Home / Punjabi News / ਬੱਦਲ ਫੱਟਣ ਕਾਰਨ ਹਿਮਾਚਲ ‘ਚ ਭਾਰੀ ਤਬਾਹੀ, ਰੋਕੀ ਗਈ ਮਣੀਮਹੇਸ਼ ਯਾਤਰਾ

ਬੱਦਲ ਫੱਟਣ ਕਾਰਨ ਹਿਮਾਚਲ ‘ਚ ਭਾਰੀ ਤਬਾਹੀ, ਰੋਕੀ ਗਈ ਮਣੀਮਹੇਸ਼ ਯਾਤਰਾ

ਬੱਦਲ ਫੱਟਣ ਕਾਰਨ ਹਿਮਾਚਲ ‘ਚ ਭਾਰੀ ਤਬਾਹੀ, ਰੋਕੀ ਗਈ ਮਣੀਮਹੇਸ਼ ਯਾਤਰਾ

ਚੰਬਾ—ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਦਾ ਕਹਿਣ ਜਾਰੀ ਹੈ। ਬਧਾਲ ‘ਚ ਬੱਦਲ ਫੱਟਣ ਕਾਰਨ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਅਤੇ ਨੈਸ਼ਨਲ ਹਾਈਵੇਅ ਠੱਪ ਹੋ ਗਿਆ ਹੈ।ਇਸ ਤੋਂ ਇਲਾਵਾ ਚੰਬਾ ‘ਚ ਮਣੀਮਹੇਸ਼ ਯਾਤਰਾ ਰੋਕ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਿਮਲਾ ਦੇ ਰਾਮਪੁਰ ਦੇ ਬਧਾਲ ਪਿੰਡ ‘ਚ ਬੱਦਲ ਫੱਟਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਸੜਕ ‘ਤੇ ਕਾਫੀ ਮਲਬਾ ਇੱਕਠਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟੀ ਗੱਡੀ ਵੀ ਗਾਇਬ ਹੈ, ਜਿਸ ਦਾ ਹੁਣ ਤੱਕ ਕੁਝ ਪਤਾ ਨਹੀਂ ਲੱਗਿਆ ਹੈ।
ਇਸ ਤੋਂ ਇਲਾਵਾ ਮਣੀਮਹੇਸ਼ ਯਾਤਰਾ ‘ਤੇ ਆਏ ਸੈਕੜੇ ਸ਼ਰਧਾਲੂ ਹੜਸਰ ਦੇ ਕੋਲ ਫਸੇ ਹੋਏ ਹਨ। ਐਤਵਾਰ ਦੇਰ ਰਾਤ ਹੋਈ ਭਾਰੀ ਬਾਰਿਸ਼ ਨਾਲ ਭਰਮੌਰ-ਮਣੀਮਹੇਸ਼ ਮਾਰਗ ‘ਤੇ ਪਰਨਾਲਾ ਨੇੜੇ ਪੁਲ ਰੁੜ੍ਹ ਗਿਆ ਹੈ, ਜਿਸ ਕਾਰਨ ਰਸਤਾ ਬੰਦ ਹੋ ਗਿਆ ਹੈ। ਇਸ ਦੇ ਚੱਲਦਿਆਂ ਸ਼ਰਧਾਲੂਆਂ ਨੂੰ ਪੂਰੀ ਰਾਤ ਬਾਰਿਸ਼ ‘ਚ ਬਿਤਾਉਣੀ ਪਈ।ਜਾਣਕਾਰੀ ਮਿਲਦਿਆਂ ਹੀ ਅੱਜ ਭਾਵ ਸੋਮਵਾਰ ਸਵੇਰਸਾਰ ਲੋਨੀਵੀ ਦੀ ਟੀਮ ਮੌਕੇ ‘ਤੇ ਪਹੁੰਚੀ ਫਿਲਹਾਲ ਮਣੀਮਹੇਸ਼ ਯਾਤਰਾ ਨੂੰ ਅਸਥਾਈ ਰੂਪ ਨਾਲ ਰੱਦ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ 26 ਤੋਂ 28 ਅਗਸਤ ਤੱਕ ਸੂਬੇ ਦੇ ਕਈ ਖੇਤਰਾਂ ‘ਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਸੂਬੇ ‘ਚ ਇਸ ਵਾਰ ਬਰਸਾਤ ਕਾਰਨ ਹੁਣ ਤੱਕ ਕਾਫੀ ਜਾਨੀ-ਮਾਲੀ ਨੁਕਸਾਨ ਹੋਇਆ ਹੈ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …