Home / Punjabi News / ਭਰਤਇੰਦਰ ਚਾਹਲ ਨੇ ਵਿਜੀਲੈਂਸ ਕੋਲੋਂ ਪੇਸ਼ ਹੋਣ ਲਈ ਹੋਰ ਮੋਹਲਤ ਮੰਗੀ

ਭਰਤਇੰਦਰ ਚਾਹਲ ਨੇ ਵਿਜੀਲੈਂਸ ਕੋਲੋਂ ਪੇਸ਼ ਹੋਣ ਲਈ ਹੋਰ ਮੋਹਲਤ ਮੰਗੀ

ਚਰਨਜੀਤ ਭੁੱਲਰ
ਚੰਡੀਗੜ੍ਹ, 21 ਅਪਰੈਲ

ਵਿਜੀਲੈਂਸ ਬਿਊਰੋ ਕੋਲ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਦਾ ‘ਕਰੋਨਾ ਪਾਜ਼ੇਟਿਵ’ ਹੋਣ ਦਾ ਮੈਡੀਕਲ ਪੱਤਰ ਪੁੱਜਿਆ ਹੈ। ਵਿਜੀਲੈਂਸ ਅਫ਼ਸਰਾਂ ਦੀਆਂ ਭਰਤਇੰਦਰ ਚਾਹਲ ਦੀ ਉਡੀਕ ਵਿਚ ਅੱਖਾਂ ਪੱਕ ਗਈਆਂ ਹਨ ਪ੍ਰੰਤੂ ਚਾਹਲ ਵਿਜੀਲੈਂਸ ਦੀ ਪੁੱਛਗਿੱਛ ਵਿਚ ਸ਼ਾਮਿਲ ਨਹੀਂ ਹੋ ਰਹੇ ਹਨ। ਸੂਤਰ ਦੱਸਦੇ ਹਨ ਕਿ ਜਦੋਂ ਵਿਜੀਲੈਂਸ ਬਿਊਰੋ ਨੇ ਚਾਹਲ ਖ਼ਿਲਾਫ਼ ਅਗਲਾ ਕਦਮ ਚੁੱਕਣ ਦਾ ਮਨ ਬਣਾ ਲਿਆ ਤਾਂ ਅਖੀਰਲੀ ਪੇਸ਼ੀ ਤੋਂ ਪਹਿਲਾਂ ਹੀ ਭਰਤਇੰਦਰ ਚਾਹਲ ਨੇ ਪੇਸ਼ੀ ਲਈ ਮੋਹਲਤ ਮੰਗ ਲਈ ਹੈ।

ਵਿਜੀਲੈਂਸ ਰੇਂਜ ਪਟਿਆਲਾ ਨੇ ਸਾਬਕਾ ਮੀਡੀਆ ਸਲਾਹਕਾਰ ਚਾਹਲ ਖ਼ਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ 24 ਨਵੰਬਰ 2022 ਨੂੰ ਜਾਂਚ ਸ਼ੁਰੂ ਕੀਤੀ ਸੀ। ਵਿਜੀਲੈਂਸ ਅਧਿਕਾਰੀ ਕਰੀਬ ਦਸ ਵਾਰ ਚਾਹਲ ਨੂੰ ਨੋਟਿਸ ਭੇਜ ਚੁੱਕੇ ਹਨ ਪਰ ਚਾਹਲ ਕਿਸੇ ਵੀ ਪੇਸ਼ੀ ‘ਤੇ ਹਾਜ਼ਰ ਨਹੀਂ ਹੋਏ। ਵਿਜੀਲੈਂਸ ਅਧਿਕਾਰੀ ਇਸ ਗ਼ੈਰਹਾਜ਼ਰੀ ਬਾਰੇ ਉੱਚ ਅਫ਼ਸਰਾਂ ਕੋਲ ਵੀ ਮਾਮਲਾ ਉਠਾ ਚੁੱਕੇ ਹਨ ਅਤੇ ਵਿਜੀਲੈਂਸ ਨੇ ਸਖਤੀ ਕਰਦਿਆਂ ਚਾਹਲ ਨੂੰ 18 ਅਪਰੈਲ ਨੂੰ ਪੇਸ਼ ਹੋਣ ਲਈ ਕਿਹਾ ਸੀ। ਇਸ ਤੋਂ ਬਾਅਦ ਚਾਹਲ ਨੇ ਵਿਜੀਲੈਂਸ ਪਟਿਆਲਾ ਨੂੰ ਪੱਤਰ ਭੇਜ ਕੇ ਦੱਸਿਆ ਹੈ ਕਿ ਉਨ੍ਹਾਂ ਨੂੰ ਤੇਜ਼ ਬੁਖ਼ਾਰ ਤੋਂ ਇਲਾਵਾ ਖਾਂਸੀ ਵੀ ਹੈ ਅਤੇ ਉਹ 15 ਅਪਰੈਲ ਨੂੰ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਚਾਹਲ ਨੇ ਸਿਵਲ ਹਸਪਤਾਲ ਸੈਕਟਰ-ਛੇ ਪੰਚਕੂਲਾ ਦੀ ਸਲਿਪ ਵੀ ਭੇਜੀ ਹੈ ਜਿਸ ਵਿਚ ਚਾਹਲ ਨੂੰ ਦੋ ਹਫ਼ਤਿਆਂ ਲਈ ਇਕਾਂਤਵਾਸ ਹੋਣ ਦੀ ਸਲਾਹ ਦਿੱਤੀ ਗਈ ਹੈ।shy;

ਵਿਜੀਲੈਂਸ ਨੇ ਦਸ ਵਾਰ ਨੋਟਿਸ ਭੇਜੇ

ਵਿਜੀਲੈਂਸ ਨੇ ਭਰਤਇੰਦਰ ਚਾਹਲ ਨੂੰ ਪੇਸ਼ ਹੋਣ ਲਈ ਕਈ ਵਾਰ ਨੋਟਿਸ ਭੇਜੇ ਪਰ ਚਾਹਲ ਕਿਸੇ ਵੀ ਪੇਸ਼ੀ ‘ਤੇ ਹਾਜ਼ਰ ਨਹੀਂ ਹੋਏ। ਵਿਜੀਲੈਂਸ ਨੇ ਚਾਹਲ ਨੂੰ ਪਹਿਲਾ ਨੋਟਿਸ 16 ਦਸੰਬਰ ਨੂੰ ਭੇਜਿਆ ਅਤੇ ਫਿਰ 26 ਦਸੰਬਰ ਨੂੰ ਭੇਜਿਆ। ਇਸੇ ਤਰ੍ਹਾਂ ਵਿਜੀਲੈਂਸ ਨੇ 2 ਜਨਵਰੀ, 24 ਫਰਵਰੀ, 28 ਫਰਵਰੀ, 10 ਮਾਰਚ, 15 ਮਾਰਚ, 22 ਮਾਰਚ ਅਤੇ ਫਿਰ 16 ਅਪਰੈਲ ਨੂੰ ਭੇਜਿਆ। ਵਾਰ ਵਾਰ ਪਰਵਾਨਾ ਭੇਜਣ ਦੇ ਬਾਵਜੂਦ ਚਾਹਲ ਪੇਸ਼ ਨਹੀਂ ਹੋਏ ਅਤੇ ਨਾ ਹੀ ਉਨ੍ਹਾਂ ਦਾ ਕੋਈ ਨੁਮਾਇੰਦਾ ਪੇਸ਼ ਹੋਇਆ।


Source link

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …