Home / Punjabi News / ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਤਾਹਿਲਰਾਮਨੀ ਨੇ ਦਿੱਤਾ ਅਸਤੀਫ਼ਾ

ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਤਾਹਿਲਰਾਮਨੀ ਨੇ ਦਿੱਤਾ ਅਸਤੀਫ਼ਾ

ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਤਾਹਿਲਰਾਮਨੀ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ— ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਵਿਜਯਾ ਕੇ. ਤਾਹਿਲਰਾਮਨੀ ਨੇ ਸੁਪਰੀਮ ਕੋਰਟ ਕੋਲੇਜੀਅਮ ਦੇ ਉਸ ਫੈਸਲੇ ‘ਤੇ ਨਾਰਾਜ਼ਗੀ ਜ਼ਾਹਰ ਕੀਤੀ, ਜਿਸ ‘ਚ ਉਨ੍ਹਾਂ ਦਾ ਇਤਿਹਾਸਕ ਮਦਰਾਸ ਹਾਈ ਕੋਰਟ ਤੋਂ ਮੇਘਾਲਿਆ ਹਾਈ ਕੋਰਟ ‘ਚ ਟਰਾਂਸਫਰ ਕਰ ਦਿੱਤਾ ਗਿਆ। ਇਸ ਫੈਸਲੇ ਦੇ ਵਿਰੋਧ ‘ਚ ਚੀਫ ਜਸਟਿਸ ਤਾਹਿਲਰਾਮਨੀ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀ ਇਕ ਕਾਪੀ ਚੀਫ਼ ਜਸਟਿਸ ਆਫ ਇੰਡੀਆ ਰੰਜਨ ਗੋਗੋਈ ਨੂੰ ਵੀ ਭੇਜੀ ਹੈ। ਜੱਜ ਤਾਹਿਲਰਾਮਨੀ ਨੂੰ 26 ਜੂਨ 2001 ਨੂੰ ਸਿਰਫ 43 ਸਾਲ ਦੀ ਉਮਰ ‘ਚ ਬਾਂਬੇ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। 12 ਅਗਸਤ 2008 ਨੂੰ ਉਨ੍ਹਾਂ ਨੂੰ ਮਦਰਾਸ ਹਾਈ ਕੋਰਟ ਦਾ ਚੀਫ ਜਸਟਿਸ ਬਣਾਇਆ ਗਿਆ। ਦੇਸ਼ ਦੀਆਂ 25 ਹਾਈ ਕੋਰਟਾਂ ‘ਚ ਜੱਜ ਤਾਹਿਲਰਾਮਨੀ ਅਤੇ ਜੱਜ ਗੀਤਾ ਮਿੱਤਲ ਇਕੱਲੀਆਂ ਮਹਿਲਾ ਚੀਫ ਜਸਟਿਸ ਹਨ। ਤਾਹਿਲਰਾਮਨੀ ਨੇ 2 ਅਕਤੂਬਰ 2020 ਨੂੰ ਰਿਟਾਇਰ ਹੋਣਾ ਸੀ, ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਕਰੀਬ ਇਕ ਸਾਲ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ 28 ਅਗਸਤ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਕੋਲੇਜੀਅਮ, ਜਿਸ ‘ਚ ਜੱਜ ਐੱਸ.ਏ. ਬੋਬੜੇ, ਐੱਨ.ਵੀ. ਰਮਨਾ, ਅਰੁਣ ਮਿਸ਼ਰਾ ਅਤੇ ਆਰ.ਐੱਫ. ਨਰੀਮਨ ਵੀ ਸ਼ਾਮਲ ਸਨ, ਨੇ ਮੇਘਾਲਿਆ ਹਾਈ ਕੋਰਟ ਦੇ ਚੀਫ ਜਸਟਿਸ ਏ.ਏ. ਮਿੱਤਲ ਦਾ ਮਦਰਾਸ ਹਾਈ ਕੋਰਟ ਟਰਾਂਸਫਰ ਕੀਤਾ ਸੀ। ਇਸ ਦੇ ਨਾਲ ਹੀ ਜੱਜ ਤਾਹਿਲਰਾਮਨੀ ਦਾ ਤਬਾਦਲਾ ਮੇਘਾਲਿਆ ਹਾਈ ਕੋਰਟ ਕਰ ਦਿੱਤਾ ਗਿਆ ਸੀ। ਮੇਘਾਲਿਆ ਹਾਈ ਕੋਰਟ ‘ਚ 4 ਜੱਜ ਸ਼ਾਮਲ ਹਨ, ਜਦੋਂ ਕਿ ਮਦਰਾਸ ਹਾਈ ਕੋਰਟ ‘ਚ 75 ਜੱਜ ਹਨ। ਆਪਣੇ ਅਸਤੀਫ਼ੇ ‘ਚ ਤਾਹਿਲਰਾਮਨੀ ਨੇ ਰਾਸ਼ਟਰਪਤੀ ਨੂੰ ਉਨ੍ਹਾਂ ਨੂੰ ਤੁਰੰਤ ਸੇਵਾਮੁਕਤ ਕਰਨ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਨੇ ਉਨ੍ਹਾਂ ਦੇ ਅਸਤੀਫ਼ੇ ਨੂੰ ਅੱਗੇ ਦੀ ਕਾਰਵਾਈ ਲਈ ਸਰਕਾਰ ਨੂੰ ਵਧਾ ਦਿੱਤਾ ਹੈ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …