Home / Punjabi News / ਬਾਦਲ ਪਰਿਵਾਰ ‘ਤੇ ਕੇਂਦਰ ਅਤੇ ਪੰਜਾਬ ਦੇ ਸਰਕਾਰੀ ਖਜ਼ਾਨਿਆਂ ਦੀ ਮਿਹਰ

ਬਾਦਲ ਪਰਿਵਾਰ ‘ਤੇ ਕੇਂਦਰ ਅਤੇ ਪੰਜਾਬ ਦੇ ਸਰਕਾਰੀ ਖਜ਼ਾਨਿਆਂ ਦੀ ਮਿਹਰ

ਬਾਦਲ ਪਰਿਵਾਰ ‘ਤੇ ਕੇਂਦਰ ਅਤੇ ਪੰਜਾਬ ਦੇ ਸਰਕਾਰੀ ਖਜ਼ਾਨਿਆਂ ਦੀ ਮਿਹਰ

ਬਠਿੰਡਾ : ਪੰਜਾਬ ਵਿਚ ਜਿੱਥੇ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਵਿਧਾਇਕ ਹਨ, ਉਥੇ ਹੀ ਉਨ੍ਹਾਂ ਦੇ ਨੂੰਹ-ਪੁੱਤਰ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਇਸ ਵਾਰ ਹੋਈਆਂ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਕੇ ਇਕੱਠੇ ਸੰਸਦ ਵਿਚ ਪੁੱਜ ਗਏ ਹਨ। ਹੁਣ ਬਾਦਲ ਪਰਿਵਾਰ ਦੇ ਛੇ ਹੱਥਾਂ ਵਿਚ ਲੱਡੂ ਹਨ, ਕਿਉਂਕਿ ਉਨ੍ਹਾਂ ਨੂੰ ਤਨਖਾਹਾਂ ਅਤੇ ਭੱਤਿਆਂ ਦੇ ਨਾਲ-ਨਾਲ ਪੈਨਸ਼ਨ ਦਾ ਗੱਫਾ ਵੀ ਮਿਲੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਫਿਰੋਜ਼ਪੁਰ ਤੋਂ ਐੱਮ.ਪੀ. ਬਣੇ ਹਨ। ਹੁਣ ਉਨ੍ਹਾਂ ਨੂੰ ਐੱਮ.ਪੀ. ਵਾਲੀ ਤਨਖਾਹ ਅਤੇ ਭੱਤੇ ਮਿਲਣਗੇ। ਨਾਲ ਹੀ ਉਨ੍ਹਾਂ ਨੂੰ ਬਤੌਰ ਸਾਬਕਾ ਐੱਮ.ਐੱਲ.ਏ. (3 ਟਰਮ) ਵਾਲੀ ਪ੍ਰਤੀ ਮਹੀਨਾ 1.75 ਲੱਖ ਰੁਪਏ ਦੀ ਪੈਨਸ਼ਨ ਮਿਲਣੀ ਸ਼ੁਰੂ ਹੋਵੇਗੀ। ਜਦੋਂ ਪਹਿਲਾਂ ਉਹ ਐੱਮ.ਐੱਲ.ਏ. ਹੀ ਸਨ ਤਾਂ ਉਦੋਂ ਸਾਬਕਾ ਐਮ.ਪੀ. ਵਾਲੀ 55 ਹਜ਼ਾਰ ਰੁਪਏ ਪੈਨਸ਼ਨ (4 ਟਰਮਾਂ) ਵਾਲੀ ਪੈਨਸ਼ਨ ਮਿਲਦੀ ਸੀ।
ਇਸ ਤਰ੍ਹਾਂ ਹਰਸਿਮਰਤ ਕੌਰ ਬਾਦਲ ਹੁਣ ਤੀਜੀ ਵਾਰ ਐੱਮ.ਪੀ. ਬਣੇ ਹਨ। ਉਨ੍ਹਾਂ ਨੂੰ ਸੰਸਦ ਮੈਂਬਰ ਵਾਲੀ ਤਨਖਾਹ ਅਤੇ ਭੱਤੇ ਮਿਲਣਗੇ। ਇਕੋ ਘਰ ਵਿਚ ਸੰਸਦ ਮੈਂਬਰਾਂ ਵਾਲੀਆਂ ਸਹੂਲਤਾਂ ਹੁਣ ਡਬਲ ਹੋਣਗੀਆਂ। ਹਰਸਿਮਰਤ ਕੌਰ ਬਾਦਲ ਹੁਣ 35 ਹਜ਼ਾਰ ਪ੍ਰਤੀ ਮਹੀਨਾ ਵਾਲੀ ਪੈਨਸ਼ਨ ਲਈ ਵੀ ਯੋਗ ਹੋ ਗਏ ਹਨ। ਬਿਜਲੀ ਦੀ ਖਪਤ ਦੇ 50 ਹਜ਼ਾਰ ਰੁਪਏ ਯੂਨਿਟ ਸਲਾਨਾ ਮੁਫਤ ਦੀ ਸਹੂਲਤ ਵਿਚ ਮਿਲਣਗੇ। ਰੇਲ ਅਤੇ ਹਵਾਈ ਖਰਚੇ ਦੀ ਵੱਖਰੀ ਸਹੂਲਤ ਮਿਲਣੀ ਹੈ। ਇਸੇ ਤਰ੍ਹਾਂ 3 ਟੈਲੀਫੋਨਾਂ ‘ਤੇ ਸਲਾਨਾ 1.50 ਲੱਖ ਮੁਫਤ ਕਾਲਾਂ ਦੀ ਸਹੂਲਤ ਹੈ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਸਮੇਂ ਬਤੌਰ ਵਿਧਾਇਕ 85 ਹਜ਼ਾਰ ਰੁਪਏ ਸਮੇਤ ਭੱਤੇ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਹਨ, ਜਦੋਂਕਿ ਉਹ ਨਾਲੋਂ-ਨਾਲ ਬਤੌਰ ਸਾਬਕਾ ਐੱਮ.ਪੀ. ਵਾਲੀ ਪੈਨਸ਼ਨ ਵੀ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈ ਰਹੇ ਹਨ। ਸਾਬਕਾ ਐੱਮ.ਪੀ. ਵਾਲੀਆਂ ਸਹੂਲਤਾਂ ਵੱਖਰੀਆਂ ਮਿਲਦੀਆਂ ਹਨ। ਵੱਡੇ ਬਾਦਲ ਇਸ ਸਮੇਂ 5.26 ਲੱਖ ਰੁਪਏ ਦੀ ਪੈਨਸ਼ਨ ਦੇ ਯੋਗ ਹੋ ਗਏ ਹਨ, ਜਦੋਂਕਿ ਸਾਬਕਾ ਐੱਮ.ਪੀ. ਵਾਲੀ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੱਖਰੀ ਪਹਿਲਾਂ ਹੀ ਮਿਲ ਰਹੀ ਹੈ। ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਲ 1997-2002 ਤੱਕ ਮੁੱਖ ਮੰਤਰੀ ਰਹੇ ਸਨ ਤਾਂ ਉਦੋਂ ਉਨ੍ਹਾਂ ਨੇ ਨਾ ਖਜ਼ਾਨੇ ‘ਚੋਂ ਤਨਖਾਹ ਲਈ ਸੀ ਅਤੇ ਨਾ ਹੀ ਕੋਈ ਭੱਤਾ ਲਿਆ ਸੀ। ਉਸ ਤੋਂ ਬਾਅਦ ਬਾਦਲ ਪਰਿਵਾਰ ਦਾ ਸਭ ਤੋਂ ਵੱਡਾ ਖਰਚਾ ਮੈਡੀਕਲ ਰਿਹਾ ਹੈ ਜੋ ਸਰਕਾਰੀ ਖਜ਼ਾਨੇ ਨੇ ਝੱਲਿਆ ਹੈ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …