Home / Punjabi News / ਬੰਗਾਲੀ ਲੋਕਾਂ ਨੂੰ ਅਸਾਮ ਤੋਂ ਭਜਾ ਰਹੀ ਭਾਜਪਾ: ਮਮਤਾ ਬੈਨਰਜੀ

ਬੰਗਾਲੀ ਲੋਕਾਂ ਨੂੰ ਅਸਾਮ ਤੋਂ ਭਜਾ ਰਹੀ ਭਾਜਪਾ: ਮਮਤਾ ਬੈਨਰਜੀ

ਬੰਗਾਲੀ ਲੋਕਾਂ ਨੂੰ ਅਸਾਮ ਤੋਂ ਭਜਾ ਰਹੀ ਭਾਜਪਾ: ਮਮਤਾ ਬੈਨਰਜੀ

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ. ਐੱਮ. ਸੀ. ਪ੍ਰਧਾਨ ਮਮਤਾ ਬੈਮਰਜੀ ਨੇ ਅਸਾਮ ‘ਚ ਰਜਿਸਟਰ ਆਫ ਸਿਟੀਜ਼ਨ ਮਤਲਬ ਐੱਨ. ਸੀ. ਆਰ. ਦਾ ਦੂਜਾ ਅਤੇ ਆਖਰੀ ਡ੍ਰਾਫਟ ਨੂੰ ਲੈ ਕੇ ਭਾਜਪਾ ‘ਤੇ ਵੱਡਾ ਹਮਲਾ ਕੀਤਾ ਹੈ। ਮਮਤਾ ਬੈਨਰਜੀ ਨੇ ਭਾਜਪਾ ‘ਤੇ ਬੰਗਾਲੀ ਲੋਕਾਂ ਦਾ ਨਾਂ ਨਹੀਂ ਹੈ, ਲੋਕਾਂ ਦੇ ਨਾਂ ਲਿਸਟ ‘ਚੋਂ ਹਟਾਏ ਗਏ ਹਨ। ਸਰਨੇਮ ਦੇਖ ਕੇ ਲੋਕਾਂ ਦਾ ਨਾਂ ਐੱਨ. ਆਰ. ਸੀ. ਦੀ ਲਿਸਟ ਤੋਂ ਹਟਾਇਆ ਗਿਆ। ਕੀ ਸਰਕਾਰ ਜ਼ਬਰਦਸਤੀ ਲੋਕਾਂ ਨੂੰ ਦੇਸ਼ ਤੋਂ ਕੱਢਣਾ ਚਾਹੁੰਦੀ ਹੈ?
ਮਮਤਾ ਬੈਨਰਜੀ ਨੇ ਕਿਹਾ ਕਿ ਸਿਟੀਜ਼ਨ ਰਜਿਸਟਰ ਦੀ ਲਿਸਟ ਤੋਂ ਬੰਗਾਲੀ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ 40 ਲੱਖ ਲੋਕਾਂ ਦੇ ਨਾਂ ਲਿਸਟ ‘ਚ ਨਹੀਂ ਹਨ, ਉਹ ਕਿੱਥੇ ਜਾਣਗੇ? ਅਖਿਰਕਾਰ ਇਹ ਬੰਗਾਲ ਨੂੰ ਹੀ ਭੁਗਤਣਾ ਪਵੇਗਾ। ਜੇਕਰ ਬੰਗਲਾ ਦੇਸ਼ ਵੀ ਉਨ੍ਹਾਂ ਨੂੰ ਵਾਪਸ ਨਹੀਂ ਲਵੇਗਾ ਤਾਂ ਉਨ੍ਹਾਂ ਦਾ ਕੀ ਹੋਵੇਗਾ? ਇਹ ਸਿਰਫ ਭਾਜਪਾ ਦੀ ਵੋਟ ਸਿਆਸਤ ਹੈ। ਮੇਰੀ ਗ੍ਰਹਿ ਮੰਤਰੀ ਤੋਂ ਬੇਨਤੀ ਹੈ ਕਿ ਉਹ ਇਸ ‘ਚ ਸੋਧ ਕਰੇ।
ਤ੍ਰਿਣਮੂਲ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸਾਮ ਤੋਂ ਸਾਡੇ ਸੂਬੇ ਦੀ ਸੀਮਾ ਲੱਗੀ ਹੋਈ ਹੈ। ਐੱਨ. ਆਰ. ਸੀ. ‘ਚ ਜਿਨ੍ਹਾਂ ਲੋਕਾਂ ਦੇ ਨਾਂ ਨਹੀਂ ਆਏ ਹਨ। ਇਸ ਦਾ ਮਤਲਬ ਹੈ ਕਿ ਕੀ ਉਹ ਭਾਰਤੀ ਨਹੀਂ ਹੈ। ਉੱਤਰ ਬੰਗਾਲ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਗੈਰ ਭਾਰਤੀ ਹਨ। ਬੰਗਾਲੀਆਂ ਨੂੰ ਟਾਰਗਿਟ ਕੀਤਾ ਜਾ ਰਿਹਾ ਹੈ। ਮਮਤਾ ਬੈਨਰਜੀ ਨੇ ਉਨ੍ਹਾਂ ਲਈ ਕਿਹਾ ਕਿ ਅਸੀਂ ਉਨ੍ਹਾਂ ਨੂੰ ਵਾਪਸ ਜਾਣ ਨਹੀਂ ਦੇਵਾਂਗੇ। ਬੰਗਾਲ ਉਨ੍ਹਾਂ ਨੂੰ ਸ਼ਰਣ ਦੇਵੇਗਾ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …