Home / Editorial / ਬੰਦਾ ਹੀ ਬੰਦੇ ਦੀ ਆਜ਼ਾਦੀ, ਖ਼ੁਸ਼ੀ ਖੋਹਣ ਦੀ ਕੋਸ਼ਿਸ਼ ਕਰਦਾ ਹੈ

ਬੰਦਾ ਹੀ ਬੰਦੇ ਦੀ ਆਜ਼ਾਦੀ, ਖ਼ੁਸ਼ੀ ਖੋਹਣ ਦੀ ਕੋਸ਼ਿਸ਼ ਕਰਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਅੱਜ ਤੱਕ ਠੰਢੀ ਛਬੀਲ ਦਿਲ ਵਿੱਚ ਠੰਢ ਪਾਉਣ ਨੂੰ ਲੱਗਦੀ ਰਹੀ ਹੈ। ਪੰਜਵੇਂ ਗੁਰੂ ਸਾਹਿਬਾਨ ਅਰਜਨ ਦੇਵ ਜੀ ਨੂੰ ਪਿਆਰ ਕਰਨ ਵਾਲੇ ਸ਼ਰਧਾਲੂ ਲੋਕਾਂ ਦਾ ਖ਼ਿਆਲ ਹੈ। ਤਪਦੇ ਦਿਨਾਂ ਵਿੱਚ ਲੋਕਾਂ ਨੂੰ ਠੰਢੇ ਜਲ ਪਿਲਾਉਣ ਨਾਲ ਸਾਡੇ ਗੁਰੂ ਜੀ ਸਾਡੇ ‘ਤੇ ਮਿਹਰ ਕਰਨਗੇ। ਜਦੋਂ ਲੋਕਾਂ ਦੀ ਪਿਆਸ ਬੁੱਝੇਗੀ। ਦਿਲ ਵਿੱਚ ਠੰਢ ਪਵੇਗੀ। ਗੁਰੂ ਅਰਜਨ ਦੇਵ ਜੀ ਸ਼ਾਂਤੀ ਬਖ਼ਸ਼ਣਗੇ। ਛਬੀਲਾਂ ਤੋਂ ਹਰ ਧਰਮ ਦੇ ਲੋਕ ਸਿੱਖਾਂ ‘ਤੇ ਜ਼ਕੀਨ ਕਰਕੇ ਮਿੱਠਾ ਸ਼ਰਬਤ, ਮਿੱਠੀ ਕੱਚੀ ਲੱਸੀ ਵਾਲਾ ਪਾਣੀ ਪੀਂਦੇ ਹਨ। ਹੁਣ ਕੁੱਝ ਕੁ ਬਦਮਾਸ਼ ਲੋਕਾਂ ਕਰਕੇ ਸਿੱਖਾਂ ਦੇ ਤੇ ਹੋਰ ਲੋਕਾਂ ਦੇ ਵੀ ਜ਼ਕੀਨ ‘ਤੇ ਪਾਣੀ ਫਿਰ ਗਿਆ ਹੈ। ਕੁੱਝ ਬਦਮਾਸ਼ ਲੋਕਾਂ ਦੀ ਸ਼ਰਾਰਤ ਕਰਕੇ, ਛਬੀਲ ਲਗਾਉਣੀ ਵੀ ਡਰਾਮਾਂ ਹੋ ਗਿਆ ਹੈ। ਜਲ-ਪਾਣੀ ਛਕਾਉਣ ਦੀ ਥਾਂ ਠੰਢੇ ਪਾਣੀ ਦੀ ਛਬੀਲ ਵਿਚੋਂ ਬੰਦੂਕ ਦੇ ਛਰਲੇ ਨਿਕਲੇ ਹਨ। ਜੋ ਸਿੱਖ ਭਾਈਆਂ ਦੀ ਜਾਨ ਲੇਵਾ ਹੋਏ ਹਨ। ਜੋ ਬਹੁਤ ਸ਼ਰਮ ਦੀ ਗੱਲ ਹੈ। ਠੰਢੀ ਛਬੀਲ ਲਗਾ ਕੇ ਸਿੱਖ ਧਰਮ ਦਾ ਖਿਲਵਾੜ ਕੀਤਾ ਗਿਆ ਹੈ। ਮਜਾਕ ਬਣਾਇਆ ਗਿਆ ਹੈ। ਕਿ ਲੋਕ ਸਿੱਖਾਂ ‘ਤੇ ਬਰੋਸਾ ਨਾ ਕਰਨ। ਪੂਰੀ ਦੁਨੀਆ ਨੂੰ ਦਿਸ ਗਿਆ ਹੈ। ਐਸੇ ਲੋਕਾਂ ਨੂੰ ਸਖ਼ਤ ਸਜਾ ਦਿੱਤੀ ਜਾਵੇ। ਜੇ ਦੋ ਧਾਰਮਿਕ ਧੜੇ ਹਨ। ਜੇ ਦੂਜਾ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਤੁਰਿਆ। ਬਿਚਾਰ ਇੱਕ ਦੂਜੇ ਨਾਲ ਨਹੀਂ ਮਿਲਦੇ, ਤਾਂ ਦੂਜਾ ਉਸ ਨੂੰ ਗੋਲੀ ਮਾਰ ਦੇਵੇਗਾ। ਕਿਵੇਂ ਵੀ ਹੋਵੇ? ਇੰਨੀ ਨਫ਼ਰਤ ਕਰ ਰਹੇ ਹਨ। ਮੁੱਦਾ ਹੀ ਖ਼ਤਮ ਕਰ ਦਿੰਦੇ ਹਨ। ਕਿ ਦੂਜਾ ਧੜਾ ਮੁੜ ਕੇ ਅੱਖਾਂ ਮੂਹਰੇ ਨਾ ਦਿਸੇ। ਬੰਦੇ ਦੇ ਚੀਥੜੇ ਉਡਾ ਦਿੰਦੇ ਹਨ। ਸਦਾ ਲਈ ਬੋਲਤੀ ਬੰਦ ਕਰ ਦਿੰਦੇ ਹਨ।

ਹਰ ਬੰਦਾ ਦੂਜੇ ਬੰਦੇ ਨੂੰ ਆਪ ਦੇ ਕਬਜ਼ੇ ਵਿੱਚ ਰੱਖਣਾ ਚਾਹੁੰਦਾ ਹੈ। ਪਤੀ ਪਤਨੀ ਤੇ ਬੱਚਿਆਂ ਨੂੰ ਲਗਾਮ ਪਾ ਕੇ ਰੱਖਦਾ ਹੈ। ਸੱਸ ਨੂੰਹ ਨੂੰ ਮੁੱਠੀ ਵਿੱਚ ਘੁੱਟ ਕੇ ਰੱਖਣਾ ਚਾਹੁੰਦੀ ਹੈ। ਧਰਮੀ ਲੋਕਾਂ ਨੇ ਪੂਰੀ ਪਰਜਾ ਦਾ ਠੇਕ ਲਿਆ ਹੈ। ਲੋਕ ਕਿਤੇ ਕਿਸੇ ਦੂਜੇ ਧਰਮ ਨੂੰ ਕਬੂਲ ਨਾ ਕਰ ਲੈਣਾ। ਲੋਕਾਂ ਦੇ ਦੂਜੇ ਧਰਮ ਨਾਲ ਜੁੜਨ ‘ਤੇ ਇੰਨਾ ਦਾ ਬਿਜ਼ਨਸ ਘੱਟ ਸਕਦਾ ਹੈ। ਬੱਸ ਲੋਕ ਇੰਨਾ ਜੋਗੇ ਹੀ ਚੜ੍ਹਾਵੇ ਚੜ੍ਹਾਉਣ ਨੂੰ ਰਹਿਣ। ਕਿਸੇ ਨੂੰ ਕੰਟਰੋਲ ਕਰਨ ਦੀ ਥਾਂ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ। ਅੱਜ ਦੇ ਲੋਕ ਪੜ੍ਹੇ ਲਿਖੇ ਹਨ। ਸਿਰਫ਼ ਗੋਲਕਾਂ ਗਿਣਨ ਵਾਲਿਆਂ ਵਿੱਚੋਂ ਨਹੀਂ ਹਨ। ਲੋਕਾਂ ਵਿਚੋਂ ਹੀ ਕਈ ਚੰਦ ‘ ਪਹੁੰਚਣ ਦੀਆਂ ਉਡਾਈਆਂ ਮਾਰਦੇ ਹਨ। ਜਹਾਜ਼, ਬਿਜਲੀ ‘ਤੇ ਚੱਲਣ ਵਾਲੀਆਂ ਚੀਜ਼ਾਂ ਬਣਾਈਆਂ ਹਨ। ਰੋਜ਼ ਨਵੀਆਂ ਖ਼ੋਜਾ ਕੱਢਦੇ ਹਨ। ਦਿਮਾਗ਼ ਨੂੰ ਹਰ ਰੋਜ਼ ਨਵੇਂ ਪਾਸੇ ਲਗਾਉਂਦੇ ਹਨ। ਦਿਖਾਵੇ ਦੇ ਕੱਟੜ ਧਰਮੀ ਬੰਦੇ ਲੋਕਾਂ ਦੀਆਂ ਜ਼ਿੰਦਗੀਆਂ, ਕਿਰਿਆ, ਕਰਮ ਉੱਤੇ ਝਾਕਣ ਵੱਲ ਸਮਾਂ ਖ਼ਰਾਬ ਨਹੀਂ ਕਰਦੇ।

ਜੇ ਕੋਈ ਆਪ ਦੀ ਮਰਜ਼ੀ ਨਾਲ ਜਿਊਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਸੋਧਣ ਲਈ ਗੋਲਕ ਦੇ ਪੈਸੇ ਦੇ ਕੇ ਉਸ ਨੂੰ ਮਰਵਾਉਂਦੇ ਹਨ। ਅੱਗੇ ਬਲਦਾ ਤੇ ਹੋਰ ਜੋਤਣ ਵਾਲੇ ਪਸ਼ੂਆਂ ਨਾਲ ਐਸਾ ਕੀਤਾ ਜਾਂਦਾ ਸੀ। ਜੇ ਉਹ ਆਪ ਦੇ ਚੱਜ ਨਾਲ ਕੰਮ ਕਰਨ ਦੇ ਜੋਗ ਨਹੀਂ ਹੁੰਦਾ ਸੀ। ਉਸ ਨੂੰ ਕੁੱਟ-ਕੁੱਟ ਹੀ ਮਾਰ ਦਿੱਤਾ ਜਾਂਦਾ ਸੀ। ਜਾਂ ਵੱਢਣ ਵਾਲਿਆਂ ਨੂੰ ਦੇ ਦਿੱਤਾ ਜਾਂਦਾ ਸੀ। ਐਸੇ ਲੋਕਾਂ ਲਈ ਪਸ਼ੂਆਂ ਤੇ ਬੰਦਿਆਂ ਦੀਆਂ ਜਾਨਾਂ ਲੈਣ ਵਿੱਚ ਬਹੁਤ ਫ਼ਰਕ ਨਹੀਂ ਹੈ। ਅਜੇ ਤਾਂ ਇਹ ਧਰਮੀ ਹਨ। ਜੇ ਬੁੱਚੜ ਹੋਣ, ਫਿਰ ਤਾਂ ਬੰਦਿਆਂ ਨੂੰ ਹੀ ਵੱਢ ਕੇ ਖਾ ਜਾਣ। ਅੱਖੀਂ ਦੇਖਣ ਦੀ ਗੱਲ ਹੈ। ਇੱਕ ਬੰਦਾ ਭੇਡਾਂ, ਬੱਕਰੀਆਂ, ਕੁੱਤਿਆਂ, ਬਿੱਲਿਆਂ ਇੱਜੜ ਰੱਖਦਾ ਸੀ। ਭੇਡਾਂ, ਬੱਕਰੀਆਂ ਦੇ ਮੀਟ ਨਾਲ ਹੀ ਕੁੱਤਿਆਂ, ਬਿੱਲਿਆਂ ਨੂੰ ਵੱਢ ਕੇ ਵੇਚ ਦਿੰਦਾ ਸੀ। ਜੋ ਲੋਕ ਜੈਸੇ ਬਿਜ਼ਨਸ ਵਿੱਚ ਹਨ। ਐਸੇ ਲੋਕ ਜੈਸਾ, ਤੈਸਾ ਕੰਮ ਕਰਨ ਵਿੱਚ ਢਿੱਲ ਨਹੀਂ ਕਰਦੇ। ਕਈਆਂ ਨੂੰ ਤਾਂ ਰੱਬ ਨੂੰ ਮਿਲਣ ਦੀ ਵੀ ਇੰਨੀ ਪ੍ਰਵਾਹ ਨਹੀਂ ਹੁੰਦੀ। ਜੱਥੇ ਬਣਾ ਕੇ, ਇੱਕ ਦੂਜੇ ਮਗਰ ਹੋਏ-ਹੋਏ ਕਰਦੇ ਫਿਰਦੇ ਹਨ। ਰੱਬ ਨੂੰ ਤਾਂ ਮਰ ਕੇ ਮਿਲਣਾ ਪੈਣਾ ਹੈ। ਕੀ ਕੋਈ ਮਰਨਾ ਚਾਹੁੰਦਾ ਹੈ? ਮਰਨ ਦੀ ਤਾਂ ਕੋਈ ਗਾਲ਼ ਕੱਢ ਦੇਵੇ। ਗਾਲ਼ ਕੱਢਣ ਵਾਲੇ ਦੀ ਪਾਰਟੀ ਦੇ ਬੰਦਿਆਂ ਦੀਆਂ ਲਾਸ਼ਾਂ ਦੇ ਸੱਥਰ ਵਿਸ਼ਾ ਦਿੰਦਾ ਹੈ। ਦੂਜਾ ਮਰ ਜਾਵੇ, ਬਸ ਚੌਧਰ ਮਿਲ ਜਾਵੇ। ਕੋਈ ਆਪ ਮਰਨ ਨੂੰ ਤਿਆਰ ਨਹੀਂ ਹੈ। ਅਜੇ ਸਵਰਗ ਚਾਹੁੰਦੇ ਹਨ। ਹਰ ਮੁੱਠ-ਭੈੜ ਵਿੱਚ ਆਮ ਲੋਕ ਮਰਦੇ ਹਨ। ਕੁਰਸੀਆਂ ਵਾਲਿਆਂ ਦਾ ਵਾਲ ਵਿੰਗਾ ਨਹੀਂ ਹੁੰਦਾ।

ਸੁਣਿਆ, ਦੇਖਿਆਂ ਹੋਣਾ ਹੈ। ਸਰਹੱਦਾਂ ‘ਤੇ ਸਿਰਫ਼ ਬੰਦਿਆਂ ਨੂੰ ਹੀ ਰੋਕਿਆ ਜਾਂਦਾ ਹੈ। ਕਦੇ ਕਿਸੇ ਜਾਨਵਰ, ਪਸ਼ੂ ਨੂੰ ਰੋਕਿਆ ਨਹੀਂ ਜਾਂਦਾ। ਕਿਉਂਕਿ ਇਹ ਬੰਦੇ ਜਿੰਨੇ ਖ਼ਤਰਨਾਕ ਨਹੀਂ ਹਨ। ਬੰਦਾ ਕਿਥੋਂ ਤੱਕ ਗਿਰ ਸਕਦਾ ਹੈ? ਸਿੱਖ ਨੂੰ ਧਰਮ ਵਿਚੋਂ ਚੇ ਦਿੰਦੇ ਹਨ। ਗੋਲੀ ਮਾਰ ਦਿੰਦੇ ਹਨ।  ਸੋਚਦਿਆਂ ਵੀ ਸ਼ਰਮ ਆਉਂਦੀ ਹੈ। ਬੰਦਾ ਬੰਦੇ ਨਾਲ ਈਰਖਾ ਕਰਦਾ ਹੈ। ਆਪ ਦੇ ਤੋਂ ਕਿਸੇ ਨੂੰ ਉੱਚਾ ਨਹੀਂ ਉੱਠਣ ਦਿੰਦਾ। ਆਪ ਨੂੰ ਹੀ ਹਰ ਕੋਈ ਸਹੀ ਮੰਨਦਾ ਹੈ। ਦੂਜਾ ਬੰਦਾ, ਦੂਜਾ ਧਰਮ ਸਬ ਬਕਵਾਸ ਲੱਗਦਾ ਹੈ। ਦੂਜੇ ਧਾਰਮਿਕ ਬੰਦੇ ਨੂੰ ਵੀ ਧਰਮੀ ਹੀ ਗੋਲੀ ਮਾਰਦਾ ਹੈ। ਬੰਦੇ ਧਰਮ ਵਿਚੋਂ ਛੇਕਣ ਦਾ ਮਤਲਬ ਹੰਕਾਰ, ਈਰਖਾ, ਮਨ ਦੀ ਜ਼ਹਿਰ, ਖ਼ਾਰ ਕੋਈ ਗ਼ੁੱਸਾ ਹੈ। ਜੇ ਕੋਈ ਆਪ ਦੇ ਮੁਤਾਬਿਕ ਨਹੀਂ ਚੱਲਦਾ। ਉਸ ਨੂੰ ਛੇਕ ਦਿੰਦੇ ਹਨ। ਧੱਕੇ ਮਾਰ ਕੇ ਘਰੋਂ, ਧਰਮ, ਰੱਬ ਦੇ ਘਰੋਂ ਕੱਢ ਦਿੰਦੇ ਹਨ। ਦੂਜੇ ਬੰਦੇ ਨੂੰ ਆਜ਼ਾਦ, ਖ਼ੁਸ਼, ਮਨ ਮੌਜ ਨਾਲ ਜਿਉਂਦੇ ਨੂੰ ਦੇਖ ਕੇ ਕਈਆਂ ਦੇ ਪਿੰਡੇ, ਦਿਮਾਗ਼ ਨੂੰ ਅੱਗ ਲੱਗਦੀ ਹੈ। ਦੂਜੇ ਬੰਦੇ ਨੂੰ ਆਪ ਦਾ ਗ਼ੁਲਾਮ ਬਣਾਉਣਾ ਚਾਹੁੰਦੇ ਹਨ। ਮੁੱਠੀ ਭਰ ਲੋਕ ਪੂਰੀ ਦੁਨੀਆ ਨੂੰ ਆਪ ਦੇ ਮੁਤਾਬਿਕ ਚਲਾਉਣਾ ਚਾਹੁੰਦੇ ਹਨ। ਛੇਕਣ ਵਾਲੇ ਦੇ ਹੀ ਦਿਲ ਮੱਚਦੇ ਹਨ। ਗ਼ੁੱਸੇ ਹੰਕਾਰ ਵਿੱਚ ਤਪਦੇ ਹਨ। ਛੇਕੇ ਹੋਏ ਬੰਦੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਸ ਦੇ ਬੋਲਣ, ਚੱਲਣ, ਖਾਣ, ਪੀਣ, ਸੌਣ ਤੇ ਦੁਨੀਆ ਵਿੱਚ ਵਿਚਰਨ ਵਿੱਚ ਕੋਈ ਵਾਧਾ ਘਾਟਾ ਨਹੀਂ ਹੁੰਦੀ। ਇਹ ਧਰਮੀ ਸ਼ਾਇਦ ਆਪ ਨੂੰ ਰੱਬ ਸਮਝ ਬੈਠੇ ਹਨ। ਇਹ ਕਿਸੇ ਧਾਰਮਿਕ ਗ੍ਰੰਥ ਨੂੰ ਨਹੀਂ ਪੜ੍ਹਦੇ। ਜਦ ਕਿ ਹਰ ਧਾਰਮਿਕ ਗ੍ਰੰਥ ਵਿੱਚ ਕਿਰਿਆ ਹੈ। ਸਬ ਕੁੱਝ ਰੱਬ ਕਰਾਉਂਦਾ ਹੈ। ਜੇ ਸਬ ਕੁੱਝ ਰੱਬ ਦੇ ਹੁਕਮ ਵਿੱਚ ਹੁੰਦਾ ਹੈ। ਇਹ ਧਰਮ ਦੇ ਠੇਕੇਦਾਰ ਢੇਕਾ ਲਗਦੇ ਹਨ। ਕਿਸੇ ਨੂੰ ਧਰਮ ਵਿੱਚੋਂ ਕੱਢਣ ਦੇ। ਇਹ ਤਾਂ ਆਪ ਲੋਕਾਂ ਦਾ ਹੱਕ ਖਾਂ ਰਹੇ ਹਨ। ਲੋਕਾਂ ਦਾ ਦਾਨ, ਪੂਜਾ ਖਾ ਕੇ ਛੜਾ ਮਾਰਦੇ ਹਨ। ਬੰਦਾ ਹੀ ਬੰਦੇ ਦੀ ਆਜ਼ਾਦੀ, ਖ਼ੁਸ਼ੀ ਖੋਹਣ ਦੀ ਕੋਸ਼ਿਸ਼ ਕਰਦਾ ਹੈ। ਜੇ ਰੱਬ ਨਾ ਹੋਵੇ। ਤਕੜਾ ਬੰਦਾ ਦੂਜੇ ਸਬ ਬੰਦਿਆਂ ਦੀ ਪੱਟੀ ਪੋਚ ਦੇਵੇ।

Check Also

Admitted – Full Movie | Award-Winning Transgender Documentary | Dhananjay, Ojaswwee | RFE TV | LGBT

Admitted – Full Movie | Award-Winning Transgender Documentary | Dhananjay, Ojaswwee | RFE TV | LGBT

A striking, uplifting journey of five decades to become the first Transgender student of Panjab …