Home / Punjabi News / ਬਾਦਲਾਂ ਨੂੰ ਬਚਾਉਣ ਲਈ ‘ਬੈਂਸ’ ਨੇ ਕੈਪਟਨ ਨੂੰ ਪਾਈਆਂ ਲਾਹਣਤਾਂ

ਬਾਦਲਾਂ ਨੂੰ ਬਚਾਉਣ ਲਈ ‘ਬੈਂਸ’ ਨੇ ਕੈਪਟਨ ਨੂੰ ਪਾਈਆਂ ਲਾਹਣਤਾਂ

ਬਾਦਲਾਂ ਨੂੰ ਬਚਾਉਣ ਲਈ ‘ਬੈਂਸ’ ਨੇ ਕੈਪਟਨ ਨੂੰ ਪਾਈਆਂ ਲਾਹਣਤਾਂ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਬਾਦਲ ਪਰਿਵਾਰ ਨੂੰ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇਂ ਹੱਥੀਂ ਲਿਆ ਹੈ। ਬੈਂਸ ਨੇ ਕਿਹਾ ਹੈ ਕਿ ਜਿੰਨੀ ਦੇਰ ਤੱਕ ਕੈਪਟਨ ਮੁੱਖ ਮੰਤਰੀ ਹਨ, ਉਂਨੀ ਦੇਰ ਤੱਕ ਬਾਦਲਾਂ ਦਾ ਕੁਝ ਨਹੀਂ ਹੋ ਸਕਦਾ। ਬੈਂਸ ਨੇ ਕੈਪਟਨ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ‘ਚ ਸੱਚੇ ਲੋਕ ਇਕ ਪਾਸੇ ਹਨ ਅਤੇ ਮਾਫੀਆ ਚਲਾਉਣ ਵਾਲੇ ਦੂਜੇ ਪਾਸੇ ਅਤੇ ਕੈਪਟਨ ਦੀ ਜੁੰਡਲੀ ਮਾਫੀਆ ਚਲਾ ਰਹੀ ਹੈ। ਇਸ ਮੌਕੇ ਉਨ੍ਹਾਂ ਹਰਸਿਮਰਤ ਬਾਦਲ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਹਰਸਿਮਰਤ ਨੇ ਕੈਬਨਿਟ ਮੰਤਰੀ ਬਣ ਕੇ ਕੁਝ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਲਾਲਚੀ ਪਰਿਵਾਰ ਹੈ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …