Home / Punjabi News / ਬਰਤਾਨੀਆ ’ਚ ਕਸ਼ਮੀਰ ਤੇ ਖ਼ਾਲਿਸਤਾਨ ਪੱਖੀ ਕੱਟੜਵਾਦ ਬਾਰੇ ਚਿਤਾਵਨੀ ਦਿੱਤੀ

ਬਰਤਾਨੀਆ ’ਚ ਕਸ਼ਮੀਰ ਤੇ ਖ਼ਾਲਿਸਤਾਨ ਪੱਖੀ ਕੱਟੜਵਾਦ ਬਾਰੇ ਚਿਤਾਵਨੀ ਦਿੱਤੀ

ਲੰਡਨ, 10 ਫਰਵਰੀ

ਬਰਤਾਨੀਆ ਸਰਕਾਰ ਦੀ ਅਤਿਵਾਦ ਵਿਰੋਧੀ ਯੋਜਨਾ ਦੀ ਸਮੀਖਿਆ ਵਿੱਚ ਕਸ਼ਮੀਰ ਬਾਰੇ ਬਰਤਾਨਵੀ ਮੁਸਲਮਾਨਾਂ ਦੇ ਕੱਟੜਪੰਥੀ ਹੋਣ ਅਤੇ ਖ਼ਤਰਨਾਕ ਹੋ ਰਹੇ ਖਾਲਿਸਤਾਨ ਪੱਖੀ ਅਤਿਵਾਦ ਨੂੰ ਵਧਦੀ ਚਿੰਤਾ ਕਰਾਰ ਦਿੱਤਾ ਗਿਆ ਹੈ। ਇਸ ਵਿੱਚ ਦੇਸ਼ ਲਈ ਖ਼ਤਰੇ ਵਜੋਂ ਇਸਲਾਮੀ ਕੱਟੜਵਾਦ ਨਜਿੱਠਣ ਲਈ ਨੀਤੀਆਂ ‘ਚ ਸੁਧਾਰ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰ ਦੀ ਅਤਿਵਾਦ ਵਿਰੋਧੀ ਰਣਨੀਤੀ ਦੀ ਇਸ ਹਫਤੇ ਪ੍ਰਕਾਸ਼ਿਤ ਸਮੀਖਿਆ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਕਸ਼ਮੀਰ ਬਾਰੇ ਪਾਕਿਸਤਾਨ ਦੀ ਬਿਆਨਬਾਜ਼ੀ ਬਰਤਾਨਵੀ ਮੁਸਲਿਮ ਭਾਈਚਾਰੇ ‘ਚ ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ‘ਚ ਘੀ ਦਾ ਕੰਮ ਕਰ ਰਹੀ ਹੈ। ਸਮੀਖਿਆ ਵਿੱਚ ਬਰਤਾਨੀਆਂ ਅੰਦਰ ਸਰਗਰਮ ਖਾਲਿਸਤਾਨ ਪੱਖੀ ਸਮੂਹਾਂ ਦੀ ਥੋੜੀ ਜਿਹੀ ਗਿਣਤੀ ਵੱਲੋਂ ਫੈਲਾਏ ਜਾ ਰਹੇ ਕੂੜ ਪ੍ਰਚਾਰ ਵਿਰੁੱਧ ਵੀ ਚਿਤਾਵਨੀ ਦਿੱਤੀ ਗਈ ਹੈ। ਖਾਲਿਸਤਾਨ ਪੱਖੀ ਕੱਟੜਵਾਦ ਦੇ ਮੁੱਦੇ ‘ਤੇ ਰਿਪੋਰਟ ਵਿੱਚ ਕਿਹਾ ਗਿਆ ਹੈ, ‘ਬਰਤਾਨੀਆ ਦੇ ਸਿੱਖ ਭਾਈਚਾਰੇ ਵਿੱਚ ਉੱਭਰ ਰਹੇ ਖਾਲਿਸਤਾਨ ਪੱਖੀ ਕੱਟੜਵਾਦ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਯੂਕੇ ਵਿੱਚ ਸਰਗਰਮ ਖਾਲਿਸਤਾਨ ਪੱਖੀ ਸਮੂਹਾਂ ਦੀ ਛੋਟੀ ਜਿਹੀ ਗਿਣਤੀ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਸਿੱਖਾਂ ਨੂੰ ਤੰਗ ਕਰਨ ਲਈ ਭਾਰਤ ਵਿੱਚ ਆਪਣੇ ਹਮਰੁਤਬਾ ਨਾਲ ਮਿਲੀਭੁਗਤ ਕਰ ਰਹੀ ਹੈ। ਅਜਿਹੇ ਸਮੂਹਾਂ ਦੇ ਪ੍ਰਚਾਰ ‘ਚ ਭਾਰਤ ਵਿੱਚ ਖਾਲਿਸਤਾਨ ਪੱਖੀ ਅੰਦੋਲਨ ਦੌਰਾਨ ਹੋਈ ਹਿੰਸਾ ਦੀ ਵਡਿਆਈ ਕੀਤੀ ਜਾਂਦੀ ਹੈ।’


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …