Home / Punjabi News / ਭਾਰਤ ਸਰਕਾਰ ਨੂੰ ਉਮੀਦ ਦਸੰਬਰ ਤੱਕ ਮਿਲ ਸਕਦੀ ਹੈ ਕੋਰੋਨਾ ਵੈਕਸੀਨ

ਭਾਰਤ ਸਰਕਾਰ ਨੂੰ ਉਮੀਦ ਦਸੰਬਰ ਤੱਕ ਮਿਲ ਸਕਦੀ ਹੈ ਕੋਰੋਨਾ ਵੈਕਸੀਨ

ਭਾਰਤ ਸਰਕਾਰ ਨੂੰ ਉਮੀਦ ਦਸੰਬਰ ਤੱਕ ਮਿਲ ਸਕਦੀ ਹੈ ਕੋਰੋਨਾ ਵੈਕਸੀਨ

ਨੈਸ਼ਨਲ ਡੈਸਕ: ਭਾਰਤ ਸਰਕਾਰ ਨੂੰ ਉਮੀਦ ਹੈ ਕਿ ਦਸਬੰਰ ਤੱਕ ਕੋਰੋਨਾ ਵੈਕਸੀਨ ਮਿਲ ਜਾਵੇਗੀ। ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।

Image Courtesy :jagbani(punjabkesari)

ਸਿਹਤ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਇਹ ਕਹਿਣਾ ਮੁਸ਼ਕਲ ਹੈ ਕਿ ਕੋਰੋਨਾ ਦੀ ਦਵਾਈ ਕਦੋਂ ਮਿਲੇਗੀ ਪਰ ਜਿਸ ਤਰ੍ਹਾਂ ਨਾਲ ਦਵਾਈ ‘ਤੇ ਟਰਾਇਲ ਹੋ ਰਹੇ ਹਨ ਉਮੀਦ ਹੈ ਕਿ ਦਸੰਬਰ-ਜਨਵਰੀ ਤੱਕ ਦਵਾਈ ਮਿਲ ਜਾਵੇ। ਸੀਰਮ ਇੰਸੀਚਿਊਟ ਕੋਰੋਨਾ ਵੈਕਸੀਨ ਦੇ ਟਰਾਇਲ ‘ਚ ਭਾਰਤ ‘ਚ ਸਭ ਤੋਂ ਅੱਗੇ ਹੈ। ਭਾਰਤ ‘ਚ ਤੀਜੇ ਫੇਸ ‘ਤੇ ਇਸ ਦਾ ਟਰਾਇਲ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਸੀਰਮ ਇੰਸੀਚਿਊਟ ਆਕਸਫਰਡ ਯੂਨੀਵਰਸਿਟੀ ਅਤੇ AstraZenecaਦੇ ਨਾਲ ਮਿਲ ਕੇ ਵੈਕਸੀਨ ਤਿਆਰ ਕਰ ਰਿਹਾ ਹੈ।
ਸੀਰਮ ਇੰਸੀਚਿਊਟ ਦੇ ਕਾਰਜਕਾਰੀ ਨਿਰਦੇਸ਼ਕ ਡਾ. ਸੁਰੇਸ਼ ਯਾਦਵ ਵੀ ਦਾਅਵਾ ਕਰ ਚੁੱਕੇ ਹਨ ਕਿ ਭਾਰਤ ‘ਚ ਦਸੰਬਰ ਦੇ ਅੰਤ ਤੱਕ 20 ਤੋਂ 30 ਕਰੋੜ ਵੈਕਸੀਨ ਦੀ ਖ਼ੁਰਾਕ ਤਿਆਰ ਹੋ ਜਾਵੇਗੀ ਅਤੇ ਮਾਰਚ 2021 ਤੱਕ ਵੈਕਸੀਨ ਦਾ ਫਾਈਨਲ ਟੈਸਟ ਹੋ ਜਾਵੇਗਾ। ਇਸ ਦੇ ਇਲਾਵਾ ਭਾਰਤ ਬਾਇਟੇਕ ਇੰਟਰਨੈਸ਼ਨਲ ਲਿਮਿਟੇਡ ਅਤੇ Zydus Cadila ਦੀ ਕੋਰੋਨਾ ਵੈਕਸੀਨ ਦਾ ਟਰਾਇਲ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ 2021 ਦੀ ਸ਼ੁਰੂਆਤ ‘ਚ ਟੀਕਾ ਮਿਲ ਜਾਵੇ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਵੀ.ਜੀ. ਸੋਮਾਨੀ ਨੇ ਇਸ ਦੇ ਟਰਾਇਲ ਨੂੰ ਮਨਜ਼ੂਰੀ ਦਿੱਤੀ ਹੈ। ਦੋਵੇਂ ਵੈਕਸੀਨ ਦਾ ਭਾਰਤ ‘ਚ ਦੂਜੇ ਫੇਜ ‘ਚ ਟਰਾਇਲ ਚੱਲ ਰਿਹ ਹੈ। ਉੱਥੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਦਵਾਈ ਕਦੋਂ ਤੱਕ ਆਵੇਗੀ ਇਸ ‘ਤੇ ਕੁੱਝ ਕਹਿਣਾ ਵੀ ਜਲਦਬਾਜ਼ੀ ਹੋਵੇਗੀ। ਜਦੋਂ ਤੱਕ ਟਰਾਇਲ ‘ਤੇ ਚੱਲੀਆਂ ਦਵਾਈਆਂ ਦਾ ਰਿਜ਼ਲਟ ਸਕਰਾਤਮਕ ਨਹੀਂ ਆਉਂਦਾ ਕੁਝ ਨਹੀਂ ਕਿਹਾ ਜਾ ਸਕਦਾ।

News Credit :jagbani(punjabkesari)

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …