Home / Punjabi News / ਬਦਰੀਨਾਥ ਦੇ ਖੁੱਲੇ ਕਿਵਾੜ, ਸ਼ਰਧਾਲੂਆਂ ‘ਅਖੰਡ ਜਯੋਤੀ’ ਦੇ ਕੀਤੇ ਦਰਸ਼ਨ

ਬਦਰੀਨਾਥ ਦੇ ਖੁੱਲੇ ਕਿਵਾੜ, ਸ਼ਰਧਾਲੂਆਂ ‘ਅਖੰਡ ਜਯੋਤੀ’ ਦੇ ਕੀਤੇ ਦਰਸ਼ਨ

ਬਦਰੀਨਾਥ ਦੇ ਖੁੱਲੇ ਕਿਵਾੜ, ਸ਼ਰਧਾਲੂਆਂ ‘ਅਖੰਡ ਜਯੋਤੀ’ ਦੇ ਕੀਤੇ ਦਰਸ਼ਨ

ਦੇਹਰਾਦੂਨ—ਹਿਮਾਲਿਆਂ ਦੇ ਚਾਰ ਧਾਮਾਂ ‘ਚੋਂ ਇੱਕ ਧਾਮ ਬਦਰੀਨਾਥ ਮੰਦਰ ਦੇ ਕਿਵਾੜ ਅੱਜ ਭਾਵ ਸ਼ੁੱਕਰਵਾਰ ਸਵੇਰੇ 4.15 ਵਜੇ ਖੁੱਲ੍ਹ ਗਏ। ਮੰਦਰ ਦੇ ਦਰਵਾਜੇ ਖੁੱਲਦਿਆਂ ਹੀ ਇੱਥੇ ਭਗਤਾਂ ਦੀ ਭੀੜ ਲੱਗ ਗਈ। ਇਸ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੇ ਕਿਵਾੜ ਖੁੱਲਣ ‘ਤੇ ਬਦਰੀਨਾਥ ਮੰਦਰ ਦੇ ਗਰਭਗ੍ਰਹਿ ‘ਚ ਪਿਛਲੇ 6 ਮਹੀਨਿਆਂ ਤੋਂ ਜਗ ਰਹੀ ‘ਅਖੰਡ ਜਯੋਤੀ’ ਦੇ ਦਰਸ਼ਨ ਕੀਤੇ। ਇਸ ਤੋਂ ਪਹਿਲਾਂ 7 ਮਈ ਨੂੰ ਗੰਗੋਤਰੀ ਅਤੇ ਯਮਨੋਤਰੀ ਦੇ ਕਿਵਾੜ ਖੁੱਲ੍ਹਣ ਦੇ ਨਾਲ ਹੀ 4 ਧਾਮ ਯਾਤਰਾ ਸ਼ੁਰੂ ਹੋ ਚੁੱਕੀ ਹੈ। ਹਰ ਸਾਲ ਅਪ੍ਰੈਲ-ਮਈ ਮਹੀਨੇ ਸ਼ੁਰੂ ਹੋਣ ਵਾਲੀ ਚਾਰ ਧਾਮ ਯਾਤਰਾ ਦੇ ਸ਼ੁਰੂ ਹੋਣ ਦਾ ਸਥਾਨਿਕ ਜਨਤਾ ਨੂੰ ਵੀ ਇੰਤਜ਼ਾਰ ਰਹਿੰਦਾ ਹੈ।
ਚਾਰ ਧਾਮਾਂ ਦੀ ਯਾਤਰਾ ਕਵਾੜ ਖੁੱਲਣ ਦੇ 6 ਮਹੀਨੇ ਤੱਕ ਚੱਲਦੀ ਹੈ। ਇਸ ਯਾਤਰਾ ਦੌਰਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂ ਅਤੇ ਯਾਤਰੀ ਜਨਤਾ ਦੇ ਰੋਜ਼ਗਾਰ ਦਾ ਸਾਧਨ ਹਨ। ਇਹੀ ਕਾਰਨ ਹੈ ਕਿ ਚਾਰ ਧਾਮ ਯਾਤਰਾ ਨੂੰ ਗੜ੍ਹਵਾਲ ਹਿਮਾਲਿਆ ਦਾ ਆਰਥਿਕ ਦ੍ਰਿਸ਼ਟੀ ਤੋਂ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ।
ਸਰਦੀਆਂ ‘ਚ ਭਾਰੀ ਬਰਫਬਾਰੀ ਅਤੇ ਠੰਡ ਦੀ ਚਪੇਟ ‘ਚ ਰਹਿਣ ਦੇ ਕਾਰਨ ਚਾਰ ਧਾਮਾਂ ਦੇ ਕਿਵਾੜ ਹਰ ਸਾਲ ਅਕਤੂਬਰ-ਨਵੰਬਰ ਮਹੀਨੇ ‘ਚ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਜਾਂਦੇ ਹਨ, ਜੋ ਅਗਲੇ ਸਾਲ ਅਪ੍ਰੈਲ-ਮਈ ਮਹੀਨੇ ‘ਚ ਫਿਰ ਤੋਂ ਖੋਲ ਦਿੱਤੇ ਜਾਂਦੇ ਹਨ।
ਦੱਸ ਦੇਈਏ ਕਿ ਕੇਦਾਰਨਾਥ ਧਾਮ ਮੰਦਰ ਦੇ ਕਿਵਾੜ ਵੀਰਵਾਰ ਨੂੰ ਖੋਲੇ ਗਏ ਸੀ। ਸਰਕਾਰ ਨੇ ਲਗਭਗ 3000 ਤੀਰਥ ਯਾਤਰੀਆਂ ਲਈ ਕੇਦਾਰਨਾਥ ‘ਚ ਰਾਤ ਨੂੰ ਠਹਿਰਨ ਲਈ ਪ੍ਰਬੰਧ ਕੀਤਾ ਹੈ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …