Home / Punjabi News / ਮਨਮੋਹਨ ਸਿੰਘ ਲਈ ਰਾਜ ਸਭਾ ਸੀਟ ਛੱਡਣ ਵਾਲੇ ਬਾਜਵਾ ਲੜ ਸਕਦੇ ਨੇ ਲੋਕ ਸਭਾ ਚੋਣ

ਮਨਮੋਹਨ ਸਿੰਘ ਲਈ ਰਾਜ ਸਭਾ ਸੀਟ ਛੱਡਣ ਵਾਲੇ ਬਾਜਵਾ ਲੜ ਸਕਦੇ ਨੇ ਲੋਕ ਸਭਾ ਚੋਣ

ਮਨਮੋਹਨ ਸਿੰਘ ਲਈ ਰਾਜ ਸਭਾ ਸੀਟ ਛੱਡਣ ਵਾਲੇ ਬਾਜਵਾ ਲੜ ਸਕਦੇ ਨੇ ਲੋਕ ਸਭਾ ਚੋਣ

ਜਲੰਧਰ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲਈ ਰਾਜ ਸਭਾ ਸੀਟ ਦੀ ਭਾਲ ਪੂਰੀ ਹੋ ਚੁੱਕੀ ਹੈ। ਮਨਮੋਹਨ ਸਿੰਘ ਲਈ ਪ੍ਰਤਾਪ ਸਿੰਘ ਬਾਜਵਾ ਆਪਣੀ ਸੀਟ ਛੱਡਣ ਲਈ ਤਿਆਰ ਹੋ ਗਏ ਹਨ। ਆਸਾਮ ਤੋਂ ਲੰਮੇ ਸਮੇਂ ਤਕ ਰਾਜ ਸਭਾ ਸੰਸਦ ਮੈਂਬਰ ਰਹੇ ਮਨਮੋਹਨ ਸਿੰਘ ਦਾ ਕਾਰਜਕਾਲ ਜੂਨ ‘ਚ ਖਤਮ ਹੋ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਲਈ ਨਵੀਂ ਸੀਟ ਲੱਭਣ ਨੂੰ ਲੈ ਕੇ ਪਾਰਟੀ ਕਾਫੀ ਸੰਘਰਸ਼ ਕਰ ਰਹੀ ਸੀ। ਜੂਨ ‘ਚ ਆਸਾਮ ‘ਚ 2 ਅਤੇ ਜੁਲਾਈ ‘ਚ ਤਾਮਿਲਨਾਡੂ ‘ਚ 6 ਰਾਜ ਸਭਾ ਸੀਟਾਂ ਨੂੰ ਛੱਡ ਦੇਈਏ ਤਾਂ 2019 ‘ਚ ਪੂਰੇ ਦੇਸ਼ ‘ਚ ਕਿਤੇ ਵੀ ਰਾਜ ਸਭਾ ਦੀਆਂ ਚੋਣਾਂ ਨਾ ਹੋਣ ਕਾਰਨ ਪਾਰਟੀ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਸੀ। ਦੋਹਾਂ ਰਾਜਾਂ ਦੀਆਂ ਵਿਧਾਨ ਸਭਾਵਾਂ ‘ਚ ਪਾਰਟੀ ਦੀ ਹਾਲਤ ਖਰਾਬ ਹੈ ਅਤੇ ਆਸਾਮ ‘ਚ ਤਾਂ ਕਾਂਗਰਸ ਆਪਣੇ ਦਮ ‘ਤੇ ਰਾਜ ਸਭਾ ਦੀ ਕੋਈ ਸੀਟ ਨਹੀਂ ਜਿੱਤ ਸਕਦੀ। ਤਾਮਿਲਨਾਡੂ ‘ਚ ਡੀ. ਐੱਮ. ਕੇ. ਆਪਣੇ ਦਮ ‘ਤੇ ਸਿਰਫ 2 ਸੀਟਾਂ ਜਿੱਤ ਸਕਦੀ ਹੈ ਅਤੇ ਉਸ ਦੇ ਕੋਲ ਸਿਰਫ 10 ਵਾਧੂ ਵੋਟਾਂ ਹਨ। ਉਥੇ ਰਾਜ ਵਿਧਾਨ ਸਭਾ ‘ਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਸਿਰਫ 8 ਹੈ। ਸਵ. ਐੱਮ. ਕਰੁਣਾਨਿਧੀ ਦੀ ਬੇਟੀ ਕਨੀਮੋਝੀ ਨੂੰ ਵਾਪਸ ਰਾਜ ਸਭਾ ‘ਚ ਪਹੁੰਚਾਉਣ ਨੂੰ ਲੈ ਕੇ ਡੀ. ਐੱਮ. ਕੇ. ਪਹਿਲਾਂ ਹੀ ਮਨਮੋਹਨ ਸਿੰਘ ਲਈ ਇਕ ਰਾਜ ਸਭਾ ਸੀਟ ਛੱਡਣ ‘ਤੇ ਆਪਣੀ ਮਜਬੂਰੀ ਦੱਸ ਚੁੱਕੀ ਹੈ।
ਦੂਜੀ ਸੀਟ ਨੂੰ ਲੈ ਕੇ ਡੀ. ਐੱਮ. ਕੇ. ਆਪਣੇ ਖਾਸ ਸਹਿਯੋਗੀ ਸੀ. ਪੀ. ਆਈ. ਦੇ ਡੀ. ਰਾਜਾ ਲਈ ਸੀਟ ਰਾਖਵੀਂ ਦੱਸ ਰਹੇ ਹਨ। ਅਜਿਹੇ ‘ਚ ਮਨਮੋਹਨ ਸਿੰਘ ਲਈ ਸੀਟ ਲੱਭਣ ਨੂੰ ਉਤਾਵਲੀ ਕਾਂਗਰਸ ਨੇ ਪਾਰਟੀ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਦੇ ਸਾਹਮਣੇ ਸਾਬਕਾ ਪ੍ਰਧਾਨ ਮੰਤਰੀ ਲਈ ਆਪਣੀ ਸੀਟ ਛੱਡ ਕੇ ਲੋਕ ਸਭਾ ਚੋਣਾਂ ਲੜਨ ਦੀ ਪੇਸ਼ਕਸ਼ ਕੀਤੀ। ਭਾਵੇਂ ਸੋਨੀ ਨੇ ਆਪਣੀ ਉਮਰ ਅਤੇ ਸਿਹਤ ਦਾ ਹਵਾਲਾ ਦਿੰਦੇ ਹੋਏ ਨਿਮਰਤਾ ਨਾਲ ਪਾਰਟੀ ਹਾਈਕਮਾਨ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਹੁਣ ਬਾਜਵਾ ਨੇ ਮਨਮੋਹਨ ਸਿੰਘ ਲਈ ਸੀਟ ਛੱਡਣ ਦੀ ਤਿਆਰੀ ਕਰ ਲਈ ਹੈ। ਖੈਰ, ਕੁੱਝ ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਸੀ ਕਿ ਪੰਜਾਬ ‘ਚ ਪਾਰਟੀ ਲਈ ਬੇਹੱਦ ਅਨੁਕੂਲ ਸਿਆਸੀ ਮਾਹੌਲ ਕਰ ਕੇ ਡਾ. ਸਿੰਘ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਜਾਵੇ ਪਰ ਮਨਮੋਹਨ ਸਿੰਘ ਨੇ ਚੋਣ ਲੜਨ ਨੂੰ ਲੈ ਕੇ ਆਪਣੀ ਨਾਂਹ ‘ਚ ਪ੍ਰਗਟਾਵਾ ਕੀਤਾ। ਉਨ੍ਹਾਂ ਆਸਾਨ ਸ਼ਬਦਾਂ ‘ਚ ਪਾਰਟੀ ਹਾਈਕਮਾਨ ਤਕ ਇਹ ਸੰਦੇਸ਼ ਪਹੁੰਚਾ ਦਿੱਤਾ ਹੈ ਕਿ ਉਹ ਸਿਰਫ ਸੰਸਦ ਮੈਂਬਰ ਦੇ ਰੂਪ ‘ਚ ਹੀ ਸਰਗਰਮ ਰਹਿਣਾ ਚਾਹੁੰਦੇ ਹਨ। ਅਜਿਹੇ ‘ਚ ਹੁਣ ਬਾਜਵਾ ਗੁਰਦਾਸਪੁਰ ਜਾਂ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …