Home / Punjabi News / ਬਿਲਕੀਸ ਬਾਨੋ ਕੇਸ: ਰਿਵਿਊ ਪਟੀਸ਼ਨ ਨੂੰ ਜਲਦ ਸੂਚੀਬੱਧ ਕਰਨ ਲਈ ਸੁਪਰੀਮ ਕੋਰਟ ਨੇ ਹਾਮੀ ਭਰੀ

ਬਿਲਕੀਸ ਬਾਨੋ ਕੇਸ: ਰਿਵਿਊ ਪਟੀਸ਼ਨ ਨੂੰ ਜਲਦ ਸੂਚੀਬੱਧ ਕਰਨ ਲਈ ਸੁਪਰੀਮ ਕੋਰਟ ਨੇ ਹਾਮੀ ਭਰੀ

ਨਵੀਂ ਦਿੱਲੀ, 12 ਦਸੰਬਰ

ਬਿਲਕੀਸ ਬਾਨੋ ਸਮੂਹਿਕ ਜਬਰ-ਜਨਾਹ ਕੇਸ ਵਿੱਚ ਰਿਹਾਅ ਕੀਤੇ 11 ਦੋਸ਼ੀਆਂ ਖ਼ਿਲਾਫ਼ ਪੀੜਤ ਬਿਲਕਿਸ ਬਾਨੋ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਰਿਵਿਊ ਪਟੀਸ਼ਨ ਨੂੰ ਜਲਦੀ ਹੀ ਸੂਬੀਬੱਧ ਕਰਨ ਲਈ ਅਦਾਲਤ ਨੇ ਹਾਮੀ ਭਰੀ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਸਰਕਾਰ ਨੇ ਇਸ ਕੇਸ ਨਾਲ ਸਬੰਧਤ 11 ਦੋਸ਼ੀਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਨਰਸਿਮਹਾ ਤੇ ਜਸਟਿਸ ਦੀਪਾਂਕਰ ਦੱਤਾ ‘ਤੇ ਆਧਾਰਿਤ ਬੈਂਚ ਨੂੰ ਐਡਵੋਕੇਟ ਸ਼ੋਭਾ ਗੁਪਤਾ ਨੇ ਦੱਸਿਆ ਕਿ ਇਸ ਰਿਵਿਊ ਪਟੀਸ਼ਨ ਨੂੰ ਅਜੇ ਸੂਚੀਬੱਧ ਵੀ ਨਹੀਂ ਕੀਤਾ ਗਿਆ ਜਦੋਂ ਕਿ ਪਟੀਸ਼ਨ ਨੂੰ ਸੂਬੀਬੱਧ ਕਰਨ ਦੀ ਆਰਜ਼ੀ ਤਰੀਕ 5 ਦਸੰਬਰ ਸੀ। -ਏਐੱਨਆਈ


Source link

Check Also

ਪਾਕਿਸਤਾਨ ’ਚ ਬੈਠੇ ਅਤਿਵਾਦੀ ਨੇ ਕਰਵਾਈ ਵਿਸ਼ਵ ਹਿੰਦੂ ਪਰਿਸ਼ਦ ਨੇਤਾ ਬੱਗਾ ਦੀ ਹੱਤਿਆ, 2 ਮੁਲਜ਼ਮ ਗ੍ਰਿਫ਼ਤਾਰ

ਜਗਮੋਹਨ ਸਿੰਘ ਘਨੌਲੀ ਰੂਪਨਗਰ, 16 ਅਪਰੈਲ ਨੰਗਲ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਦੀ ਹੱਤਿਆ …