹੈ, ਦੇਸ਼ ਦੀ ਜਨਤਾ ਲਈ ਠੀਕ ਨਹੀਂ ਹੈ।
ਦੱਸਣਯੋਗ ਹੈ ਕਿ ਸ਼ਾਰਦਾ ਚਿੱਟ ਫੰਡ ਘਪਲੇ ਮਾਮਲੇ ਵਿਚ ਕੋਲਕਾਤਾ ਪੁਲਸ ਮੁਖੀ ਤੋਂ ਪੁੱਛ-ਗਿੱਛ ਕਰਨ ਆਏ ਸੀ. ਬੀ. ਆਈ. ਦੀ ਕੋਸ਼ਿਸ਼ ਵਿਰੁੱਧ ਮਮਤਾ ਬੈਨਰਜੀ ਧਰਨੇ ‘ਤੇ ਬੈਠੀ ਹੈ। ਮਮਤਾ ਦਾ ਕਹਿਣਾ ਹੈ ਕਿ ਸੰਵਿਧਾਨ ਅਤੇ ਦੇਸ਼ ਦੀ ਰੱਖਿਆ ਲਈ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖੇਗੀ ਅਤੇ ਇਸ ਲਈ ਕੋਈ ਵੀ ਨਤੀਜੇ ਭੁਗਤਨ ਲਈ ਤਿਆਰ ਹੈ। ਇੱਥੇ ਦੱਸ ਦੇਈਏ ਕਿ ਘਪਲੇ ਦਾ ਖੁਲਾਸਾ 2013 ‘ਚ ਹੋਇਆ ਸੀ। 2008 ਵਿਚ ਸ਼ਾਰਦਾ ਗਰੁੱਪ ਦੇ ਨਾਂ ਤੋਂ ਚਿੱਟ ਫੰਡ ਕੰਪਨੀ ਬਣਾਈ ਗਈ ਸੀ। ਇਸ ਕੰਪਨੀ ਜ਼ਰੀਏ ਆਮ ਲੋਕਾਂ ਨੂੰ ਠੱਗਣ ਲਈ ਲੁਭਾਵਨੇ ਆਫਰ ਦਿੱਤੇ ਗਏ ਅਤੇ ਕਰੀਬ 10 ਲੱਖ ਲੋਕਾਂ ਤੋਂ ਪੈਸੇ ਲਏ ਗਏ, ਜਿਸ ਵਿਚ ਪੱਛਮੀ ਬੰਗਾਲ ਤੋਂ ਇਲਾਵਾ ਓਡੀਸ਼ਾ ਅਤੇ ਅਸਾਮ ਦੇ ਲੋਕ ਵੀ ਸ਼ਾਮਲ ਸਨ। ਸ਼ਾਰਦਾ ਗਰੁੱਪ ਨੇ ਆਮ ਲੋਕਾਂ ਨੂੰ ਨਿਵੇਸ਼ ਤੋਂ 25 ਸਾਲ ਵਿਚ ਰਕਮ 34 ਗੁਣਾ ਕਰਨ ਦੇ ਆਫਰ ਦਿੱਤੇ। ਮਹਿਜ ਚਾਰ ਸਾਲਾਂ ਵਿਚ ਪੱਛਮੀ ਬੰਗਾਲ ਤੋਂ ਇਲਾਵਾ ਝਾਰਖੰਡ, ਉੜੀਸਾ ਅਤੇ ਨਾਰਥ ਈਸਟ ਸੂਬਿਆਂ ਵਿਚ 300 ਦਫਤਰ ਖੋਲ੍ਹੇ ਗਏ ਪਰ ਜਦੋਂ ਲੋਕਾਂ ਨੂੰ ਉਨ੍ਹਾਂ ਦੀ ਰਕਮ ਵਾਪਸ ਕਰਨ ਦੀ ਵਾਰੀ ਤਾਂ ਸ਼ਾਰਦਾ ਚਿੱਟ ਫੰਡ ਕੰਪਨੀ ਦੇ ਦਫਤਰਾਂ ‘ਤੇ ਤਾਲੇ ਲੱਗੇ ਮਿਲੇ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …