Home / Punjabi News / ਭਾਰਤ ਨਾਲ ਦੋ-ਪੱਖੀ ਗੱਲਬਾਤ ਕਰਨ ਲਈ ਤਿਆਰ: ਪਾਕਿ ਵਿਦੇਸ਼ ਮੰਤਰੀ

ਭਾਰਤ ਨਾਲ ਦੋ-ਪੱਖੀ ਗੱਲਬਾਤ ਕਰਨ ਲਈ ਤਿਆਰ: ਪਾਕਿ ਵਿਦੇਸ਼ ਮੰਤਰੀ

ਭਾਰਤ ਨਾਲ ਦੋ-ਪੱਖੀ ਗੱਲਬਾਤ ਕਰਨ ਲਈ ਤਿਆਰ: ਪਾਕਿ ਵਿਦੇਸ਼ ਮੰਤਰੀ

ਇਸਲਾਮਾਬਾਦ— ਕਸ਼ਮੀਰ ’ਚੋਂ ਧਾਰਾ 370 ਹਟਾਉਣ ਮਗਰੋਂ ਭਾਰਤ ਦਾ ਵਿਰੋਧ ਕਰ ਰਿਹੈ ਪਾਕਿਸਤਾਨ ਵਿਸ਼ਵ ਮੰਚ ’ਤੇ ਅਲੱਗ-ਥਲੱਗ ਪੈ ਗਿਆ ਹੈ। ਪਾਕਿਸਤਾਨ ਸਾਰੀ ਦੁਨੀਆ ’ਚ ਦਖਲ ਦੇਣ ਦੀ ਗੁਹਾਰ ਲਗਾਉਣ ਲਗਾ ਚੁੱਕਾ ਹੈ ਤੇ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ। ਭਾਰਤ ’ਤੇ ਯੁੱਧ ਦੀਆਂ ਗਿੱਦੜ ਭਬਕੀਆਂ ਦਾ ਵੀ ਕੋਈ ਅਸਰ ਨਾ ਹੋਣ ਕਾਰਨ ਸ਼ਾਇਦ ਪਾਕਿਸਤਾਨ ਦੀ ਅਕਲ ਟਿਕਾਣੇ ਆ ਗਈ ਹੈ।
ਇਕ ਦਿਨ ਪਹਿਲਾਂ ਹੀ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦੇਣ ਦੇ ਬਾਅਦ ਅੱਜ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਨਾਲ ਦੋ-ਪੱਖੀ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਕਦੇ ਗੱਲਬਾਤ ਤੋਂ ਇਨਕਾਰ ਨਹੀਂ ਕੀਤਾ। ਦੱਸ ਦਈਏ ਕਿ ਜੰਮੂ-ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣ ਕਾਰਨ ਪਾਕਿਸਤਾਨ ਭਾਰਤ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ ਅਤੇ ਕੋਈ ਨਾ ਕੋਈ ਸਾਜਿਸ਼ ਰਚ ਰਿਹਾ ਹੈ। ਇਸੇ ਲਈ ਉਹ ਹਰ ਪਾਸੇ ਭਾਰਤ ਦੀ ਬੁਰਾਈ ਕਰਨ ਦਾ ਮੌਕਾ ਲੱਭਦਾ ਰਹਿੰਦਾ ਹੈ ਪਰ ਕੋਈ ਵੀ ਮੌਕਾ ਨਾ ਮਿਲਣ ਕਾਰਨ ਹੁਣ ਉਹ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਗਿਆ ਹੈ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …