Home / Punjabi News / ਭਾਰਤ-ਨੇਪਾਲ ਪੈਟਰੋਲੀਅਮ ਪਾਈਪ ਲਾਈਨ ਦਾ ਸ਼ੁੱਭ ਆਰੰਭ, ਮੋਦੀ ਬੋਲੇ- ਤਸੱਲੀ ਹੋਈ

ਭਾਰਤ-ਨੇਪਾਲ ਪੈਟਰੋਲੀਅਮ ਪਾਈਪ ਲਾਈਨ ਦਾ ਸ਼ੁੱਭ ਆਰੰਭ, ਮੋਦੀ ਬੋਲੇ- ਤਸੱਲੀ ਹੋਈ

ਭਾਰਤ-ਨੇਪਾਲ ਪੈਟਰੋਲੀਅਮ ਪਾਈਪ ਲਾਈਨ ਦਾ ਸ਼ੁੱਭ ਆਰੰਭ, ਮੋਦੀ ਬੋਲੇ- ਤਸੱਲੀ ਹੋਈ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਭਾਵ ਅੱਜ ਨਵੀਂ ਦਿੱਲੀ ‘ਚ ਮੋਤੀਹਾਰੀ-ਅਮਲੇਖਗੰਜ (ਨੇਪਾਲ) ਪੈਟਰੋਲੀਅਮ ਉਤਪਾਦ ਪਾਈਪ ਲਾਈਨ ਦਾ ਸਾਂਝਾ ਉਦਘਾਟਨ ਕੀਤਾ। ਇਹ ਦੱਖਣੀ ਏਸ਼ੀਆ ਦੀ ਪਹਿਲੀ ਕ੍ਰਾਸ-ਬਾਰਡਰ ਪੈਟਰੋਲੀਅਮ ਉਤਪਾਦਾਂ ਦੀ ਪਾਈਪ ਲਾਈਨ ਹੈ। ਮੋਦੀ ਨੇ ਨੇਪਾਲ ਦੇ ਪੀ. ਐੱਮ. ਕੇ. ਪੀ. ਸ਼ਰਮਾ ਓਲੀ ਨਾਲ ਵੀਡੀਓ ਕਾਨਫਰਸਿੰਗ ਜ਼ਰੀਏ ਮੋਤੀਹਾਰੀ-ਅਮਲੇਖਗੰਜ ਪਾਈਪ ਲਾਈਨ ਦਾ ਉਦਘਾਟਨ ਕੀਤਾ। ਇੱਥੇ ਦੱਸ ਦੇਈਏ ਕਿ ਬਿਹਾਰ ਦੇ ਮੋਤੀਹਾਰੀ ਅਤੇ ਨੇਪਾਲ ਦੇ ਅਮਲੇਖਗੰਜ ਤਕ 69 ਕਿਲੋਮੀਟਰ ਲੰਬੀ ਪੈਟਰੋਲੀਅਮ ਪਾਈਪ ਲਾਈਨ ਦਾ ਨਿਰਮਾਣ ਭਾਰਤ ਨੇ ਕੀਤਾ ਹੈ। ਇਸ ਨਾਲ ਨੇਪਾਲ ਲਈ ਵਾਜਿਬ ਕੀਮਤ ਅਤੇ ਵਾਤਾਵਰਣ ਅਨੁਕੂਲ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਯਕੀਨੀ ਹੋਵੇਗੀ।
ਮੋਦੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਭਾਰਤ ਨੇ ਗੁਆਂਢੀ ਅਤੇ ਨੇੜਲਾ ਮਿੱਤਰ ਹੋਣ ਦੇ ਨਾਤੇ ਆਪਣੇ ਹੱਥ ਸਹਿਯੋਗ ਲਈ ਅੱਗੇ ਵਧਾਏ। ਉਨ੍ਹਾਂ ਇਹ ਵੀ ਕਿਹਾ ਕਿ ਇਹ ਤਸੱਲੀ ਦਾ ਵਿਸ਼ਾ ਹੈ ਕਿ ਦੱਖਣੀ ਏਸ਼ੀਆ ਦੀ ਇਹ ਪਹਿਲੀ ਕ੍ਰਾਸ-ਬਾਰਡਰ ਪੈਟਰੋਲੀਅਮ ਪਾਈਪ ਲਾਈਨ ਰਿਕਾਰਡ ਸਮੇਂ ‘ਚ ਪੂਰੀ ਹੋਈ ਹੈ। ਜਿੰਨੀ ਉਮੀਦ ਸੀ, ਉਸ ਤੋਂ ਅੱਧੇ ਸਮੇਂ ਵਿਚ ਇਹ ਬਣ ਕੇ ਤਿਆਰ ਹੋਈ ਹੈ। ਇਸ ਦਾ ਸਿਹਰਾ ਤੁਹਾਡੀ ਅਗਵਾਈ ਨੂੰ, ਨੇਪਾਲ ਸਰਕਾਰ ਦੇ ਸਹਿਯੋਗ ਨੂੰ ਅਤੇ ਸਾਡੇ ਸਾਂਝੇ ਯਤਨਾਂ ਨੂੰ ਜਾਂਦਾ ਹੈ।
ਪੀ. ਐੱਮ. ਮੋਦੀ ਨੇ ਇਹ ਵੀ ਕਿਹਾ ਕਿ ਸਾਲ 2015 ਦੇ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਜਦੋਂ ਨੇਪਾਲ ਨੇ ਮੁੜ ਨਿਰਮਾਣ ਦਾ ਬੀੜਾ ਚੁੱਕਿਆ ਤਾਂ ਭਾਰਤ ਨੇ ਗੁਆਂਢੀ ਦੇਸ਼ ਲਈ ਆਪਣੇ ਹੱਥ ਅੱਗੇ ਵਧਾਏ। ਉਨ੍ਹਾਂ ਨੇ ਕਿਹਾ ਕਿ ਪਾਈਪ ਲਾਈਨ ਜ਼ਰੀਏ ਇਸ ਸਾਲ 20 ਲੱਖ ਮਿਟ੍ਰਿਕ ਟਨ ਸਾਫ ਪੈਟਰੋਲੀਅਮ ਉੱਚਿਤ ਕੀਮਤ ‘ਤੇ ਨੇਪਾਲ ਨੂੰ ਮਿਲ ਸਕੇਗਾ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪਾਈਪ ਲਾਈਨ ਪ੍ਰਾਜੈਕਟ ਲਈ ਭਾਰਤ ਦਾ ਧੰਨਵਾਦ ਜ਼ਾਹਰ ਕੀਤਾ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …