Home / Punjabi News / ਭਾਰਤੀ ਮੂਲ ਦਾ ਵਿਅਕਤੀ ਤਿੰਨ ਲੜਕਿਆਂ ਦੀ ਹੱਤਿਆ ਲਈ ਦੋਸ਼ੀ ਕਰਾਰ

ਭਾਰਤੀ ਮੂਲ ਦਾ ਵਿਅਕਤੀ ਤਿੰਨ ਲੜਕਿਆਂ ਦੀ ਹੱਤਿਆ ਲਈ ਦੋਸ਼ੀ ਕਰਾਰ

ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ਵਿੱਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਤਿੰਨ ਲੜਕਿਆਂ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਲੜਕੇ ਉਸ ਦੇ ਘਰ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਸ਼ਰਾਰਤ ਕਰਦੇ ਸਨ। ‘ਨਿਊਯਾਰਕ ਪੋਸਟ’ ਦੀ ਖ਼ਬਰ ਮੁਤਾਬਕ, ਰਿਵਰਸਾਈਡ ਕਾਊਂਟੀ ਵਾਸੀ ਅਨੁਰਾਗ ਚੰਦਰਾ ਨੂੰ ਸ਼ੁੱਕਰਵਾਰ ਨੂੰ ਹੱਤਿਆ ਦੀ ਕੋਸ਼ਿਸ਼ ਅਤੇ ਤਿੰਨ ਲੜਕਿਆਂ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ। ਅਖ਼ਬਾਰ ਮੁਤਾਬਕ 14 ਜੁਲਾਈ ਨੂੰ ਚੰਦਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਅਤੇ ਇਹ ਵੀ ਸੰਭਾਵਨਾ ਹੈ ਕਿ ਉਸ ਨੂੰ ਕਦੇ ਪੈਰੋਲ ਵੀ ਨਾ ਮਿਲੇ। ਇਹ ਘਟਨਾ 19 ਜਨਵਰੀ, 2020 ਦੀ ਹੈ ਜਦੋਂ ਕੁਝ ਲੜਕਿਆਂ ਨੇ ਸ਼ਰਾਰਤ ਕਰਦੇ ਹੋਏ ਚੰਦਰਾ ਦੇ ਘਰ ਦੀ ਘੰਟੀ ਵਜਾਈ ਸੀ। ਚੰਦਰਾ ਨੇ ਦੱਸਿਆ ਕਿ ਘੰਟੀ ਵਜਾ ਕੇ ਦੌੜਨ ਤੋਂ ਪਹਿਲਾਂ ਇਕ ਲੜਕੇ ਨੇ ਉਸ ਨੂੰ ਚਿੜਾਇਆ ਸੀ। ਉਸ ਨੇ 16 ਸਾਲ ਦੇ ਤਿੰਨੋਂ ਲੜਕਿਆਂ ਨੂੰ ਗੱਡੀ ਹੇਠ ਦਰੜ ਕੇ ਹੱਤਿਆ ਕਰ ਦਿੱਤੀ ਸੀ। -ਪੀਟੀਆਈ


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …