Home / Punjabi News / ਬੰਦੂਕਧਾਰੀਆ ਨੇ ਮੈਸੀ ਨੂੰ ਧਮਕੀ ਦਿੱਤੀ, ਪਰਿਵਾਰ ਦੀ ਸੁਪਰਮਾਰਕੀਟ ’ਤੇ ਗੋਲੀਬਾਰੀ ਕੀਤੀ

ਬੰਦੂਕਧਾਰੀਆ ਨੇ ਮੈਸੀ ਨੂੰ ਧਮਕੀ ਦਿੱਤੀ, ਪਰਿਵਾਰ ਦੀ ਸੁਪਰਮਾਰਕੀਟ ’ਤੇ ਗੋਲੀਬਾਰੀ ਕੀਤੀ

ਬਿਊਨਸ ਆਇਰਸ, 3 ਮਾਰਚ

ਅਰਜਨਟੀਨਾ ਦੇ ਫੁਟਬਾਲਰ ਲਿਓਨਲ ਮੈਸੀ ਦੇ ਪਰਿਵਾਰ ਨਾਲ ਸਬੰਧਤ ਸੁਪਰਮਾਰਕੀਟ ਵਿੱਚ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਅਤੇ ਇੱਕ ਟੈਕਸਟ ਸੁਨੇਹੇ ਵਿੱਚ ਉਸ ਨੂੰ ਧਮਕੀ ਦਿੱਤੀ। ਹਮਲੇ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾਵਰਾਂ ਨੇ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਰੋਜ਼ਾਰੀਓ ਵਿੱਚ ਯੂਨੀਕੋ ਸੁਪਰਮਾਰਕੀਟ ਨੂੰ ਕਿਉਂ ਨਿਸ਼ਾਨਾ ਬਣਾਇਆ। ਸੁਪਰਮਾਰਕੀਟ ਉਸ ਦੀ ਪਤਨੀ ਐਂਟੋਨੇਲਾ ਰੋਕੂਜ਼ੋ ਦੇ ਪਰਿਵਾਰ ਦੀ ਮਲਕੀਅਤ ਹੈ। ਹਮਲਾਵਰਾਂ ਨੇ ਜਿਹੜਾ ਸੰਦੇਸ਼ ਛੱਡਿਆ ਹੈ ਉਸ ਵਿੱਚ ਕਿਹਾ ਹੈ,’ ਮੈਸੀ, ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਜੈਵਕਿਨ ਵੀ ਨਸ਼ੀਲੇ ਪਦਾਰਥਾਂ ਦਾ ਤਸਕਰ ਹੈ, ਇਸ ਲਈ ਉਹ ਤੁਹਾਡਾ ਖ਼ਿਆਲ ਨਹੀਂ ਰੱਖ ਸਕੇਗਾ।’ ਵਰਨਣਯੋਗ ਹੈ ਕਿ ਪਾਬਲੋ ਜੈਵਕਿਨ ਵੀ ਸ਼ਹਿਰ ਦਾ ਮੇਅਰ ਹੈ। ਦੁਨੀਆ ਦੇ ਮਹਾਨ ਖਿਡਾਰੀਆਂ ‘ਚੋਂ ਇਕ ਮੈਸੀ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਨ੍ਹਾਂ ਦੀ ਅਗਵਾਈ ‘ਚ ਇਸ ਸਾਲ ਦਸੰਬਰ ‘ਚ ਅਰਜਨਟੀਨਾ ਨੇ 36 ਸਾਲ ਦੇ ਲੰਬੇ ਵਕਫੇ ਬਾਅਦ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਉਹ ਵਰਤਮਾਨ ਵਿੱਚ ਪੈਰਿਸ ਸੇਂਟ-ਜਰਮੇਨ ਲਈ ਖੇਡ ਰਿਹਾ ਹੈ ਅਤੇ ਆਪਣਾ ਜ਼ਿਆਦਾਤਰ ਸਮਾਂ ਵਿਦੇਸ਼ ਵਿੱਚ ਬਿਤਾਉਂਦਾ ਹੈ।


Source link

Check Also

ਪਾਕਿਸਤਾਨ ’ਚ ਬੈਠੇ ਅਤਿਵਾਦੀ ਨੇ ਕਰਵਾਈ ਵਿਸ਼ਵ ਹਿੰਦੂ ਪਰਿਸ਼ਦ ਨੇਤਾ ਬੱਗਾ ਦੀ ਹੱਤਿਆ, 2 ਮੁਲਜ਼ਮ ਗ੍ਰਿਫ਼ਤਾਰ

ਜਗਮੋਹਨ ਸਿੰਘ ਘਨੌਲੀ ਰੂਪਨਗਰ, 16 ਅਪਰੈਲ ਨੰਗਲ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਦੀ ਹੱਤਿਆ …