Home / Punjabi News / ਬਲਾਤਕਾਰ ਮਾਮਲੇ ‘ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ

ਬਲਾਤਕਾਰ ਮਾਮਲੇ ‘ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ

ਬਲਾਤਕਾਰ ਮਾਮਲੇ ‘ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ

ਜੋਧਪੁਰ, 25 ਅਪ੍ਰੈਲ – ਨਾਬਾਲਿਕ ਦਲਿਤ ਲੜਕੀ ਨਾਲ ਬਲਾਤਕਾਰ ਮਾਮਲੇ ਵਿਚ ਆਸਾਰਾਮ ਨੂੰ ਜੋਧਪੁਰ ਦੀ ਵਿਸ਼ੇਸ਼ ਅਦਾਲਤ ਨੇ ਅੱਜ ਉਮਰਕੈਦ ਦੀ ਸਜ਼ਾ ਸੁਣਾਈ| ਹੁਣ ਸਾਰੀ ਉਮਰ ਆਸਾਰਾਮ ਨੂੰ ਜੇਲ੍ਹ ਵਿਚ ਹੀ ਗੁਜਾਰਨੀ ਹੋਵੇਗੀ|
ਜੱਜ ਮਧੂ ਸੂਦਨ ਨੇ ਬਾਕੀ ਦੋ ਦੋਸ਼ੀਆਂ ਸ਼ਿਲਪੀ ਅਤੇ ਸ਼ਰਤਚੰਦਰਨ ਨੂੰ 20-20 ਸਾਲ ਦੀ ਸਜ਼ਾ ਸੁਣਾਈ ਹੈ| ਸੂਤਰਾਂ ਅਨੁਸਾਰ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਸਾਰਾਮ ਰੋਣ ਲੱਗ ਪਿਆ|
ਇਸ ਤੋਂ ਪਹਿਲਾਂ ਜੋਧਪੁਰ ਦੀ ਵਿਸ਼ੇਸ਼ ਅਦਾਲਤ ਨੇ ਨਾਬਾਲਿਗ ਲੜਕੀ ਨਾਲ ਬਲਾਤਕਾਰ ਮਾਮਲੇ ਵਿਚ ਆਸਾਰਾਮ ਸਮੇਤ 3 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ, ਜਦੋਂ ਕਿ ਦੋ ਹੋਰਨਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ|
ਦੱਸਣਯੋਗ ਹੈ ਕਿ 2013 ਵਿਚ ਬਾਪੂ ਆਸਾਰਾਮ ਉਤੇ ਜੋਧਪੁਰ ਵਿਚ ਇੱਕ ਨਾਬਾਲਿਗ ਲੜਕੀ ਨਾਲ ਯੌਨ ਸੋਸ਼ਨ ਦੇ ਦੋਸ਼ ਲੱਗੇ ਸਨ|
ਆਸਾਰਾਮ ਦੇ ਦੇਸ਼-ਵਿਦੇਸ਼ ਵਿਚ ਕਰੋੜਾਂ ਭਗਤ
ਆਸਾਰਾਮ, ਜਿਸ ਨੂੰ ਉਸ ਦੇ ਭਗਤ ਬਾਪੂ ਵੀ ਕਹਿੰਦੇ ਹਨ, ਦੇ ਦੇਸ਼-ਵਿਦੇਸ਼ ਵਿਚ ਕਰੋੜਾਂ ਭਗਤ ਹਨ| ਉਸ ਦੇ 450 ਤੋਂ ਵੱਧ ਆਸ਼ਰਮ ਹਨ|

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …